updated 6:12 AM UTC, Nov 21, 2019
Headlines:

ਟਰੰਪ ਨੇ ਆਸੀਆਨ ਨੇਤਾਵਾਂ ਨੂੰ ਅਮਰੀਕਾ ਆਉਣ ਦਾ ਦਿੱਤਾ ਸੱਦਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਖਣੀ-ਪੂਰਬੀ ਏਸ਼ੀਆਈ ਨੇਤਾਵਾਂ ਨੂੰ ਅਗਲੇ ਸਾਲ ਦੀ ਸ਼ੁਰੂਆਤ 'ਚ ਇਕ ਵਿਸ਼ੇਸ਼ ਸ਼ਿਖਰ ਸੰਮੇਲਨ ਲਈ ਅਮਰੀਕਾ ਆਉਣ ਦਾ ਸੱਦਾ ਦਿੱਤਾ ਹੈ। ਟਰੰਪ ਥਾਈਲੈਂਡ 'ਚ ਚੱਲ ਰਹੇ ਸਾਲਾਨਾ ਸੰਮੇਲਨ 'ਚ ਇਸ ਵਾਰ ਸ਼ਾਮਲ ਨਹੀਂ ਹੋਏ। ਟਰੰਪ ਨੇ ਆਪਣੀ ਥਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੂੰ ਸੰਮੇਲਨ 'ਚ ਭੇਜਿਆ ਹੈ। ਟਰੰਪ ਵੱਲੋਂ ਭੇਜੀ ਗਈ ਇਕ ਚਿੱਠੀ ਨੂੰ ਸੋਮਵਾਰ ਨੂੰ 10 ਮੈਂਬਰੀ ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ (ਆਸੀਆਨ) ਦੇ ਸ਼ਿਖਰ ਸੰਮੇਲਨ ਤੋਂ ਬਾਅਦ ਬ੍ਰਾਇਨ ਨੇ ਅਮਰੀਕੀ-ਆਸੀਆਨ ਬੈਠਕ 'ਚ ਪੜ੍ਹਿਆ।ਅਮਰੀਕਾ ਦੇ ਨਾਲ ਸੋਮਵਾਰ ਦੀ ਬੈਠਕ 'ਚ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀਆਂ ਵੱਲੋਂ ਹਿੱਸਾ ਲਿਆ ਜਾਣਾ ਸੀ। 10 ਦੱਖਣੀ-ਪੂਰਬੀ ਏਸ਼ੀਆਈ ਦਾਂਸ਼ 'ਚੋਂ 7 ਨੇ ਇਸ ਦੇ ਬਜਾਏ ਆਪਣੇ ਵਿਦੇਸ਼ ਮੰਤਰੀਆਂ ਨੂੰ ਭੇਜਿਆ। ਸਿਰਫ ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਤ ਚਾਨ ਓਚਾ ਅਤੇ ਵਿਅਤਨਾਮ ਅਤੇ ਲਾਓਸ ਦੇ ਪ੍ਰਧਾਨ ਮੰਤਰੀ ਇਸ ਬੈਠਕ 'ਚ ਓ ਬ੍ਰਾਇਨ ਦੇ ਨਾਲ ਸ਼ਾਮਲ ਹੋਏ। ਹੋਰ ਦੇਸ਼ਾਂ ਨੇ ਵਿਦੇਸ਼ ਮੰਤਰੀਆਂ ਨੂੰ ਇਸ ਬੈਠਕ 'ਚ ਭੇਜਿਆ।

New York