ਐਸ ਏ ਐਸ ਨਗਰ, 3 ਮਈ – ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਹੈ ਕਿ ਕੁਝ ਪਾਰਟੀਆਂ ਨੇ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਵਾਸਤੇ ਧਰਮਾਂ ਵਿੱਚ ਵੰਡੀਆਂ ਪਾਈਆਂ ਅਤੇ ਲੋਕਾਂ ਨੂੰ ਲੜਾਇਆ। ਸੀਨੀਅਰ ਭਾਜਪਾ ਆਗੂ ਸ਼ਲਿੰਦਰ ਅਨੰਦ ਦੇ ਘਰ ਭਾਰਤੀ ਜਨਤਾ ਪਾਰਟੀ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਹ ਦੇਸ਼ ਇੱਕ ਗੁਲਦਸਤਾ ਹੈ ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਫੁੱਲ ਖਿੜਦੇ ਹਨ। ਉਹਨਾਂ ਕਿਹਾ ਕਿ ਸਾਡਾ ਸੁਫਨਾ ਹੈ ਕਿ ਪੰਜਾਬ ਸਭ ਦਾ ਸਾਂਝਾ ਖੁਸ਼ੀਆਂ ਖੇੜਿਆਂ ਵਾਲਾ ਪੰਜਾਬ ਬਣੇ।
ਉਹਨਾਂ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਨਾਮ ਤੇ ਵਸੇ ਮੁਹਾਲੀ ਸ਼ਹਿਰ ਦਾ ਬਹੁਤ ਵਿਕਾਸ ਹੋਣਾ ਚਾਹੀਦਾ ਸੀ ਪਰ ਪਿਛਲੀਆਂ ਸਰਕਾਰਾਂ ਦੇਸ਼ ਕਰਕੇ ਇਹ ਸ਼ਹਿਰ ਉਸ ਤਰ੍ਹਾਂ ਵਿਕਸਿਤ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਨਾਲ ਗੱਲ ਕਰਨਗੇ ਅਤੇ ਇੱਥੇ ਹੋਣ ਵਾਲੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਸ਼ਹਿਰ ਟੂਰਿਜ਼ਮ, ਮੈਡੀਕਲ ਟੂਰਿਜ਼ਮ, ਇੰਡਸਟਰੀਅਲ ਹਬ ਬਣਨਾ ਚਾਹੀਦਾ ਹੈ।
ਇਸਤੋਂ ਪਹਿਲਾਂ ਸ੍ਰੀ ਇਕਬਾਲ ਸਿੰਘ ਲਾਲਪੁਰਾ ਦੇ ਇੱਥੇ ਪਹੁੰਚਣ ਤੇ ਸ਼ਲਿੰਦਰ ਅਨੰਦ ਦੀ ਅਗਵਾਈ ਹੇਠ ਇਕਬਾਲ ਸਿੰਘ ਲਾਲਪੁਰਾ ਦਾ ਪੂਰੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਸੈਣੀ ਰਾਸ਼ਟਰੀ ਸਕੱਤਰ ਭਾਰਤੀ ਜਨਤਾ ਪਾਰਟੀ ਓਬੀਸੀ ਮੋਰਚਾ ਉਨਾਂ ਦੇ ਨਾਲ ਸਨ। ਇਸ ਮੌਕੇ ਸਥਾਨਕ ਭਾਜਪਾ ਆਗੂਆਂ ਨੇ ਸz. ਲਾਲਪੁਰਾ ਨੂੰ ਮੁਹਾਲੀ ਸ਼ਹਿਰ ਅਤੇ ਹਲਕੇ ਨਾਲ ਸੰਬੰਧਿਤ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਮੁਹਾਲੀ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ ਤਾਂ ਬਣ ਗਿਆ ਹੈ ਅਤੇ ਪਰ ਇੱਥੇ ਅੰਤਰਰਾਸ਼ਟਰੀ ਫਲਾਈਟਾਂ ਦੀ ਬਹੁਤ ਲੋੜ ਹੈ। ਇਸੇ ਤਰ੍ਹਾਂ ਇੱਥੇ ਏਮਸ ਹਸਪਤਾਲ ਬਣਾਇਆ ਜਾਣਾ ਸੀ ਪਰ ਉਹ ਹੁਣ ਤੱਕ ਨਹੀਂ ਬਣਿਆ। ਮੁਹਾਲੀ ਵਿੱਚ ਬਜ਼ੁਰਗਾਂ ਵਾਸਤੇ ਓਲਡ ਏਜ ਹੋਮ, ਮੁਹਾਲੀ ਤੋਂ ਪਲਾਇਨ ਕਰ ਰਹੇ ਉਦਯੋਗਾਂ ਨੂੰ ਰੋਕਣ ਅਤੇ ਨਵੀਆਂ ਇੰਡਸਟਰੀਆਂ ਤੇ ਨਿਵੇਸ਼ ਲਿਆਉਣ ਲਈ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਵਾਲੀਆਂ ਨੀਤੀਆਂ, ਬੁਨਿਆਦੀ ਢਾਂਚੇ ਦੀ ਮਜਬੂਤੀ ਲਈ ਫਲਾਈ ਓਵਰ, ਵਪਾਰਕ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਨੀਡ ਬੇਸ ਪਾਲਿਸੀ ਨੂੰ ਲਾਗੂ ਕਰਵਾਉਣ ਦੀ ਲੋੜ ਹੈ। ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਉਹ ਇਹਨਾਂ ਸਾਰੀਆਂ ਮੰਗਾਂ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਨਾਲ ਗੱਲ ਕਰਨਗੇ ਅਤੇ ਛੇਤੀ ਇਹਨਾਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਪੂਰਨ ਉਪਰਾਲੇ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਆਗੂ ਅਸ਼ੋਕ ਝਾ, ਅਰੁਣ ਸ਼ਰਮਾ, ਬੋਬੀ ਕੰਬੋਜ, ਸੁੰਦਰ ਲਾਲ ਅਗਰਵਾਲ, ਰਮੇਸ਼ ਦੱਤ, ਕੁਲਜੀਤ ਸਿੰਘ ਰੰਧਾਵਾ, ਯੋਗਰਾਜ, ਹਰਦੇਵ ਸਿੰਘ ਉੱਭਾ ਪ੍ਰੈਸ ਸਕੱਤਰ ਭਾਜਪਾ ਪੰਜਾਬ, ਅਸ਼ਵਨੀ ਕੌਸ਼ਲ, ਸੁਨੰਦਾ ਰਤਨ, ਸ਼ਾਸਤਰੀ ਬਰਿੰਦਰ ਕ੍ਰਿਸ਼ਨ, ਡਾਕਟਰ ਲਖਵਿੰਦਰ, ਜਗਮੋਹਨ ਸਿੰਘ ਕਾਹਲੋ, ਪਿਆਰੇ ਲਾਲ ਗਰਗ ਵੀ ਮੌਜੂਦ ਸਨ।