ਅੰਮ੍ਰਿਤਸਰ, 3 ਮਈ 2024 – ਅੰਮ੍ਰਿਤਸਰ ਦੀ ਲੋਕ ਸਭਾ ਸੀਟ ਤੋ ਕਾਂਗਰਸ ਦੇ ਉਮੀਦਵਾਰ ਸਰਦਾਰ ਗੁਰਜੀਤ ਸਿੰਘ ਔਜਲਾ ਨੂੰ ਉਸ ਵੇਲੇ ਵੱਡੇ ਬਲ ਮਿਲਿਆ ਜਦੋਂ 250 ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਅਤੇ ਇਹਨਾਂ ਨੂੰ ਸ਼ਾਮਿਲ ਕਰਵਾਉਣ ਵਾਸਤੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਸਰਦਾਰ ਗੁਰਜੀਤ ਸਿੰਘ ਔਜਲਾ ਮੁੱਖ ਤੌਰ ਤੇ ਪਹੁੰਚੇ ਅਤੇ ਔਜਲਾ ਵੱਲੋਂ ਇਹਨਾਂ ਦਾ ਰਸਮੀ ਤੌਰ ਤੇ ਆਪਣੀ ਪਾਰਟੀ ਵਿੱਚ ਸਵਾਗਤ ਕੀਤਾ ਗਿਆ ਅਤੇ ਇਹਨਾਂ ਨੂੰ ਬਣਦਾ ਹੋਇਆ ਮਾਨ ਸਤਿਕਾਰ ਦੇਣ ਦੀ ਗੱਲ ਵੀ ਕੀਤੀ ਗਈ ਅਤੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਗਰ ਉਹਨਾਂ ਦੀ ਚੋਣ ਮੁਹਿੰਮ ਵਿੱਚ ਪਹੁੰਚਦੇ ਹਾਂ ਤਾਂ ਉਹਨਾਂ ਨੂੰ ਵੱਡਾ ਬਲ ਜਰੂਰ ਮਿਲੇਗਾ।
ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਸੁਪਨਿਆਂ ਦੇ ਵਿੱਚ ਸਿਰਫ ਤੇ ਸਿਰਫ ਇੱਕ ਹੀ ਵਿਅਕਤੀ ਆਉਂਦਾ ਹੈ ਉਹ ਹੈ ਗੁਰਜੀਤ ਸਿੰਘ ਔਜਲਾ ਇਹ ਕਹਿਣਾ ਹੈ ਸਰਦਾਰ ਗੁਰਜੀਤ ਸਿੰਘ ਔਜਲਾ ਦਾ ਅੱਜ ਅੰਮ੍ਰਿਤਸਰ ਦੇ ਵਿੱਚ ਉਹਨਾਂ ਵੱਲੋਂ ਆਪਣੇ ਮੁੱਖ ਦਫਤਰ ਦੇ ਵਿੱਚ ਕਈ ਪਰਿਵਾਰਾਂ ਨੂੰ ਸ਼ਾਮਿਲ ਕਰਵਾਇਆ ਗਿਆ ਜਿਸ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹਨਾਂ ਦਾ ਬਣਦਾ ਹੋਇਆ ਮਾਨ ਸਤਿਕਾਰ ਸਾਡੀ ਪਾਰਟੀ ਵਿੱਚ ਦਿੱਤਾ ਜਾਵੇਗਾ। ਉਹਨਾਂ ਨੇ ਕਿ ਬੋਲਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਇਹ ਸਾਰੇ ਸਾਡੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਇਹਨਾਂ ਵਿੱਚ ਬਹੁਤਾਤ ਨੌਜਵਾਨ ਹਨ ਉਹਨਾਂ ਨੇ ਕਿਹਾ ਕਿ ਨੌਜਵਾਨ ਹੀ ਹਮੇਸ਼ਾ ਸਰਕਾਰ ਨੂੰ ਬਣਾਉਣ ਵਿੱਚ ਸਹਿਯੋਗ ਕਰਦੇ ਹਨ ਅੱਗੇ ਬੋਲਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅੱਜ ਇਹ ਪਰਿਵਾਰ ਸਾਡੇ ਵਿੱਚ ਸ਼ਾਮਿਲ ਹੋ ਰਹੇ ਹਨ ਤਾਂ ਇਹਨਾਂ ਦਾ ਅਸੀਂ ਸਵਾਗਤ ਵੀ ਕਰਦੇ ਹਾਂ।
ਅੱਗੇ ਬੋਲਦੇ ਹੋਏ ਗੁਰਜੀਤ ਸਿੰਘ ਔਜਲਾ ਨੂੰ ਜਦੋਂ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਸੁਪਨਿਆਂ ਦੇ ਵਿੱਚ ਸਿਰਫ ਸਿਰਫ ਇੱਕ ਹੀ ਵਿਅਕਤੀ ਆਉਂਦਾ ਹੈ ਉਹ ਹੈ ਗੁਰਜੀਤ ਸਿੰਘ ਔਜਲਾ ਉਹਨਾਂ ਨੇ ਕਿਹਾ ਕਿ ਬੇਸ਼ੱਕ ਇਹਨਾਂ ਵੱਲੋਂ ਜੋ ਮਰਜ਼ੀ ਵੱਡੇ ਦਾਅਵੇ ਕੀਤੇ ਜਾਂਦੇ ਹਨ ਲੇਕਿਨ ਮੇਰੇ ਕੰਮ ਨੂੰ ਵੇਖ ਕੇ ਅੱਜ ਵੀ ਇਹਨਾਂ ਦੀਆਂ ਨੀਦਾਂ ਉੱਡੀਆਂ ਹੋਈਆਂ ਹਨ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਸਰਦਾਰ ਗੁਰਜੀਤ ਸਿੰਘ ਔਜਲਾ ਸਿਰਫ ਸਿਰਫ ਲੋਕਾਂ ਦੇ ਲਈ ਅਤੇ ਲੋਕਾਂ ਦੇ ਕੰਮਾਂ ਲਈ ਹੀ ਬਣਿਆ ਹੈ। ਨਵਜੋਤ ਸਿੰਘ ਸਿੱਧੂ ਦੇ ਬਾਰੇ ਪੁੱਛੇ ਗਏ ਸਵਾਲ ਤੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਾਡੇ ਕਦਵਰ ਨੇ ਤਾਂ ਹਨ ਅਤੇ ਜਦੋਂ ਉਹ ਅੰਮ੍ਰਿਤਸਰ ਵਿੱਚ ਚੋਣ ਲੜਨ ਵਾਸਤੇ ਆਉਣਗੇ ਤਾਂ ਉਹਨਾਂ ਨੂੰ ਕਾਫੀ ਬਾਅਦ ਵੀ ਮਿਲੇਗਾ ਉਹਨਾਂ ਨੇ ਕਿਹਾ ਕਿ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਦਾ ਖੁਦ ਰਸਮੀ ਐਲਾਨ ਕੀਤਾ ਹੈ।