ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਸੋਮਵਾਰ ਨੂੰ ਇੱਥੇ ਰਾਇਲ ਚੈਲੇਂਜਰਸ ਬੈਂਗਲੁਰੂ ‘ਤੇ 6 ਵਿਕਟਾਂ ਦੀ ਜਿੱਤ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ ‘ਤੇ ਰਹਿੰਦੇ ਹੋਏ ਪਲੇਅ-ਆਫ ਵਿਚ ਜਗ੍ਹਾ ਬਣਾਉਣ ਦੇ ਬਾਅਦ ਕਿਹਾ ਕਿ ਉਨ੍ਹਾਂ ਦੀ ਟੀਮ ਮੈਚ ਵਿਚ ਜਿੱਤ ਹਾਸਲ ਕਰਣ ਦੇ ਇਰਾਦੇ ਨਾਲ ਉਤਰੀ ਸੀ ਅਤੇ ਉਨ੍ਹਾਂ ਦਾ ਧਿਆਨ ਨੈਟ ਰਨ ਰੇਟ ‘ਤੇ ਨਹੀਂ ਸੀ।ਬੈਂਗਲੁਰੂ ਦੀ ਟੀਮ ਸਲਾਮੀ ਬੱਲੇਬਾਜ ਦੇਵਦੱਤ ਪੱਡਿਕਲ (50) ਦੇ ਅਰਧ ਸੈਂਕੜੇ ਦੇ ਇਲਾਵਾ ਏ.ਬੀ. ਡਿਵਿਲਿਅਰਸ (35) ਅਤੇ ਕਪਤਾਨ ਵਿਰਾਟ ਕੋਹਲੀ (29) ਦੀ ਸ਼ਾਨਦਾਰ ਪਾਰੀਆਂ ਦੇ ਬਾਵਜੂਦ 7 ਵਿਕਟ ‘ਤੇ 152 ਦੌੜਾਂ ਹੀ ਬਣਾ ਸਕੀ, ਜਿਸ ਦੇ ਜਵਾਬ ਵਿਚ ਦਿੱਲੀ ਕੈਪੀਟਲਸ ਦੇ ਰਹਾਣੇ (60) ਅਤੇ ਧਵਨ (54) ਵਿਚਾਲੇ ਵਿਚ ਦੂਜੀ ਵਿਕਟ ਦੀ 88 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 19 ਓਵਰ ਵਿਚ 4 ਵਿਕਟਾਂ ‘ਤੇ 154 ਦੌੜਾ ਬਣਾ ਕੇ ਜਿੱਤ ਦਰਜ ਕੀਤੀ।ਦਿੱਲੀ ਵੱਲੋਂ ਨੋਰਟਜੇ ਨੇ 33 ਦੌੜਾਂ ਦੇ ਕੇ 3 ਜਦੋਂਕਿ ਰਬਾਦਾ ਨੇ 30 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਰਵਿਚੰਦਰਨ ਅਸ਼ਵਿਨ ਨੇ ਕਿਫਾਇਤੀ ਗੇਂਦਬਾਜ਼ੀ ਕਰਦੇ ਹੋਏ 18 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ। ਅਈਅਰ ਨੇ ਦਿੱਲੀ ਦੀ ਜਿੱਤ ਦੇ ਬਾਅਦ ਕਿਹਾ, ‘ਟੀਮ ਦੇ ਪ੍ਰਦਰਸ਼ਨ ਤੋਂ ਕਾਫ਼ੀ ਖੁਸ਼ ਹਾਂ। ਸਾਨੂੰ ਪਤਾ ਸੀ ਕਿ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਹੈ ਅਤੇ ਸਾਡਾ ਧਿਆਨ ਸਿਰਫ ਜਿੱਤ ਦਰਜ ਕਰਣ ‘ਤੇ ਸੀ, ਨੈਟ ਰਨ ਰੇਟ ‘ਤੇ ਨਹੀਂ।’