ਚੰਡੀਗੜ੍ – ਹਰਿਆਣਾ ਪੁਲਿਸ ਨੇ ਨਸ਼ੀਲੇ ਪਦਾਰਥ ਤਸਕਰੀ ‘ਤੇ ਨਕੇਲ ਕਸਦੇ ਹੋਏ ਦੋ ਇਟਰ-ਸਟੇਟ ਨਸ਼ਾ ਤਸਕਰਾਂ ਨੂੱ ਕਰਨਾਲ ਜਿਲ੍ਹਾ ਤੋਂ ਗਿਰਫਤਾਰ ਕਰ ਉਨ੍ਹਾਂ ਦੇ ਕਬਜੇ ਤੋਂ 130 ਕਿਲੋ ਡੋਡਾ ਪੋਸਤ ਜਬਤ ਕੀਤੀ ਹੈ। ਦੋਸ਼ੀ ਜਬਤ ਨਸ਼ੀਲੇ ਪਦਾਰਥ ਨੂੰ ਰਾਜਸਤਾਨ ਦੇ ਕੋਟਾ ਤੋਂ ਲਿਆਏ ਸਨ।ਅਪਰਾਧ ਜਾਂਚ ਏਜੰਸੀ ਦੀ ਟੀਮ ਨੇ ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਅੰਜਨਥਲੀ-ਤਰਾਵੜੀ ਮਾਰਗ ‘ਤੇ ਨਾਕਾਬੰਦੀ ਕਰ ਇਕ ਸ਼ੱਕੀ ਵਾਹਨ ਨੂੰ ਚੈਕਿੰਗ ਦੇ ਲਈ ਰੁਕਨ ਦਾ ਇਸ਼ਾਰਾ ਕੀਤਾ। ਡਰਾਈਵਰ ਨੇ ਰੁਕਣ ਦੀ ਥਾਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਪਾਰਟੀ ਨੇ ਪਿੱਛਾ ਕਰ ਕਾਬੂ ਕਰ ਲਿਆ। ਵਾਹਨ ਦੀ ਤਲਾਸ਼ੀ ਲੈਣ ‘ਤੇ ਪੁਲਿਸ ਨੇ 13 ਕੱਟੇ ਬਰਾਮਦ ਕੀਤੇ ਜਿਨ੍ਹਾਂ ਨੂੰ ਖੋਲ ਕੇ ਚੈਕ ਕੀਤਾ ਤਾਂ ਉਸ ਵਿਚ ਕੁੱਲ 130 ਕਿਲੋ ਡੋਡਾ ਪੋਸਤ ਨਸ਼ੀਲੇ ਪਦਾਰਥ ਮਿਲਿਆ।ਗਿਰਫਤਾਰ ਦੋਸ਼ੀਆਂ ਦੀ ਪਹਿਚਾਣ ਸੁਰੇਂਦਰ ਸਿੰਘ ਉਰਫ ਸਿੰਦਰ ਅਤੇ ਅਜਮੇਰ ਸਿੰਘ ਵਜੋ ਹੋਈ ਹੈ।ਸ਼ੁਰੂਆਤੀ ਪੁਛਗਿਛ ਤੋਂ ਪਤਾ ਚਲਿਆ ਹੈ ਕਿ ਦੋਸ਼ੀ ਜਬਤ ਕੀਤੀ ਗਈ ਡਰੱਗ ਨੂੰ ਕੋਟਾ, ਰਾਜਸਥਾਨ ਦੇ ਕੋਲ ਤੋਂ ਲਿਆਏ ਸਨ ਅਤੇ ਇਸ ਨੂੰ ਪੰਜਾਬ ਅਤੇ ਆਲੇ-ਦੁਆਲੇ ਦੇ ਹੋਰ ਖੇਤਰਾਂ ਵਿਚ ਸਪਲਾਈ ਕਰਨ ਦੀ ਯੋਜਨਾ ਸੀ। ਜਾਂਚ ਵਿਚ ਹਿਹ ਵੀ ਪਤਾ ਚਲਿਆ ਕਿ ਦੋਸ਼ੀ ਸੁਰੇਂਦਰ ਨੂੰ ਪਹਿਲਾਂ ਵੀ ਕੋਰਟ ਵੱਲੋਂ ਐਨਡੀਪੀਐਸ ਮਾਮਲੇ ਵਿਚ ਦੋਸ਼ੀ ਠਹਿਰਾਉਂਦੇ ਹੋਏ 10 ਸਾਲ ਜਲੇ ਦੀ ਸਜਾ ਸੁਣਾਈ ਜਾ ਚੁੱਕੀ ਹੈ। ਸਜਾ ਕੱਅ ਕੇ ਦੋਸ਼ੀ ਜੇਲ ਤੋਂ ਬਾਹਰ ਆਇਆ ਸੀ।
17 ਕਿਲੋ ਚੁਰਾ ਪੋਸਤ ਬਰਾਮਦ
ਇਕ ਹੋਰ ਮਾਮਲੇ ਵਿਚ ਪੁਲਿਸ ਨੇ ਦਾਦਰੀ ਜਿਲ੍ਹੇ ਵਿਚ ਇਕ ਕੰਟੇਨਰ ਟਰੱਕ ਤੋਂ 17 ਕਿਲੋ 200 ਗ੍ਰਾਮ ਚੁਰਾ ਪੋਸਤ ਵੀ ਬਰਾਮਦ ਕਰ ਨਸ਼ੇ ਦੇ ਖਿਲਾਫ ਕਾਰਵਾਈ ਕੀਤੀ ਹੈ। ਵਾਹਨ ਦੇ ਕੇਬਿਨ ਦੀ ਤਲਾਸ਼ੀ ਲੈਣ ‘ਤੇ ਕਬਿਨ ਵਿਚ ਪਿੱਛੇ ਬਣੇ ਬਾਕਸ ਤੋਂ 18 ਪੈਕੇਟ ਬਰਾਮਦ ਕੀਤੇ ਗਏ, ਜਿਨ੍ਹਾਂ ਵਿਚ ਕੁੱਲ 17 ਕਿਲੋ 200 ਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਹੋਹਿਆ। ਗਿਰਫਤਾਰ ਦੋਨੋਂ ਦੋਸ਼ੀਆਂ ਦੀ ਪਹਿਚਾਣ ਰਾਮਕਿਸ਼ਨ ਅਤੇ ਸਤਅਨਰਾਇਣ ਵਜੋ ਹੋਈ ਹੈ।ਕਾਬੂ ਕੀਤੇ ਗਏ ਦੋਸ਼ੀਆਂ ਦੇ ਖਿਲਾਫ ਨਾਰਕੋਟਿਕਸ ਡਰੱਗ ਐਂਡ ਸਾਈਕੋਟ੍ਰੋਪਿਕ ਸਰਸਟੇਂਸ (ਐਨਡੀਪੀਐਸ) ਐਕਟ ਦੇ ਪ੍ਰਾਵਧਾਨਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਅਤੇ ਅੱਗੇ ਦੀ ਜਾਂਚ ਜਾਰੀ ਹੈ।ਵਰਨਣਯੋਗ ਹੈ ਕਿ ਹਰਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕੀਤੀ ਜਾ ਰਹੀ ਲਗਾਤਾਰ ਕਾਰਵਾਈ ਦੇ ਤਹਿਤ ਪਿਛਲੇ ਹਫਤੇ ਭਿਵਾਨੀ ਤੇ ਨੁੰਹ ਜਿਲ੍ਹਿਆਂ ਤੋਂ ਲਗਭਗ 800 ਕਿਲੋ ਨਸ਼ੀਲੇ ਪਦਾਰਥ ਜਬਤ ਕੀਤਾ ਗਿਆ ਸੀ। ਇਸ ਅਵੈਧ ਨਸ਼ੇ ਦੀ ਸਪਲਾਈ ਚੈਨ ਦੀ ਤੈਅ ਤਕ ਪਹੁੰਚਣ ਦੀ ਯਤਨ ਵੀ ਜਾਰੀ ਹਨ।