ਐਸ਼.ਏ.ਐਸ. ਨਗਰ – ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ 2.25 ਲੱਖ ਬੱਚਿਆਂ ਦੀ ਪ੍ਰਗਤੀ ਦੇ ਮੁਲਾਂਕਣ ਲਈ ਭਲਕੇ 22 ਤੇ 23 ਅਕਤੂਬਰ ਨੂੰ ਮਾਪੇ-ਅਧਿਆਪਕ ਮਿਲਣੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਦੀ ਅਗਵਾਈ ਵਿੱਚ ਵਿਭਾਗ ਵੱਲੋਂ ਇਨ੍ਹਾਂ ਬੱਚਿਆˆ ਦੇ ਮੁਲਾˆਕਣ ਲਈ ਵਿਭਾਗ ਵੱਲੋਂ ਯੋਜਨਾਬੰਦੀ ਕਰ ਲਈ ਗਈ ਹੈ। ਇਸ ਸੰਬੰਧੀ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ ਜਿਸ ਵੱਲੋˆ ਰਾਜ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾˆ ਵਿੱਚ ਪ੍ਰੀ-ਪ੍ਰਾਇਮਰੀ ਸ਼੍ਰੇਣੀਆˆ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾˆ ਦੱਸਿਆ ਕਿ ਸ਼ੈਸ਼ਨ 2018-19 ਵਿੱਚ ਪ੍ਰੀ-ਪ੍ਰਾਇਮਰੀ ਵਿੱਚ 1.93 ਲੱਖ ਬੱਚੇ ਪੜ੍ਹਦੇ ਸਨ ਜੋ ਕਿ ਸ਼ੈਸ਼ਨ 2019-20 ਵਿੱਚ ਵੱਧ ਕੇ 2.25 ਲੱਖ ਹੋ ਗਈ ਹੈ। ਇਸ ਸਬੰਧੀ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਸਮੂਹ ਸੈˆਟਰ ਹੈਡ ਟੀਚਰਜ਼ ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੀ ਵੀਡਿਓ ਕਾਨਫਰੰਸ ਦੁਆਰਾ ਇੱਕ ਦਿਨਾ ਵਰਕਸ਼ਾਪ ਆਯੋਜਿਤ ਕੀਤੀ ਗਈ। ਜਿਸ ਵਿੱਚ ਮਾਪੇ ਅਧਿਆਪਕ ਮਿਲਣੀਆਂ ਸਬੰਧੀ ਵਿਸਥਾਰ ਸਾਹਿਤ ਚਰਚਾ ਕੀਤੀ ਗਈ। ਸ੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ 22 ਤੇ 23 ਅਕਤੂਬਰ ਨੂੰ ਪ੍ਰੀ- ਪ੍ਰਾਇਮਰੀ ਵਿੱਚ ਪੜ੍ਹਦੇ ਬੱਚਿਆ ਦੀ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ, ਜਿਸ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪ੍ਰੀ-ਪ੍ਰਾਇਮਰੀ ਬੱਚਿਆ ਸੰਬੰਧੀ ਵਿਸਥਾਰ ਸਾਹਿਤ ਚਰਚਾ ਕੀਤੀ ਜਾਵੇਗੀ। ਉਨ੍ਹਾˆ ਦੱਸਿਆ ਸਿੱਖਿਆ ਵਿਭਾਗ ਵੱਲੋˆ ਪ੍ਰੀ ਪ੍ਰਾਇਮਰੀ ਦੇ ਬੱਚਿਆ ਦੀ ਪ੍ਰਤਿਭਾ ਨਿਖਾਰਨ ਲਈ ਭੇਜੇ ਗੂਗਲ ਫ਼ਾਰਮ ਦੁਆਰਾ ਪ੍ਰਾਇਮਰੀ ਨੂੰ ਪੜ੍ਹਾਉਦੇ ਅਧਿਆਪਕਾˆ ਵੱਲੋˆ ਮੁਲਾˆਕਣ ਕੀਤਾ ਜਾਵੇਗਾ। ਉਨ੍ਹਾˆ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾˆ ਵਿੱਚ ਪ੍ਰੀ-ਪ੍ਰਾਇਮਰੀ-1 ਵਿੱਚ 1.32 ਲੱਖ ਤੇ ਪ੍ਰੀ-ਪ੍ਰਾਇਮਰੀ-2 ਵਿੱਚ 93 ਹਜ਼ਾਰ (ਕੁੱਲ 2.25 ਲੱਖ) ਬੱਚੇ ਦਾਖਲ ਹਨ ਤੇ ਸਹਾਇਕ ਸਮੱਗਰੀ ਦੇ ਰੂਪ ਵਿੱਚ ਪ੍ਰੀ-ਪ੍ਰਾਇਮਰੀ-1 ਲਈ ਲਰਨਿੰਗ ਲੈˆਡਰ, ਪ੍ਰੀ-ਪ੍ਰਾਇਮਰੀ-2 ਲਈ ਬਰੇਨ ਬੂਸਟਰ ਪੁਸਤਕਾˆ ਤੇ ਅਧਿਆਪਕਾˆ ਲਈ ਨੈਤਿਕ ਸਿੱਖਿਆ ਅਧਾਰਿਤ ‘ਸਵਾਗਤ ਜ਼ਿੰਦਗੀ’ ਪੁਸਤਕਾˆ ਸਕੂਲਾਂ ‘ਚ ਪਹੁੰਚ ਚੁੱਕੀਆˆ ਹਨ। ਉਨ੍ਹਾˆ ਕਿਹਾ ਕਿ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਦੇ ਸਰੀਰਕ, ਸਮਾਜਿਕ, ਭਾਵਨਾਮਿਕ, ਬੌਧਿਕ, ਭਾਸ਼ਾਈ ਵਿਕਾਸ ਤੇ ਗਣਿਤਕ ਵਿਕਾਸ ਅਧਾਰਿਤ ਗਤੀਵਿਧੀਆˆ ਕਰਵਾਈਆˆ ਜਾˆਦੀਆˆ ਹਨ ਤਾˆ ਜੋ ਬੱਚਿਆˆ ਦੀ ਨੀˆਹ ਮਜ਼ਬੂਤ ਹੋ ਸਕੇ। ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਆਦੇਸ਼ ਅਨੁਸਾਰ ਪ੍ਰੀ-ਪ੍ਰਾਇਮਰੀ ਵਿੱਚ ਪੜ੍ਹਦੇ ਬੱਚਿਆˆ ਦੇ ਮਾਤਾ-ਪਿਤਾ ਦੇ ਵੱਟਸ ਐਪ ਗਰੁੱਪ ਬਣਾਏ ਲਏ ਜਾਣ ਤਾˆ ਜੋ ਉਨ੍ਹਾˆ ਨੂੰ ਹਰ ਜਾਣਕਾਰੀ ਪੁੱਜਦੀ ਕੀਤੀ ਜਾ ਸਕੇ। ਇਸ ਦੌਰਾਨ ਪੜ੍ਹੋ ਪੰਜਾਬ ਪੜ੍ਹਾਓ ਦੇ ਸਟੇਟ ਕੋਆਰਡੀਨੇਟਰ ਦਵਿੰਦਰ ਬੋਹਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋˆ ਭੇਜੇ ਗਏ ਗੂਗਲ ਫ਼ਾਰਮ ਤੇ ਪ੍ਰੀ-ਪ੍ਰਾਇਮਰੀ ਨੂੰ ਪੜ੍ਹਾਉˆਦਾ ਅਧਿਆਪਕ ਹੀ ਸੰਬੰਧਤ ਬੱਚੇ ਨਾਲ ਸੰਬੰਧਤ ਜਾਣਕਾਰੀ ਅਪਡੇਟ ਕਰੇਗਾ। ਇਸ ਸੰਬੰਧੀ ਹਦਾਇਤਾˆ ਜਾਰੀ ਕਰ ਦਿੱਤੀਆˆ ਜਾਣਗੀਆˆ। ਉਨ੍ਹਾˆ ਦੱਸਿਆ ਕਿ ਸੈˆਟਰ ਹੈਡ ਟੀਚਰ ਵੱਲੋˆ ਆਪਣੇ ਕਲੱਸਟਰ ਦੇ ਸਮੂਹ ਅਧਿਆਪਕਾˆ ਦੀ ਵੀਡਿਓ ਕਾਨਫਰੰਸ ਦੁਆਰਾ ਸਿਖਲਾਈ ਦੇ ਦਿੱਤੀ ਗਈ ਹੈ। ਜਿਸ ਨਾਲ ਵਿਭਾਗੀ ਹਦਾਇਤਾˆ ਦੇ ਮੱਦੇਨਜਰ ਯੋਜਨਾਬੰਦ ਤਰੀਕੇ ਨਾਲ ਮੁਲੰਕਣ ਕੀਤਾ ਜਾਵੇਗਾ।