ਭੋਪਾਲ, 3 ਮਈ -ਅੱਜ ਸਵੇਰੇ ਜੇਹਲਮ ਐਕਸਪ੍ਰੈਸ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਟਰੇਨ ਨੂੰ ਰਾਣੀ ਕਮਲਾਪਤੀ ਸਟੇਸ਼ਨ ਤੇ ਰੋਕਿਆ ਗਿਆ ਅਤੇ ਤੁਰੰਤ ਆਰਪੀਐਫ ਤੇ ਜੀਆਰਪੀ ਦੀਆਂ ਟੀਮਾਂ ਨੇ ਟਰੇਨ ਅੰਦਰ ਤਲਾਸ਼ੀ ਸ਼ੁਰੂ ਕਰ ਦਿੱਤੀ। ਟਰੇਨ ਦੀ ਹਰ ਬੋਗੀ ਦੀ ਜਾਂਚ ਕੀਤੀ ਗਈ। ਤਲਾਸ਼ੀ ਲਈ ਡਾਗ ਸਕੁਐਡ ਨੂੰ ਵੀ ਬੁਲਾਇਆ ਗਿਆ। ਹਾਲਾਂਕਿ ਤਲਾਸ਼ੀ ਮੁਹਿੰਮ ਦੌਰਾਨ ਟਰੇਨ ਵਿੱਚੋਂ ਬੰਬ ਵਰਗੀ ਕੋਈ ਵਸਤੂ ਬਰਾਮਦ ਨਹੀਂ ਹੋਈ। ਬਾਅਦ ਵਿਚ ਟਰੇਨ ਨੂੰ ਅੱਗੇ ਭੇਜ ਦਿੱਤਾ ਗਿਆ। ਟਰੇਨ ਕਰੀਬ 35 ਮਿੰਟ ਤਕ ਰਾਣੀ ਕਮਲਾਪਤੀ ਸਟੇਸ਼ਨ ਤੇ ਖੜ੍ਹੀ ਰਹੀ