updated 12:10 PM UTC, Apr 22, 2019
Headlines:

ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਫਰਵਰੀ ਨੂੰ ਪੰਚਕੂਲਾ ਵਿਚ ਨੈਸ਼ਨਲ ਇੰਸਟੀਚਿਊਟ ਆਫ ਆਯੂਰਵੇਦ ਦੀ ਡਿਜੀਟਲ ਲਿੰਕ ਰਾਹੀਂ ਨੀਂਹ ਪੱਥਰ ਰੱਖਣਗੇ

ਚੰਡੀਗੜ - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਫਰਵਰੀ ਨੂੰ ਕੁਰੂਕਸ਼ੇਤਰ ਵਿਚ ਆਯੋਜਿਤ ਪ੍ਰੋਗ੍ਰਾਮ ਵਿਚ ਸ੍ਰੀ ਮਾਤਾ ਮਨਸਾ ਦੇਵੀ ਕੰਪਲੈਕਸ ਪੰਚਕੂਲਾ ਵਿਚ ਬਣਨ ਵਾਲੇ ਸੂਬੇ ਦੇ ਪਹਿਲੇ ਨੈਸ਼ਨਲ ਇੰਸਟੀਚਿਊਟ ਆਫ ਆਯੂਰਵੇਦ ਦੀ ਡਿਜੀਟਲ ਲਿੰਕ ਰਾਹੀਂ ਨੀਂਹ ਪੱਥਰ ਰੱਖਣਗੇ|ਪੰਚਕੂਲਾ ਦੇ ਵਿਧਾਇਕ ਤੇ ਮੁੱਖ ਸੁਚੇਤਕ ਗਿਆਨ ਚੰਦ ਗੁਪਤਾ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਪਰਿਯੋਜਨਾ ਦੀ ਅਨੁਮਾਨਿਤ ਲਾਗਤ 270.50 ਕਰੋੜ ਰੁਪਏ ਹੈ| ਇਹ ਸੰਸਥਾਨ 250 ਬੈਡ ਦੇ ਆਈ.ਪੀ.ਡੀ. ਹਸਪਤਾਲ ਨਾਲ ਆਯੂਰਵੇਦ ਇਲਾਜ, ਸਿਖਿਆ ਅਤੇ ਖੋਜ ਲਈ ਇਕ ਕੌਮੀ ਪੱਧਰ ਦਾ ਸੰਸਥਾਨ ਹੋਵੇਗਾ| ਸੰਸਥਾਨ ਆਡਿਟੋਰਿਅਮ, ਹੋਸਟਲ, ਅਮਲਾ ਰਿਹਾਇਸ਼ ਅਤੇ ਗੈਸਟ ਹਾਊਸ ਆਦਿ ਦੀ ਸਹੂਲਤਾਂ ਨਾਲ ਹਰ ਸਾਲ 500 ਤੋਂ ਵੱਧ ਵਿਦਿਆਰਥੀਆਂ ਨੂੰ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪੀ.ਐਚ.ਡੀ. ਦੀ ਡਿਗਰੀ ਪ੍ਰਦਾਨ ਕਰੇਗਾ| ਉਨਾਂ ਦਸਿਆ ਕਿ ਹਰਿਆਣਾ ਸਰਕਾਰ ਦੇ ਨਾਲ-ਨਾਲ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਨੇ ਆਯੂਸ਼ ਮੰਤਰਾਲੇ ਨੂੰ ਪੰਚਕੂਲਾ ਵਿਚ ਸ੍ਰੀ ਮਾਤਾ ਮਨਸਾ ਦੇਵੀ ਤੀਰਥ ਥਾਂ ਦੀ 19.87 ਏਕੜ ਜਮੀਨ ਪੱਟੇ 'ਤੇ ਦਿੱਤੀ ਹੈ| ਉਨਾਂ ਦਸਿਆ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤੀ ਮੈਡੀਕਲ ਪ੍ਰਣਾਲੀ ਦੀ ਵਿਗਿਆਨਕ ਭਰੋਸੇਮੰਦੀ ਦੇਣ ਲਈ ਇਕ ਵਧੀਆ ਕੌਮੀ ਸਿਹਤ ਨੀਤੀ, 2017 ਵਿਚ ਸਿਹਤ ਵਿਕਾਸ ਅਤੇ ਬਿਮਾਰੀ ਦੀ ਰੋਕਥਾਂਮ 'ਤੇ ਧਿਆਨ ਦਿੰਦੇ ਹੋਏ ਸਿਹਤ ਸੇਵਾ ਦੇ ਸਾਰੇ ਪੱਧਰਾਂ ਵਿਚ ਆਯੂਸ਼ ਦੀ ਮੁੱਖ ਧਾਰਾ ਦੀ ਪਰਿਕਲਪਨਾ ਕੀਤੀ ਹੈ|ਉਨਾਂ ਦਸਿਆ ਕਿ ਇਹ ਹਰਿਆਣਾ ਸਰਕਾਰ ਦੀ ਮਦਦ ਨਾਲ ਪੰਚਕੂਲਾ ਵਿਚ ਸਥਾਪਿਤ ਕੀਤੇ ਜਾ ਰਹੇ ਸੰਸਥਾਨ ਵਿਚੋਂ ਇਕ ਹੈ| ਇਹ ਸੰਸਥਾਨ ਭਾਰਤ ਦੇ ਆਯੂਵੇਦ ਸਿਖਿਆ ਅਤੇ ਇਲਾਜ ਨੂੰ ਬੜਾਵਾ ਦੇਣ ਦੇ ਨਵੇਂ ਯੁਗ ਵਿਚ ਦਾਖਲ ਕਰੇਗਾ ਅਤੇ ਇਸ ਦਾ ਸੂਬਾ ਵਾਸੀਆਂ ਨੂੰ ਲਾਭ ਮਿਲੇਗਾ|

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C