ਚੰਡੀਗੜ੍ਹ, 24 ਜੂਨ 2020 – ਭਾਰਤੀ ਕ੍ਰਿਕਟ ਐਸੋਸੀਏਸ਼ਨ ਨੇ 25-30 ਸਾਬਕਾ ਖਿਡਾਰੀਆਂ ਦੀ ਮਦਦ ਕਰਨ ਦੀ ਯੋਜਨਾ ਬਣਾਈ ਸੀ ਜੋ ਕੋਵਿਡ-19 ਦੇ ਕਹਿਰ ਦੌਰਾਨ ਤੰਗੀ ਝੱਲ ਰਹੇ ਹਨ, ਅਤੇ ਆਈਸੀਏ ਪ੍ਰਧਾਨ ਅਸ਼ੋਕ ਮਲਹੋਤਰਾ ਨੇ ਦੱਸਿਆ ਕਿ ਲਾਕਡਾਊਨ ਦੀ ਮਾਰ ਝੱਲ ਰਹੇ 57 ਲੋੜਵੰਦ ਸਾਬਕਾ ਖਿਡਾਰੀਆਂ ਦੀ ਮਦਦ ਕੀਤੀ ਜਾਏਗੀ।
ਇਸ ਕੰਮ ਲਈ ਭਾਰਤੀ ਕ੍ਰਿਕਟਰ ਐਸੋਸੀਏਸ਼ਨ (ਆਈਸੀਏ) ਵੱਲੋਂ 78 ਲੱਖ ਰੁਪਏ ਇਕੱਠੇ ਕੀਤੇ ਗਏ ਸਨ ਅਤੇ ਇਨ੍ਹਾਂ ਪੈਸਿਆ ਨਾਲ 57 ਲੋੜਵੰਦ ਕ੍ਰਿਕਟਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ, ਜਿਹੜੇ ਲਾਕ ਡਾਊਨ ਕਾਰਨ ਵਿੱਤੀ ਸੰਕਟ ਨਾਲ ਜੂਝ ਰਹੇ ਹਨ।
ਅਸਲ ‘ਚ ਆਈਸੀਏ ਨੇ 25-30 ਸਾਬਕਾ ਖਿਡਾਰੀਆਂ ਦੀ ਮਦਦ ਕਰਨ ਦੀ ਯੋਜਨਾ ਬਣਾਈ ਸੀ ਜੋ ਕੋਰੋਨਾ ਕਾਰਨ ਪ੍ਰਭਾਵਿਤ ਹੋਏ ਹਨ। ਉੱਥੇ ਹੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਮਲਹੋਤਰਾ ਨੇ ਕਿਹਾ, “ਅਸੀਂ 20 ਤੋਂ 25 ਕ੍ਰਿਕਟਰਾਂ ਦੀ ਮਦਦ ਦੀ ਉਮੀਦ ਕਰ ਰਹੇ ਸੀ, ਪਰ ਆਈਸੀਏ ਨੇ ਸਾਥੀ ਕ੍ਰਿਕਟਰਾਂ ਦੇ ਸਹਿਯੋਗ ਨਾਲ 57 ਕ੍ਰਿਕਟਰਾਂ ਨੂੰ ਸਹਾਇਤਾ ਪ੍ਰਦਾਨ ਕੀਤੀ।”
ਇਨ੍ਹਾਂ 24 ਲਾਭਪਾਤਰੀ ਕ੍ਰਿਕਟਰਾਂ ‘ਚ ਅੰਨ੍ਹੇ ਕ੍ਰਿਕਟਰ ਸ਼ੇਖਰ ਨਾਇਕ ਸ਼ਾਮਲ ਹਨ, ਜਿਨ੍ਹਾਂ ਨੂੰ 2017 ਵਿੱਚ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਸਾਬਕਾ ਖਿਡਾਰੀਆਂ ਦੀਆਂ ਤਿੰਨ ਵਿਧਵਾਵਾਂ ਵੀ ਇਸ ਲਿਟਸ ‘ਚ ਸ਼ਾਮਿਲ ਹਨ।
ਸਾਲ 2012 ਵਿਚ ਟੀ-20 ਬਲਾਇੰਡ ਕ੍ਰਿਕਟ ਵਿਸ਼ਵ ਕੱਪ ਅਤੇ 2014 ਵਿਚ ਬਲਾਇੰਡ ਕ੍ਰਿਕਟ ਵਰਲਡ ਕੱਪ ਵਿਚ ਭਾਰਤ ਦੀ ਕਪਤਾਨੀ ਕਰਨ ਵਾਲੇ ਨਾਇਕ ਨੂੰ ਇੱਕ ਲੱਖ ਦੇਣ ਲਈ ਸੱਤ ਹੋਰ ਖਿਡਾਰੀਆਂ ਸਮੇਤ ਸ਼੍ਰੇਣੀ-ਏ ਵਿਚ ਰੱਖਿਆ ਗਿਆ ਹੈ।
ਦੂਜੇ ਦਰਜੇ ਦੇ ਹਰੇਕ ਅੱਠ ਲਾਭਪਾਤਰੀ ਨੂੰ 80,000 ਰੁਪਏ ਅਤੇ ਤੀਜੇ ਤੀਜੇ ਦਰਜੇ ਦੇ ਵਿੱਚ ਹਰੇਕ ਅੱਠ ਲਾਭਪਾਤਰੀ ਨੂੰ ਪ੍ਰਤੀ ਖਿਡਾਰੀ 60,000 ਰੁਪਏ ਪ੍ਰਾਪਤ ਹੋਣਗੇ।
ਵਿਚਾਰ ਇਹ ਹੈ ਕਿ ਜਿਨ੍ਹਾਂ ਕ੍ਰਿਕਟਰਾਂ ਕੋਲ ਨੌਕਰੀਆਂ ਨਹੀਂ ਹਨ, ਜਿਨ੍ਹਾਂ ਨੂੰ ਬੀਸੀਸੀਆਈ ਜਾਂ ਉਨ੍ਹਾਂ ਦੀਆਂ ਆਪਣੀਆਂ ਰਾਜ ਸਭਾਵਾਂ ਤੋਂ ਪੈਨਸ਼ਨ ਨਹੀਂ ਮਿਲਦੀ, ਉਨ੍ਹਾਂ ਦੀ ਸਹਾਇਤਾ ਕੀਤੀ ਜਾਏਗੀ। ਸੁਨੀਲ ਗਾਵਸਕਰ ਅਤੇ ਕਪਿਲ ਦੇਵ ਉਨ੍ਹਾਂ ਮਹਾਨ ਕ੍ਰਿਕਟਰਾਂ ਵਿਚੋਂ ਹਨ ਜਿਨ੍ਹਾਂ ਨੇ ਇਸ ਨੇਕ ਕੰਮ ਲਈ ਵਿੱਤੀ ਯੋਗਦਾਨ ਪਾਇਆ ਹੈ।
ਕਰੀਬ 1,750 ਸਾਬਕਾ ਕ੍ਰਿਕਟਰ ਆਈਸੀਏ ਨਾਲ ਰਜਿਸਟਰਡ ਹਨ ਅਤੇ ਆਈਸੀਏ ਨੇ ਆਪਣਾ ਕੰਮਕਾਜ ਸ਼ੁਰੂ ਕਰਨ ਲਈ ਫਰਵਰੀ ਵਿੱਚ ਬੀਸੀਸੀਆਈ ਤੋਂ 2 ਕਰੋੜ ਰੁਪਏ ਦੀ ਮੁੱਢਲੀ ਗ੍ਰਾਂਟ ਪ੍ਰਾਪਤ ਕੀਤੀ ਸੀ।