• About
  • Contact
  • Hindi News
  • English News
Saturday, March 7, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home ਕਾਰੋਬਾਰ

Asli Punjabi by Asli Punjabi
May 16, 2020
in ਕਾਰੋਬਾਰ
0
587
SHARES
3.3k
VIEWS
Share on FacebookShare on TwitterShare on Whatsapp

ਭਾਰਤ ਸਰਕਾਰ, ਪੱਛਮ ਬੰਗਾਲ ਸਰਕਾਰ ਅਤੇ ਵਿਸ਼ਵ ਬੈਂਕ ਨੇ ਪੱਛਮ ਬੰਗਾਲ ਦੇ ਦਾਮੋਦਰ ਘਾਟੀ ਕਮਾਨ ਖੇਤਰ (ਡੀਵੀਸੀਏ) ਵਿੱਚ ਸਿੰਚਾਈ ਸੇਵਾਵਾਂ ਅਤੇ ਹੜ੍ਹ ਪ੍ਰਬੰਧਨ ਵਿੱਚ ਸੁਧਾਰ ਲਈ 145 ਮਿਲੀਅਨ ਡਾਲਰ ਦੇ ਪ੍ਰੋਜੈਕਟ ਲਈ ਲੋਨ ਸਮਝੌਤੇ ’ਤੇ ਹਸਤਾਖਰ ਕੀਤੇ ਹਨ।

ਇਸ ਪ੍ਰੋਜੈਕਟ ਨਾਲ 393,964 ਹੈਕਟੇਅਰ ਖੇਤਰ ਵਿੱਚ ਪੱਛਮ ਬੰਗਾਲ ਦੇ ਪੰਜ ਜ਼ਿਲ੍ਹਿਆਂ ਦੇ ਲਗਭਗ 2.7 ਮਿਲੀਅਨ ਕਿਸਾਨਾਂ ਨੂੰ ਬਿਹਤਰ ਸਿੰਚਾਈ ਸੇਵਾਵਾਂ ਦਾ ਲਾਭ ਮਿਲੇਗਾ ਅਤੇ ਜਲਵਾਯੂ ਪਰਿਵਰਤਨ ਦੇ ਦੁਰਪ੍ਰਭਾਵ ਘੱਟ ਹੋਣਗੇ ਜਿਸ ਨਾਲ ਹਰ ਸਾਲ ਆਉਣ ਵਾਲੇ ਹੜ੍ਹ ਤੋਂ ਬਿਹਤਰ ਸੁਰੱਖਿਆ ਮਿਲੇਗੀ।

You might also like

ਮੇਗਾ ਪੋ੍ਰਜੈਕਟਾਂ ਨੂੰ ਖਿੱਚਣ ਲਈ ਬਣਾਈ ਵਿਸ਼ੇਸ਼ ਸਬਸਿਡੀ ਯੋਜਨਾ

130 ਕਿਲੋ ਡੋਡਾ ਪੋਸਤ ਸਮੇਤ 2 ਇਟਰ-ਸਟੇਟ ਨਸ਼ਾ ਤਸਕਰ ਗਿਰਫਤਾਰ

ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪੀ.ਐਸ.ਆਈ.ਈ.ਸੀ. ਦੁਆਰਾ ਜੀ.ਆਰ.ਜੀ. ਡਿਵੈਲਪਰਜ਼ ਦਾ ਪੱਖ ਲੈਣ ਦੇ ਦੋਸ਼ਾਂ ਨੂੰ ਕੋਰਾ ਝੂਠ ਅਤੇ ਬੇਬੁਨਿਆਦ ਕਹਿ ਕੇ ਨਕਾਰਿਆ

ਸਮਝੌਤੇ ’ਤੇ ਭਾਰਤ ਸਰਕਾਰ ਵੱਲੋਂ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਵਧੀਕ ਸਕੱਤਰ ਸ਼੍ਰੀ ਸਮੀਰ ਕੁਮਾਰ ਖਰੇ, ਪੱਛਮ ਬੰਗਾਲ ਸਰਕਾਰ ਵੱਲੋਂ ਪ੍ਰਧਾਨ ਰੈਜੀਡੈਂਟ ਕਮਿਸ਼ਨਰ ਸ਼੍ਰੀ ਕ੍ਰਿਸ਼ਨ ਗੁਪਤਾ ਅਤੇ ਵਿਸ਼ਵ ਬੈਂਕ ਵੱਲੋਂ ਭਾਰਤ ਦੇ ਕੰਟਰੀ ਡਾਇਰੈਕਟਰ ਸ਼੍ਰੀ ਜੁਨੈਦ ਅਹਿਮਦ ਨੇ ਹਸਤਾਖਰ ਕੀਤੇ।

ਇਸ ਮੌਕੇ ’ਤੇ ਸ਼੍ਰੀ ਖਰੇ ਨੇ ਕਿਹਾ ਕਿ ਭਾਰਤ ਵਿਕਾਸ ਲਈ ਇੱਕ ਅਜਿਹੀ ਰਣਨੀਤੀ ਅਪਣਾ ਰਿਹਾ ਹੈ ਜੋ ਜਲ ਸਰੋਤਾਂ ਦਾ ਜ਼ਿਆਦਾ ਕੁਸ਼ਲਤਾ ਨਾਲ ਉਪਯੋਗ ਅਤੇ ਪ੍ਰਬੰਧਨ ਕਰਦਾ ਹੈ। ਇਹ ਪ੍ਰੋਜੈਕਟ ਦਾਮੋਦਰ ਘਾਟੀ ਕਮਾਨ ਖੇਤਰ ਵਿੱਚ ਸਿੰਚਾਈ ਅਤੇ ਖੇਤੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ। ਸਤਹ ਅਤੇ ਜ਼ਮੀਨ ਦੇ ਹੇਠ ਮੌਜੂਦ ਜਲ ਸਰੋਤਾਂ ਦੇ ਘੱਟ ਤੋਂ ਘੱਟ ਉਪਯੋਗ ਜ਼ਰੀਏ ਹੜ੍ਹ ਪ੍ਰਬੰਧਨ ਨੂੰ ਮਜ਼ਬੂਤ ਕਰੇਗਾ, ਜੋ ਅੱਗੇ ਖੇਤੀ ਉਤਪਾਦਕਤਾ ਅਤੇ ਗ੍ਰਾਮੀਣ ਖੇਤਰਾਂ ਵਿੱਚ ਆਮਦਨ ਵਧਾਉਣ ਵਿੱਚ ਮਦਦ ਕਰੇਗਾ।

ਡੀਵੀਸੀਏ 60 ਸਾਲ ਤੋਂ ਜ਼ਿਆਦਾ ਪੁਰਾਣਾ ਹੈ ਅਤੇ ਹੁਣ ਇਸ ਨੂੰ ਆਧੁਨਿਕ ਬਣਾਉਣ ਦੀ ਲੋੜ ਹੈ। ਬੁਨਿਆਦੀ ਢਾਂਚੇ ਦਾ ਹਸ਼ਰ ਅਤੇ ਅਣਉਚਿਤ ਸਿੰਚਾਈ ਪ੍ਰਬੰਧਨ, ਸੇਵਾਵਾਂ ਦੀ ਖਰਾਬ ਗੁਣਵੱਤਾ, ਅਸਮਰੱਥ ਸਿੰਚਾਈ ਵਿਵਸਥਾ ਅਤੇ ਨਹਿਰ ਨੈੱਟਵਰਕ ਦੇ ਮੱਧ ਅਤੇ ਪਿਛਲੇ ਭਾਗਾਂ ਲਈ ਸਤਹ ’ਤੇ ਉਪਲੱਬਧ ਪਾਣੀ ਨੂੰ ਪਹੁੰਚਾਉਣ ਦੀ ਅਸਫਲਤਾ ਖੇਤਰ ਦੀਆਂ ਵੱਡੀਆਂ ਚੁਣੌਤੀਆਂ ਹਨ। ਅਜਿਹੇ ਵਿੱਚ ਕਿਸਾਨਾਂ ਨੂੰ ਜ਼ਮੀਨੀ ਪਾਣੀ ਕੱਢਣ ਲਈ ਮਜਬੂਰ ਕੀਤਾ ਜਾਂਦਾ ਹੈ ਜੋ ਖੇਤੀ ਦੀ ਲਾਗਤ ਨੂੰ ਵਧਾਉਂਦਾ ਹੈ ਅਤੇ ਯੋਜਨਾ ਦੇ ਟਿਕਾਊਪਣ ਨੂੰ ਕਮਜ਼ੋਰ ਕਰਦਾ ਹੈ। 2005 ਅਤੇ 2017 ਵਿਚਕਾਰ ਸੈਮੀ ਕ੍ਰਿਟਿਕਲ ਬਲਾਕਾਂ ਦੀ ਗਿਣਤੀ ਪੰਜ ਤੋਂ ਵਧ ਕੇ 19 ਹੋ ਗਈ (ਕੁੱਲ 41 ਬਲਾਕਾਂ ਵਿੱਚੋਂ)।

ਹੇਠਲਾ ਦਾਮੋਦਰ ਘਾਟੀ ਖੇਤਰ ਕਾਫ਼ੀ ਸਮੇਂ ਤੋਂ ਹੜ੍ਹ ਦੇ ਖਤਰੇ ਵਾਲਾ ਖੇਤਰ ਹੈ। ਇੱਥੇ ਹੜ੍ਹ ਤੋਂ ਔਸਤ 33,500 ਹੈਕਟੇਅਰ ਫਸਲ ਵਾਲਾ ਖੇਤਰ ਅਤੇ 461,000 ਲੋਕ ਸਲਾਨਾ ਪ੍ਰਭਾਵਿਤ ਹੁੰਦੇ ਹਨ। ਪ੍ਰੋਜੈਕਟ ਦੇ ਦਾਇਰੇ ਵਿੱਚ ਆਉਣ ਵਾਲੇ ਵਹਾਅ ਖੇਤਰ ਵਿੱਚ ਬਾਰ-ਬਾਰ ਆਉਣ ਵਾਲੇ ਹੜ੍ਹ ਤੋਂ ਬਚਾਅ ਲਈ ਬੁਨਿਆਦੀ ਢਾਂਚੇ ਦੀ ਅਣਹੋਂਦ ਹੈ। ਪ੍ਰੋਜੈਕਟ ਹੜ੍ਹ ਨੂੰ ਘੱਟ ਕਰਨ ਦੇ ਉਪਾਵਾਂ ਵਿੱਚ ਨਿਵੇਸ਼ ਕਰੇਗਾ, ਜਿਸ ਵਿੱਚ ਤਟ ਬੰਨ੍ਹਾਂ ਨੂੰ ਮਜ਼ਬੂਤ ਕਰਨਾ ਅਤੇ ਗਾਦ ਕੱਢਣ ਦਾ ਕੰਮ ਸ਼ਾਮਲ ਹੈ।

ਸ਼੍ਰੀ ਜੁਨੈਦ ਅਹਿਮਦ ਨੇ ਕਿਹਾ ਕਿ ਪੱਛਮ ਬੰਗਾਲ ਨੇ ਆਪਣੇ ਸਿੰਚਾਈ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਸਰੋਤਾਂ ਦਾ ਨਿਵੇਸ਼ ਕੀਤਾ ਹੈ। ਹਾਲਾਂਕਿ ਇਸ ਵਿੱਚ ਕਈ ਨੇ ਆਪਣੀ ਸਮਰੱਥਾ ਦੇ ਅਨੁਰੂਪ ਪ੍ਰਦਰਸ਼ਨ ਨਹੀਂ ਕੀਤਾ ਹੈ। ਇਹ ਪ੍ਰੋਜੈਕਟ ਆਧੁਨਿਕ ਅਤੇ ਲਚਕੀਲਾ ਸਿੰਚਾਈ ਬੁਨਿਆਦੀ ਢਾਂਚਾ ਬਣਾਉਣ ਵਿੱਚ ਰਾਜ ਦੇ ਯਤਨਾਂ ਦਾ ਸਮਰਥਨ ਕਰੇਗਾ ਤਾਂ ਕਿ ਆਉਣ ਵਾਲੇ ਸਾਲਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਖੇਤੀ ਵਿੱਚ ਪਰਿਵਰਤਨ ਅਤੇ ਵਿਭਿੰਨਤਾ ਲਿਆ ਕੇ ਜ਼ਿਆਦਾ ਆਮਦਨ ਵਾਲੀਆਂ ਨਕਦ ਫਸਲਾਂ ਦਾ ਵਿਕਲਪ ਚੁਣ ਸਕਣ।

ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਲਈ ਪ੍ਰੋਜੈਕਟ ਤਹਿਤ ਕਈ ਸੰਸਥਾਗਤ ਸੁਧਾਰਾਂ ਦੀ ਯੋਜਨਾ ਬਣਾਈ ਗਈ ਹੈ। ਇਨ੍ਹਾਂ ਵਿੱਚ ਇੱਕ ਆਧੁਨਿਕ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਮਆਈਐੱਸ), ਬੈਂਚਮਾਰਕ ਅਤੇ ਸਬੂਤ ਅਧਾਰਿਤ ਫੈਸਲੇ ਲੈਣ ਦੀ ਪ੍ਰਕਿਰਿਆ, ਸਤਹ ਅਤੇ ਜ਼ਮੀਨ ਦੇ ਹੇਠ ਉਪਲੱਬਧ ਜਲ ਸਰੋਤਾਂ ਦੇ ਸੰਯੁਕਤ ਉਪਯੋਗ ਨੂੰ ਪ੍ਰੋਤਸਾਹਨ ਦੇਣ, ਤਰਕਸੰਗਤ ਸੰਪਤੀ ਪ੍ਰਬੰਧਨ ਦੀ ਸ਼ੁਰੂਆਤ ਅਤੇ ਨਾਗਰਿਕਾਂ ਦੀ ਸਾਂਝੇਦਾਰੀ ਰਾਹੀਂ ਪਾਰਦਰਸ਼ਿਤਾ ਵਿੱਚ ਸੁਧਾਰ ਵਰਗੀਆਂ ਗੱਲਾਂ ਸ਼ਾਮਲ ਹਨ। ਸਿੰਚਾਈ ਸੇਵਾ ਪ੍ਰਦਾਤਿਆਂ ਨੂੰ ਸਿੰਚਾਈ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਲਈ ਉਨ੍ਹਾਂ ਦੇ ਪ੍ਰਦਰਸ਼ਨ ਦੇ ਅਧਾਰ ’ਤੇ ਸ਼ਾਮਲ ਕੀਤਾ ਜਾਵੇਗਾ।

ਜਲ ਸਰੋਤ ਪ੍ਰਬੰਧਨ ਦੇ ਮਾਹਿਰ ਅਤੇ ਪ੍ਰੋਜੈਕਟ ਲਈ ਵਿਸ਼ਵ ਬੈਂਕ ਦੀ ਟਾਸਕ ਟੀਮ ਦੇ ਲੀਡਰ ਸ਼੍ਰੀ ਐੱਚ. ਡੀ. ਜੋਂਗ ਨੇ ਕਿਹਾ ਕਿ ਪੱਛਮ ਬੰਗਾਲ ਵਿੱਚ ਦਾਮੋਦਰ ਘਾਟੀ ਕਮਾਨ ਖੇਤਰ ਵਿੱਚ ਸਤ੍ਹੀ ਜਲ ਪ੍ਰਣਾਲੀ ਉੱਪਰਲੇ ਹਿੱਸੇ ਤੱਕ ਸੀਮਤ ਹੈ ਜਿਸ ਵਜ੍ਹਾ ਨਾਲ ਇਸ ਦੇ ਹੇਠਲੇ ਹਿੱਸੇ ਵਿੱਚ ਜ਼ਮੀਨੀ ਪਾਣੀ ਦਾ ਜ਼ਿਆਦਾ ਦੋਹਨ ਹੋ ਰਿਹਾ ਹੈ ਜਿਸ ਨਾਲ ਇਸਦੇ ਪੱਧਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਇਸ ਨਾਲ ਯੋਜਨਾ ਦੀ ਸਥਿਰਤਾ ਘਟਦੀ ਜਾ ਰਹੀ ਹੈ ਜਿਸ ਨਾਲ ਜਲਵਾਯੂ ਪਰਿਵਰਤਨ ਦੇ ਦੁਰਪ੍ਰਭਾਵਾਂ ਨੂੰ ਝੱਲ ਸਕਣ ਦੀ ਕਿਸਾਨਾਂ ਦੀ ਸਮਰੱਥਾ ਲਗਾਤਾਰ ਘਟਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟ ਸਤਹ ’ਤੇ ਉਪਲੱਬਧ ਜਲ ਸਰੋਤਾਂ ਦਾ ਕੁਸ਼ਲ ਉਪਯੋਗ ਕਰਨ ਵਿੱਚ ਮਦਦ ਕਰੇਗਾ ਅਤੇ ਭੂਜਲ ਉਪਯੋਗ ਦੀ ਲੰਬੀ ਸਥਾਪਤੀ ਨੂੰ ਵਧਾਏਗਾ। ਇਸ ਨਾਲ ਕਿਸਾਨਾਂ ਲਈ ਖੇਤੀ ਜ਼ਿਆਦਾ ਉਤਪਾਦਕ ਅਤੇ ਜਲਵਾਯੂ ਅਨੁਕੂਲ ਹੋ ਸਕੇਗੀ।

ਪ੍ਰੋਜੈਕਟ ਦੀ ਕੁੱਲ ਲਾਗਤ 413.8 ਮਿਲੀਅਨ ਡਾਲਰ ਹੈ ਜਿਸ ਵਿੱਚ (145 ਮਿਲੀਅਨ ਡਾਲਰ) ਏਸ਼ਿਆਈ ਬੁਨਿਆਦੀ ਢਾਂਚਾ ਨਿਵੇਸ਼ ਬੈਂਕ (145 ਮਿਲੀਅਨ ਡਾਲਰ) ਅਤੇ ਪੱਛਮ ਬੰਗਾਲ ਸਰਕਾਰ (123.8 ਮਿਲੀਅਨ ਡਾਲਰ) ਦਾ ਯੋਗਦਾਨ ਕਰ ਰਹੀ ਹੈ।

ਅੰਤਰਰਾਸ਼ਟਰੀ ਪੁਨਰਨਿਰਮਾਣ ਅਤੇ ਵਿਕਾਸ ਬੈਂਕ ਇੰਟਰਨੈਸ਼ਨਲ ਬੈਂਕ (ਆਈਬੀਆਰਡੀ) ਤੋਂ ਦਿੱਤਾ ਗਿਆ 145 ਮਿਲੀਅਨ ਡਾਲਰ ਦਾ ਕਰਜ਼ 6 ਸਾਲ ਦੇ ਗਰੇਸ ਪੀਰੀਅਡ ਅਤੇ 23.5 ਸਾਲਾਂ ਦੀ ਪਰਿਪੱਕਤਾ ਮਿਆਦ ਦਾ ਹੈ।

Previous Post

ਭਾਰਤ ਸਰਕਾਰ ਅਤੇ ਏਆਈਆਈਬੀ ਨੇ ਪੱਛਮ ਬੰਗਾਲ ਵਿੱਚ ਸਿੰਚਾਈ ਸੇਵਾਵਾਂ ਅਤੇ ਹੜ੍ਹ ਪ੍ਰਬੰਧਨ ਵਿੱਚ ਸੁਧਾਰ ਦੇ ਲਈ 145 ਮਿਲੀਅਨ ਅਮਰੀਕੀ ਡਾਲਰ ਦੇ ਸਮਝੌਤੇ ’ਤੇ ਦਸਤਖਤ ਕੀਤੇ

Next Post

ਕੋਵਿਡ – 19 ਤੋਂ ਭਾਰਤ ਦੇ ਸਭ ਤੋਂ ਗ਼ਰੀਬਾਂ ਨੂੰ ਬਚਾਉਣ ਲਈ ਵਿਸ਼ਵ ਬੈਂਕ ਤੋਂ 1 ਬਿਲੀਅਨ ਡਾਲਰ

Asli Punjabi

Asli Punjabi

Related Posts

ਮੇਗਾ ਪੋ੍ਰਜੈਕਟਾਂ ਨੂੰ ਖਿੱਚਣ ਲਈ ਬਣਾਈ ਵਿਸ਼ੇਸ਼ ਸਬਸਿਡੀ ਯੋਜਨਾ
National

ਮੇਗਾ ਪੋ੍ਰਜੈਕਟਾਂ ਨੂੰ ਖਿੱਚਣ ਲਈ ਬਣਾਈ ਵਿਸ਼ੇਸ਼ ਸਬਸਿਡੀ ਯੋਜਨਾ

by Asli Punjabi
August 3, 2021
130 ਕਿਲੋ ਡੋਡਾ ਪੋਸਤ ਸਮੇਤ 2 ਇਟਰ-ਸਟੇਟ ਨਸ਼ਾ ਤਸਕਰ ਗਿਰਫਤਾਰ
National

130 ਕਿਲੋ ਡੋਡਾ ਪੋਸਤ ਸਮੇਤ 2 ਇਟਰ-ਸਟੇਟ ਨਸ਼ਾ ਤਸਕਰ ਗਿਰਫਤਾਰ

by Asli Punjabi
July 30, 2021
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪੀ.ਐਸ.ਆਈ.ਈ.ਸੀ. ਦੁਆਰਾ ਜੀ.ਆਰ.ਜੀ. ਡਿਵੈਲਪਰਜ਼ ਦਾ ਪੱਖ ਲੈਣ ਦੇ ਦੋਸ਼ਾਂ ਨੂੰ ਕੋਰਾ ਝੂਠ ਅਤੇ ਬੇਬੁਨਿਆਦ ਕਹਿ ਕੇ ਨਕਾਰਿਆ
Punjab

ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪੀ.ਐਸ.ਆਈ.ਈ.ਸੀ. ਦੁਆਰਾ ਜੀ.ਆਰ.ਜੀ. ਡਿਵੈਲਪਰਜ਼ ਦਾ ਪੱਖ ਲੈਣ ਦੇ ਦੋਸ਼ਾਂ ਨੂੰ ਕੋਰਾ ਝੂਠ ਅਤੇ ਬੇਬੁਨਿਆਦ ਕਹਿ ਕੇ ਨਕਾਰਿਆ

by Asli Punjabi
July 30, 2021
ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ -2017 ਤਹਿਤ ਕੀਤੀਆਂ ਮਹੱਤਵਪੂਰਨ ਪਹਿਲਕਦਮੀਆਂ ਨੇ ਉਦਯੋਗਾਂ ਨੂੰ ਉਤਸ਼ਾਹਤ ਕਰਨ ਲਈ ਬਿਹਤਰ ਮਾਹੌਲ ਸਿਰਜਿਆ: ਸੁੰਦਰ ਸ਼ਾਮ ਅਰੋੜਾ
Punjab

ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ -2017 ਤਹਿਤ ਕੀਤੀਆਂ ਮਹੱਤਵਪੂਰਨ ਪਹਿਲਕਦਮੀਆਂ ਨੇ ਉਦਯੋਗਾਂ ਨੂੰ ਉਤਸ਼ਾਹਤ ਕਰਨ ਲਈ ਬਿਹਤਰ ਮਾਹੌਲ ਸਿਰਜਿਆ: ਸੁੰਦਰ ਸ਼ਾਮ ਅਰੋੜਾ

by Asli Punjabi
July 29, 2021
ਜੰਗਲਾਤ ਵਿਭਾਗ ਪੰਜਾਬ ਵਿੱਚ ਰੇਸ਼ਮ ਉਤਪਾਦਨ ਦਾ ਪ੍ਰਾਜੈਕਟ ਲਾਗੂ ਕਰੇਗਾ: ਧਰਮਸੋਤ
Punjab

ਜੰਗਲਾਤ ਵਿਭਾਗ ਪੰਜਾਬ ਵਿੱਚ ਰੇਸ਼ਮ ਉਤਪਾਦਨ ਦਾ ਪ੍ਰਾਜੈਕਟ ਲਾਗੂ ਕਰੇਗਾ: ਧਰਮਸੋਤ

by Asli Punjabi
July 29, 2021
Next Post
ਕੋਵਿਡ – 19 ਤੋਂ ਭਾਰਤ ਦੇ ਸਭ ਤੋਂ ਗ਼ਰੀਬਾਂ ਨੂੰ ਬਚਾਉਣ ਲਈ ਵਿਸ਼ਵ ਬੈਂਕ ਤੋਂ 1 ਬਿਲੀਅਨ ਡਾਲਰ

ਕੋਵਿਡ - 19 ਤੋਂ ਭਾਰਤ ਦੇ ਸਭ ਤੋਂ ਗ਼ਰੀਬਾਂ ਨੂੰ ਬਚਾਉਣ ਲਈ ਵਿਸ਼ਵ ਬੈਂਕ ਤੋਂ 1 ਬਿਲੀਅਨ ਡਾਲਰ

Recommended

ਪੰਜਾਬ ਦੀਆਂ ਤਹਿਸੀਲਾਂ ‘ਚ ਲੱਗਣਗੇ CCTV, ਮਾਨ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਪੰਜਾਬ ਦੀਆਂ ਤਹਿਸੀਲਾਂ ‘ਚ ਲੱਗਣਗੇ CCTV, ਮਾਨ ਸਰਕਾਰ ਨੇ ਲਿਆ ਵੱਡਾ ਫ਼ੈਸਲਾ

January 24, 2025
ਬਜ਼ੁਰਗਾਂ, ਵਿਧਵਾਵਾਂ, ਨਿਆਸਰਿਤ ਔਰਤਾਂ, ਦਿਵਿਆਂਗ ਵਿਅਕਤੀਆਂ ਅਤੇ ਆਸ਼ਰਿਤ ਬੱਚਿਆਂ ਨੂੰ 1500 ਰੁਪਏ ਪੈਨਸ਼ਨ ਤੋਂ ਇਲਾਵਾ ਇਕ ਵਾਰ ਲਈ 1000 ਰੁਪਏ ਦੇਣ ਦੀ ਪ੍ਰਵਾਨਗੀ

ਬਜ਼ੁਰਗਾਂ, ਵਿਧਵਾਵਾਂ, ਨਿਆਸਰਿਤ ਔਰਤਾਂ, ਦਿਵਿਆਂਗ ਵਿਅਕਤੀਆਂ ਅਤੇ ਆਸ਼ਰਿਤ ਬੱਚਿਆਂ ਨੂੰ 1500 ਰੁਪਏ ਪੈਨਸ਼ਨ ਤੋਂ ਇਲਾਵਾ ਇਕ ਵਾਰ ਲਈ 1000 ਰੁਪਏ ਦੇਣ ਦੀ ਪ੍ਰਵਾਨਗੀ

January 6, 2022

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In