ਚੰਡੀਗੜ੍ਹ, 24 ਜੁਲਾਈ, 2023: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਚਿੱਠੀ ਲਿਖ ਕੇ ਉਹਨਾਂ ਵੱਲੋਂ ਸੱਦੇ ਗਏ ਸੈਸ਼ਨ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ।
ਚਿੱਠੀ ਵਿਚ ਉਹਨਾਂ ਲਿਖਿਆ ਹੈ ਕਿ ਉਹਨਾਂ ਨੂੰ ਮੀਡੀਆ ਤੋਂ ਪਤਾ ਲੱਗਾ ਕਿ ਤੁਸੀਂ ਟਿੱਪਣੀਆਂ ਕੀਤੀਆਂ ਹਨ ਕਿ ਇਹ ਮੰਦਭਾਗੀ ਗੱਲ ਹੈ ਕਿ ਰਾਜਪਾਲ 19 ਅਤੇ 20 ਜੂਨ ਨੂੰ ਹੋਏ ਸੈਸ਼ਨ ਸਬੰਧੀ ਕੋਈ ਕਾਨੂੰਨੀ ਰਾਇ ਨਹੀਂ ਲਈ। ਉਹਨਾਂ ਕਿਹਾ ਕਿ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਮੈਂ ਇਕ ਵੱਡੇ ਸੰਵਿਧਾਨਕ ਮਾਹਿਰ ਤੋਂ ਕਾਨੂੰਨੀ ਰਾਏ ਲਈ ਸੀ ਜਿਸਨੇ ਦੱਸਿਆ ਕਿ ਸੱਦਿਆ ਗਿਆ ਸੈਸ਼ਨ ਪੂਰਨ ਤੌਰ ’ਤੇ ਗੈਰਕਾਨੂੰਨੀ ਹੈ। ਇਸ ਲਈ ਹੁਣ ਤੁਹਾਡੀਆਂ ਟਿੱਪਣੀਆਂ ’ਤੇ ਹੋਰ ਕੁਝ ਕਹਿਣ ਦੀ ਲੋੜ ਨਹੀਂ ਰਹਿ ਗਈ।
ਉਹਨਾਂ ਕਿਹਾ ਕਿ ਤੁਸੀਂ ਮੇਰੀਆਂ ਚਿੱਠੀਆਂ ਦਾ ਜਵਾਬ ਨਹੀਂ ਦਿੱਤਾ ਤੇ ਉਲਟਾ ਇਹਨਾਂ ਨੂੰ ’ਲਵ ਲੈਟਰ’ ਕਰਾਰ ਦਿੱਤਾ। ਉਹਨਾਂਕਿਹਾ ਕਿ ਸੰਵਿਧਾਨ ਮੁਤਾਬਕ ਮੁੱਖ ਮੰਤਰੀ ਰਾਜਪਾਲ ਵੱਲੋਂ ਮੰਗੀ ਜਾਂਦੀ ਜਾਣਕਾਰੀ ਦੇਣ ਦਾ ਪਾਬੰਦ ਹੈ। ਅਜਿਹੀ ਸੂਚਨਾ ਨਾ ਦੇਣਾ ਸੰਵਿਧਾਨ ਦੀ ਧਾਰਾ 167 ਦੀ ਸਪਸ਼ਟ ਉਲੰਘਣਾ ਹੈ। ਉਹਨਾਂ ਕਿਹਾ ਕਿ ਸੈਸ਼ਨ ਦੌਰਾਨ ਤੁਸੀਂ ਰਾਜਪਾਲ ’ਤੇ ਹਾਸੋਹੀਣੀਆਂ ਟਿੱਪਣੀਆਂ ਕੀਤੀਆਂ ਜਿਹਨਾਂ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਕਿਉਂਕਿ ਮੁੱਖ ਮੰਤਰੀ ਦੇ ਅਹੁਦੇ ਦੀ ਇਕ ਗਰਿਮਾ ਹੁੰਦੀ ਹੈ।
ਉਹਨਾਂ ਕਿਹਾ ਕਿ ਤੁਹਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਮੈਨੂੰ ਰਾਜਪਾਲ ਭਾਰਤ ਦੇ ਰਾਸ਼ਟਰਪਤੀ ਵੱਲੋਂ ਨਿਯੁਕਤ ਕੀਤਾ ਗਿਆ ਹੈ ਤੇ ਮੇਰੀ ਜ਼ਿੰਮੇਵਾਰੀਹੈ ਕਿ ਮੈਂ ਪ੍ਰਸ਼ਾਸਨ ਨੂੰ ਨਿਰਪੱਖ ਤੇਇਮਾਨਦਾਰੀ ਨਾਲ ਚੱਲਣਾ ਯਕੀਨੀ ਬਣਾਵਾਂ।
ਉਹਨਾਂਕਿਹਾ ਕਿ ਮੈਨੂੰ ਵੱਖ-ਵੱਖ ਭ੍ਰਿਸ਼ਟਾਚਾਰ ਮਾਮਲਿਆਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਉਹਨਾਂ ਕਿਹਾ ਕਿ ਤੁਸੀਂ ਤੁਰੰਤ ਮੇਰੀਆਂ ਚਿੱਠੀਆਂ ਦਾ ਜਵਾਬ ਦਿਓ ਨਹੀਂ ਤਾਂ ਇਸਨੂੰ ਸੰਵਿਧਾਨ ਦੀ ਉਲੰਘਣਾ ਮੰਨਿਆ ਜਾਵੇਗਾ।
ਰਾਜਪਾਲ ਨੇ ਲਈ ਕਾਨੂੰਨੀ ਰਾਇ ਦਾ ਖਰੜਾ ਵੀ ਨਾਲ ਭੇਜਿਆ ਹੈ।