updated 6:49 AM UTC, Oct 19, 2019
Headlines:

ਅਮਰੀਕਾ ’ਚ ਭਾਰਤ ਆਧਾਰਿਤ ਕਾਰੋਬਾਰੀ ਸੰਮੇਲਨ 11 ਨੂੰ

ਭਾਰਤ-ਅਮਰੀਕਾ ਵਪਾਰਕ ਰਿਸ਼ਤਿਆਂ ’ਚ ਹਾਲ ਹੀ ਵਿਚ ਆਈ ਖੜ੍ਹੋਤ ਤੋੜਨ ਦੀ ਕਵਾਇਦ ਵਜੋਂ ਵ੍ਹਾਈਟ ਹਾਊਸ ਨੇ ਭਾਰਤ ਆਧਾਰਿਤ ਇਕ ਕਾਰੋਬਾਰੀ ਕਾਨਫ਼ਰੰਸ ਲਈ ਆਪਣੇ ਚੋਟੀ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਇਸੇ ਹਫ਼ਤੇ ਹੋਣ ਵਾਲੀ ਕਾਨਫ਼ਰੰਸ ਵਿਚ ਸਿਆਸੀ ਤੇ ਕਾਰੋਬਾਰੀ ਹਲਕਿਆਂ ’ਚ ਰਸੂਖ਼ ਰੱਖਦੇ ਟਰੰਪ ਦੇ ਜਵਾਈ ਜੇਰਡ ਕੁਸ਼ਨਰ, ਹੇਠਲੇ ਅਮਰੀਕੀ ਸਦਨ ਦੀ ਸਪੀਕਰ ਤੇ ਡੇਮੋਕ੍ਰੈਟ ਨੈਨਸੀ ਪੇਲੋਸੀ, ਊਰਜਾ ਮੰਤਰੀ ਰਿਕ ਪੈਰੀ ਤੇ ਵਣਜ ਮੰਤਰੀ ਵਿਲਬਰ ਰੌਸ ਹਿੱਸਾ ਲੈਣਗੇ। ਭਾਰਤ ਅਮਰੀਕਾ ਰਣਨੀਤਕ ਤੇ ਭਾਈਵਾਲੀ ਫੋਰਮ ਦਾ ਇਹ ਸੰਮੇਲਨ 11 ਜੁਲਾਈ ਨੂੰ ਹੋਵੇਗਾ। ਟਰੰਪ ਦੇ ਰਿਸ਼ਤੇਦਾਰ ਤੇ ਸਲਾਹਕਾਰ ਕੁਸ਼ਨਰ ਇਸ ਮੌਕੇ ਮਾਸਟਰਕਾਰਡ ਦੇ ਸੀਈਓ ਤੇ ਪ੍ਰਧਾਨ ਅਜੈ ਬਾਂਗਾ ਤੇ ਵਿਪਰੋ ਦੇ ਚੇਅਰਮੈਨ ਅਜ਼ੀਮ ਪ੍ਰੇਮਜੀ ਨੂੰ ਗਲੋਬਲ ਐਕਸੀਲੈਂਸ ਐਵਾਰਡ ਪ੍ਰਦਾਨ ਕਰਨਗੇ। ਉਨ੍ਹਾਂ ਨੂੰ ਇਹ ਸਨਮਾਨ ਭਾਰਤ ਤੇ ਅਮਰੀਕਾ ਵਿਚਾਲੇ ਕਾਰੋਬਾਰੀ ਸਬੰਧ ਮਜ਼ਬੂਤ ਕਰਨ ਲਈ ਦਿੱਤੇ ਅਹਿਮ ਯੋਗਦਾਨ ਲਈ ਦਿੱਤਾ ਜਾਵੇਗਾ। ਯੂਐੱਸਆਈਐੱਸਪੀਐੱਫ ਦਾ ਹੈੱਡਕੁਆਰਟਰ ਵਾਸ਼ਿੰਗਟਨ ਵਿਚ ਹੈ ਤੇ ਇਸ ਦੀਆਂ ਭਾਰਤ ਤੇ ਅਮਰੀਕਾ ਵਿਚ ਕਈ ਸ਼ਾਖ਼ਾਵਾਂ ਹਨ।

New York