updated 4:33 AM UTC, Oct 14, 2019
Headlines:

2020 ਰਾਸ਼ਟਰਪਤੀ ਚੋਣਾਂ ਤੇ ਟਰੰਪ ਨੇ ਦਿੱਤਾ ਵੱਡਾ ਬਿਆਨ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ਵਿਚ ਆਪਣੀ ਜਿੱਤ ਵਿਚ ਰੂਸ ਦੀ ਮਦਦ ਦੀ ਗੱਲ ਤੋਂ ਕਈ ਸਾਲ ਤੱਕ ਇਨਕਾਰ ਕਰਨ ਤੋਂ ਬਾਅਦ ਬੁੱਧਵਾਰ ਨੂੰ ਕਿਹਾ ਕਿ ਉਹ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਵਿਰੋਧੀ ਉਮੀਦਵਾਰ ਬਾਰੇ ਕਿਸੇ ਵਿਦੇਸ਼ੀ ਦੇਸ਼ ਤੋਂ ਸੂਚਨਾ ਸਵੀਕਾਰ ਕਰਨਾ ਚਾਹੁਣਗੇ। ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਦੀ ਟੀਮ ਦੇ ਰੂਸ ਨਾਲ ਸੰਪਰਕ ਕਰਨ ਦਾ ਨਤੀਜਾ ਵਿਸ਼ੇਸ਼ ਐਡਵੋਕੇਟ ਰਾਬਰਟ ਮੂਲਰ ਵਲੋਂ ਸੰਭਾਵਿਤ ਗਠਜੋੜ ਅਤੇ ਨਿਆ ਨਾਲ ਖਿਲਵਾੜ ਨੂੰ ਲੈ ਕੇ ਜਾਂਚ ਕੀਤੇ ਜਾਣ ਦੇ ਰੂਪ ਵਿਚ ਕੱਢਿਆ ਸੀ।ਰੂਸ ਨਾਲ ਸਬੰਧਿਤ ਮੁੱਦਾ ਪਿਛਲੇ ਦੋ ਸਾਲ ਤਓਂ ਟਰੰਪ ਦਾ ਪਿੱਛਾ ਕਰਦਾ ਰਿਹਾ ਹੈ ਅਤੇ ਹੁਣ ਉਨ੍ਹਾਂ ਦੀ ਨਵੀਂ ਟਿੱਪਣੀ ਤੋਂ ਇਕ ਵਾਰ ਫਿਰ ਇਹ ਦਿਖਿਆ ਹੈ ਕਿ ਉਨ੍ਹਾਂ ਨੂੰ ਚੋਣਾਂ ਦੌਰਾਨ ਕਿਸੇ ਵਿਦੇਸ਼ੀ ਤਾਕਤ ਤੋਂ ਮਦਦ ਲੈਣ ਵਿਚ ਕੁਝ ਗਲਤ ਨਜ਼ਰ ਨਹੀਂ ਆਉਂਦਾ। ਏ.ਬੀ.ਸੀ. ਨਿਊਜ਼ ਨੇ ਟਰੰਪ ਨੂੰ ਪੁੱਛਿਆ ਕਿ ਜੇਕਰ ਰੂਸ ਜਾਂ ਚੀਨ ਵਰਗਾ ਕੋਈ ਦੇਸ਼ ਇਸ ਤਰ੍ਹਾਂ ਦੀ ਸੂਚਨਾ ਦੀ ਪੇਸ਼ਕਸ਼ ਕਰੇ ਤਾਂ ਉਹ ਕੀ ਕਰਨਗੇ। ਟਰੰਪ ਨੇ ਇਸ 'ਤੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸ਼ਾਇਦ ਤੁਸੀਂ ਸੁਣਨਾ ਚਾਹੋਗੇ। ਸੁਣਨ ਵਿਚ ਕੁਝ ਵੀ ਗਲਤ ਨਹੀਂ ਹੈ। ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਅਮਰੀਕਾ ਦੀਆਂ ਚੋਣਾਂ ਵਿਚ ਕਿਸੇ ਵਿਦੇਸ਼ੀ ਦਖਲ ਵਰਗਾ ਹੈ। ਟਰੰਪ ਨੇ ਕਿਹਾ ਕਿ ਇਹ ਕੋਈ ਦਖਲ ਨਹੀਂ ਹੈ।

New York