ਮਲੇਸ਼ੀਆ, 23 ਅਪ੍ਰੈਲ, 2024: ਮਲੇਸ਼ੀਆ ਵਿਚ ਰਾਇਲ ਮਲੇਸ਼ੀਅਨ ਨੇਵੀ ਦੇ ਦੋ ਹੈਲੀਕਾਪਟਰ ਰਿਹਰਸਲ ਪਰੇਡ ਦੌਰਾਨ ਹਵਾ ਵਿਚ ਆਪਸ ਵਿਚ ਟਕਰਾ ਗਏ ਜਿਸ ਨਾਲ 10 ਲੋਕਾਂ ਦੀ ਮੌਤ ਹੋ ਗਈ। ਮਲੇਸ਼ੀਅਨ ਨੇਵੀ ਨੇ 10 ਮੈਂਬਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਹ ਹਾਦਸਾ ਪੱਛਮੀ ਮਲੇਸ਼ੀਆਈ ਸੂਬੇ ਪੇਰਾਕ ਵਿਚ ਸਵੇਰੇ 9.30 ਵਜੇ ਵਾਪਰਿਆ।