updated 8:42 AM UTC, May 21, 2019
Headlines:

ਈਰਾਨ ਤੇ ਗੱਲਬਾਤ ਲਈ ਬ੍ਰਸੇਲਸ ਜਾਣਗੇ ਵਿਦੇਸ਼ ਮੰਤਰੀ ਪੋਂਪਿਓ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਈਰਾਨ ਸਮੇਤ ਮਹੱਤਵਪੂਰਣ ਮੁੱਦਿਆਂ 'ਤੇ ਗੱਲਬਾਤ ਲਈ ਸੋਮਵਾਰ ਨੂੰ ਬ੍ਰਸੇਲਸ ਜਾਣਗੇ। ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਪੋਂਪਿਓ ਨੇ ਪਹਿਲਾਂ ਸੋਮਵਾਰ ਨੂੰ ਮਾਸਕੋ ਪਹੁੰਚਣਾ ਸੀ ਪਰ ਹੁਣ ਉਹ ਪਹਿਲਾਂ ਬ੍ਰਸੇਲਸ ਜਾਣਗੇ। ਵਿਦੇਸ਼ ਮੰਤਰੀ ਦੇ ਵਾਸ਼ਿੰਗਟਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਕਿ ਪੋਂਪਿਓ ਮੰਗਲਵਾਰ ਨੂੰ ਰੂਸ ਦੇ ਕਾਲਾ ਸਾਗਰ ਸਥਿਤ ਰਿਸੌਰਟ ਸ਼ਹਿਰ ਸੋਚਿ ਪਹੁੰਚਣਗੇ। ਇੱਥੇ ਉਹ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨਾਲ ਮੁਲਾਕਾਤ ਕਰਨਗੇ।

New York