updated 6:28 AM UTC, Jun 15, 2019
Headlines:
Asli Punjabi

Asli Punjabi

ਪੰਜਾਬੀ ਗਾਇਕ 'ਤੇ ਫਾਇਰਿੰਗ ਕਰਨ ਵਾਲਿਆਂ ਦਾ ਨਹੀਂ ਲੱਗਾ ਕੋਈ ਸੁਰਾਗ

ਮੋਹਾਲੀ -  ਵੀਰਵਾਰ ਰਾਤ 11 ਵਜੇ ਦੇ ਨਜ਼ਦੀਕ ਚੰਡੀਗੜ੍ਹ-ਖਰੜ ਹਾਈਵੇਅ 'ਤੇ ਪਲਸਰ 'ਤੇ ਸਵਾਰ ਦੋ ਬਦਮਾਸ਼ਾਂ ਨੇ ਸੜਕ 'ਤੇ ਫਲ-ਫਰੂਟ ਖਰੀਦ ਰਹੇ ਪੰਜਾਬੀ ਗਾਇਕ ਬਲਤਾਜ ਖਾਨ 'ਤੇ ਫਾਇਰਿੰਗ ਕਰ ਦਿੱਤੀ। ਉਸ ਦੇ ਨਾਲ ਉਸ ਦੀ ਪਤਨੀ ਵੀ ਸੀ ਪਰ ਉਸ ਨੂੰ ਕੋਈ ਗੋਲੀ ਨਹੀਂ ਲੱਗੀ, ਜਦੋਂ ਕਿ ਗਾਇਕ ਨੂੰ ਤਿੰਨ ਗੋਲੀਆਂ ਲੱਗੀਆਂ ਸਨ। ਇਸ ਸਮੇਂ ਗਾਇਕ ਦੀ ਹਾਲਤ ਮੋਹਾਲੀ ਫੇਜ਼-6 ਦੇ ਇਕ ਹਸਪਤਾਲ 'ਚ ਨਾਜ਼ੁਕ ਬਣੀ ਹੋਈ ਹੈ। ਹਮਲਾਵਰਾਂ ਦਾ ਅਜੇ ਤਕ ਪੁਲਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਹੈ।

ਸਾਰਾ ਹੁਕਾਬੀ ਸੈਂਡਰਸ ਪ੍ਰੈੱਸ ਸੈਕਟਰੀ ਨੇ ਵ੍ਹਾਈਟ ਹਾਊਸ ਨੂੰ ਕਿਹਾ ਅਲਵਿਦਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਵ੍ਹਾਈਟ ਹਾਊਸ ਦੀ ਪ੍ਰੈੱਸ ਸੈਕਟਰੀ ਸਾਰਾ ਸੈਂਡਰਸ ਇਸ ਜੂਨ ਦੇ ਅਖੀਰ 'ਚ ਆਪਣਾ ਅਹੁਦਾ ਛੱਡ ਰਹੀ ਹੈ।ਤਿੰਨ ਸਾਲਾਂ ਤੋਂ ਉੱਪਰ ਦੇ ਸਮੇਂ ਤੋਂ ਬਾਅਦ ਸਾਰਾ ਹਕੀਬੀ ਸੈਂਡਰਸ ਮਹੀਨੇ ਦੇ ਅਖੀਰ ਵਿਚ ਵ੍ਹਾਈਟ ਹਾਊਸ ਛੱਡ ਕੇ ਅਰਕਨਸਾਸ ਸੂਬੇ ਵਿਚ ਸਥਿਤ ਆਪਣੇ ਘਰ ਜਾ ਜਾਵੇਗੀ। ਟਰੰਪ ਨੇ ਟਵੀਟ ਵਿਚ ਲਿਖਿਆ,''ਉਹ ਅਸਧਾਰਨ ਪ੍ਰਤਿਭਾ ਦੀ ਧਨੀ ਇਕ ਪ੍ਰਤਿਭਾਸ਼ਾਲੀ ਸ਼ਖਸ ਹੈ, ਜਿਸ ਨੇ ਬਿਹਤਰੀਨ ਕੰਮ ਕੀਤਾ ਹੈ। ਮੈਂ ਆਸ ਕਰਦਾ ਹਾਂ ਕਿ ਉਹ ਅਰਕਨਸਾਸ ਦੇ ਗਵਰਨਰ ਅਹੁਦੇ ਲਈ ਆਪਣੀ ਉਮੀਦਵਾਰੀ ਪੇਸ਼ ਕਰੇਗੀ ਉਹ ਇਸ ਲਈ ਬਿਹਤਰੀਨ ਰਹੇਗੀ। ਸੇਵਾਵਾਂ ਲਈ ਤੁਹਾਡਾ ਸ਼ੁਕਰੀਆ।'' ਸੈਂਡਰਸ (36) ਦੇ ਪਿਤਾ ਮਾਈਕ ਹੁਕਾਬੀ ਵੀ ਅਰਕਨਸਾਸ ਦੇ ਗਵਰਨਰ ਰਹਿ ਚੁੱਕੇ ਹਨ। ਟਵਿੱਟਰ 'ਤੇ ਐਲਾਨ ਕਰਨ ਦੇ ਬਾਅਦ ਟਰੰਪ ਨੇ ਵ੍ਹਾਈਟ ਹਾਊਸ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਵੀ ਸੈਂਡਰਸ ਦੀ ਤਾਰੀਫ ਕੀਤੀ

ਅਮਰੀਕੀ ਫੌਜ ਨੂੰ ਜਲਦ ਹੀ ਮਿਲਣਗੇ ਰੋਟਰੀ ਹੈਲੀਕਾਪਟਰ

ਅਮਰੀਕੀ ਫੌਜ ਦੇ ਵਿਸ਼ੇਸ਼ ਫੌਜੀ ਅਭਿਆਨਾਂ ਦੀ ਮੰਗ ਜਲਦ ਹੀ ਪੂਰਾ ਹੋਵੇਗੀ ਅਤੇ ਉਸ ਨੂੰ ਨਵੀਂ ਭਾਰੀ ਸਮਰੱਥਾ ਵਾਲੇ ਰੋਟਰੀ ਹੈਲੀਕਾਪਟਰ ਮਿਲਣਗੇ।ਅਮਰੀਕੀ ਰੱਖਿਆ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ ਮੁਤਾਬਕ ਅਮਰੀਕਾ ਦੇ ਵਿਸ਼ੇਸ਼ ਫੌਜੀ ਅਭਿਆਨਾਂ ਦੀ ਸਮਰੱਥਾ 'ਚ ਵਾਧੇ ਲਈ ਇਨਾਂ ਰੋਟਰੀ ਹੈਲੀਕਾਪਟਰਾਂ ਦੀ ਲੋੜ ਨੂੰ ਦੇਖਦੇ ਹੋਏ ਬੋਇੰਗ ਕੰਪਨੀ ਰਿਡਲੇ ਪਾਰਕ, ਪੇਨਸਿਲਵੇਨੀਆ ਨੂੰ 6 ਨਵੇਂ ਰੋਟਰੀ ਏਅਰਕ੍ਰਾਫਟ ਬਣਾਉਣ ਦਾ ਠੇਕਾ ਦਿੱਤਾ ਗਿਆ ਸੀ।ਬਿਆਨ ਮੁਤਾਬਕ ਇਸ ਵਿੱਤ ਸਾਲ 'ਚ ਇਨਾਂ ਹੈਲੀਕਾਪਟਰਾਂ ਦਾ ਪੇਨਸਿਲਵੇਨੀਆ ਅਤੇ ਫਲੋਰੀਡਾ 'ਚ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਹਫਤੇ ਵਿੰਗ ਦੀ ਮੈਗਜ਼ੀਨ 'ਚ ਪ੍ਰਕਾਸ਼ਿਤ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਅਮਰੀਕਾ ਦੀ ਸ਼ਸ਼ਤਰ ਸੇਵਾ ਕਮੇਟੀ ਇਨਾਂ ਹੈਲੀਕਾਪਟਰਾਂ ਦੀ ਸਪਲਾਈ ਯਕੀਨਨ ਕਰਨ ਲਈ ਕਾਂਗਰਸ 'ਤੇ ਦੁਗਣੀ ਰਾਸ਼ੀ ਮੁਹੱਈਆ ਕਰਾਉਣ ਲਈ ਦਬਾਅ ਪਾ ਰਹੀ ਹੈ।

2020 ਰਾਸ਼ਟਰਪਤੀ ਚੋਣਾਂ ਤੇ ਟਰੰਪ ਨੇ ਦਿੱਤਾ ਵੱਡਾ ਬਿਆਨ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ਵਿਚ ਆਪਣੀ ਜਿੱਤ ਵਿਚ ਰੂਸ ਦੀ ਮਦਦ ਦੀ ਗੱਲ ਤੋਂ ਕਈ ਸਾਲ ਤੱਕ ਇਨਕਾਰ ਕਰਨ ਤੋਂ ਬਾਅਦ ਬੁੱਧਵਾਰ ਨੂੰ ਕਿਹਾ ਕਿ ਉਹ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਵਿਰੋਧੀ ਉਮੀਦਵਾਰ ਬਾਰੇ ਕਿਸੇ ਵਿਦੇਸ਼ੀ ਦੇਸ਼ ਤੋਂ ਸੂਚਨਾ ਸਵੀਕਾਰ ਕਰਨਾ ਚਾਹੁਣਗੇ। ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਦੀ ਟੀਮ ਦੇ ਰੂਸ ਨਾਲ ਸੰਪਰਕ ਕਰਨ ਦਾ ਨਤੀਜਾ ਵਿਸ਼ੇਸ਼ ਐਡਵੋਕੇਟ ਰਾਬਰਟ ਮੂਲਰ ਵਲੋਂ ਸੰਭਾਵਿਤ ਗਠਜੋੜ ਅਤੇ ਨਿਆ ਨਾਲ ਖਿਲਵਾੜ ਨੂੰ ਲੈ ਕੇ ਜਾਂਚ ਕੀਤੇ ਜਾਣ ਦੇ ਰੂਪ ਵਿਚ ਕੱਢਿਆ ਸੀ।ਰੂਸ ਨਾਲ ਸਬੰਧਿਤ ਮੁੱਦਾ ਪਿਛਲੇ ਦੋ ਸਾਲ ਤਓਂ ਟਰੰਪ ਦਾ ਪਿੱਛਾ ਕਰਦਾ ਰਿਹਾ ਹੈ ਅਤੇ ਹੁਣ ਉਨ੍ਹਾਂ ਦੀ ਨਵੀਂ ਟਿੱਪਣੀ ਤੋਂ ਇਕ ਵਾਰ ਫਿਰ ਇਹ ਦਿਖਿਆ ਹੈ ਕਿ ਉਨ੍ਹਾਂ ਨੂੰ ਚੋਣਾਂ ਦੌਰਾਨ ਕਿਸੇ ਵਿਦੇਸ਼ੀ ਤਾਕਤ ਤੋਂ ਮਦਦ ਲੈਣ ਵਿਚ ਕੁਝ ਗਲਤ ਨਜ਼ਰ ਨਹੀਂ ਆਉਂਦਾ। ਏ.ਬੀ.ਸੀ. ਨਿਊਜ਼ ਨੇ ਟਰੰਪ ਨੂੰ ਪੁੱਛਿਆ ਕਿ ਜੇਕਰ ਰੂਸ ਜਾਂ ਚੀਨ ਵਰਗਾ ਕੋਈ ਦੇਸ਼ ਇਸ ਤਰ੍ਹਾਂ ਦੀ ਸੂਚਨਾ ਦੀ ਪੇਸ਼ਕਸ਼ ਕਰੇ ਤਾਂ ਉਹ ਕੀ ਕਰਨਗੇ। ਟਰੰਪ ਨੇ ਇਸ 'ਤੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸ਼ਾਇਦ ਤੁਸੀਂ ਸੁਣਨਾ ਚਾਹੋਗੇ। ਸੁਣਨ ਵਿਚ ਕੁਝ ਵੀ ਗਲਤ ਨਹੀਂ ਹੈ। ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਅਮਰੀਕਾ ਦੀਆਂ ਚੋਣਾਂ ਵਿਚ ਕਿਸੇ ਵਿਦੇਸ਼ੀ ਦਖਲ ਵਰਗਾ ਹੈ। ਟਰੰਪ ਨੇ ਕਿਹਾ ਕਿ ਇਹ ਕੋਈ ਦਖਲ ਨਹੀਂ ਹੈ।

Subscribe to this RSS feed

New York