updated 5:08 AM UTC, Jan 20, 2020
Headlines:

ਜਲੰਧਰ ਸੀ.ਆਈ.ਏ ਸਟਾਫ਼-1 ਅਤੇ ਥਾਣਾ ਡਿਵੀਜ਼ਨ 6 ਦੀ ਪੁਲਿਸ ਵੱਲੋਂ ਸਾਂਝੀ ਕਾਰਵਾਈ 'ਚ 1 ਕਿੱਲੋ 500 ਗ੍ਰਾਮ ਅਫੀਮ ਸਮੇਤ ਇੱਕ ਦੋਸ਼ੀ ਕਾਬੂ

ਜਲੰਧਰ - ਸ਼੍ਰੀ ਗੁਰਪ੍ਰੀਤ ਭੁੱਲਰ ਆਈ.ਪੀ.ਐੱਸ ਕਮਿਸ਼ਨਰ ਪੁਲਿਸ ਜਲੰਧਰ ਦੇ ਨਿਰਦੇਸ਼ਾਂ ਅਨੁਸਾਰ ਸੀ.ਆਈ.ਏ.ਸਟਾਫ-1 ਅਤੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਸਾਂਝੇ ਤੋਰ ਤੇ ਨਸ਼ਾ ਸਮਗਲਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਡਤਾਰ ਕਰਕੇ ਉਸ ਪਾਸੋਂ 01 ਕਿਲੋ 500 ਗ੍ਰਾਮ ਅਫੀਮ ਬਰਾਮਦ ਕਰਕੇ ਵੱਡ ਸਫਲਤਾ ਹਾਸਿਲ ਕੀਤੀ.ਮਿਤੀ 28/11/19 ਨੂੰ ਸੀ.ਆਈ.ਏ ਸਟਾਫ਼-1 ਜਲੰਧਰ ਦੀ ਟੀਮ ਬਰਾਏ ਗਸ਼ਤ ਬਾ-ਤਲਾਸ਼,ਨਸ਼ਾ ਸਮਗਲਰਾਂ ਤੇ ਚੈਕਿੰਗ ਦੌਰਾਨ ਬੈਕਸਾਈਡ ਮੋਤਾ ਸਿੰਘ ਮਾਰਕੀਟ ਨੇੜੇ ਬੱਸ ਸਟੈਂਡ ਜਲੰਧਰ ਮਜੂਦ ਸਨ.ਜਿੱਥੇ ਕਿ ਇੱਕ ਮੁਖਬਿਰ ਖਾਸ ਨੇ ਇਤਲਾਹ ਕੀਤੀ ਕਿ ਚੰਦਨ ਕੁਮਾਰ ਪਾਸਵਾਨ ਪੁੱਤਰ ਕਾਮੇਸ਼ਵਰ ਪਾਸਵਾਨ ਵਾਸੀ ਪਿੰਡ ਭਾਂਗ ਥਾਣਾ ਪਾਂਕੀ ਜ਼ਿਲਾ ਪਲਾਮੂ ਝਾਰਖੰਡ ਸਟੇਟ ਤੋਂ ਅਫੀਮ ਲਿਆ ਕੇ ਜਲੰਧਰ ਅਤੇ ਲੁਧਿਆਣਾ ਵਿਖੇ ਅਫੀਮ ਸਪਲਾਈ ਕਰਦਾ ਹੈ.ਜਿਸ ਨਾਲ ਇਸ ਅਫੀਮ ਦੇ ਧੰਦੇ ਵਿੱਚ ਲੁਧਿਆਣਾ ਅਤੇ ਜਲੰਧਰ ਏਰੀਆ ਦੇ ਆਸਪਾਸ ਦੇ ਸਮੱਗਲਰ ਵੀ ਸ਼ਾਮਿਲ ਹਨ.ਜਿਸ ਵਿਰੁੱਧ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 186 ਮਿਤੀ 28/11/2019 ਅ/ਧ 18/61/85 ਐਨ.ਡੀ.ਪੀ.ਐੱਸ ਐਕਟ,ਥਾਣਾ ਡਿਵੀਜ਼ਨ ਨੰਬਰ 6 ਕਮਿਸ਼ਨਰੇਟ ਜਲੰਧਰ ਦਰਜ਼ ਰਿਜਿਸਟਰ ਕੀਤਾ ਗਿਆ.ਦੋਸ਼ੀ ਨੂੰ ਮਿਤੀ 28/11/2019 ਨੂੰ ਗ੍ਰਿਫਤਾਰ ਕਰਕੇ ਮੌਕੇ ਤੇ ਸ਼੍ਰੀ ਧਰਮ ਪਾਲ ਪੀ.ਪੀ.ਐੱਸ ਏ.ਸੀ.ਪੀ.ਮਾਡਲ ਟਾਊਨ ਦੀ ਹਾਜ਼ਰੀ ਵਿੱਚ ਦੋਸ਼ੀ ਦੇ ਕਬਜ਼ੇ ਵਿਚੋਂ 01 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ.ਦੋਸ਼ੀ ਚੰਦਨ ਕੁਮਾਰ ਪਾਸਵਾਨ ਦੀ ਉਮਰ 19 ਸਾਲ ਹੈ.ਇਹ ਅਜੇ ਤੱਕ ਕੁਆਰਾ ਹੈ ਅਤੇ ਇਸਨੇ ਪਲੱਸ 01 ਕਲਾਸ ਤੱਕ ਦੀ ਪੜਾਈ ਮਜਦੂਰ ਕਿਸਾਨ ਇੰਟਰ ਸਕੂਲ ਝਾਰਖੰਡ ਤੋਂ ਕੀਤੀ ਹੈ.ਦੌਰਾਨੇ ਪੁੱਛਗਿੱਛ ਦੋਸ਼ੀ ਚੰਦਨ ਕੁਮਾਰ ਪਾਸਵਾਨ ਨੇ ਦੱਸਿਆ ਕਿ ਪੜਾਈ ਕਰਨ ਤੋਂ ਬਾਅਦ ਉਹ 4-5 ਮਹੀਨੇ ਪਹਿਲਾ ਆਪਣੀ ਭੂਆ ਦੇ ਲੜਕੇ ਨਾਲ ਕੰਮ ਕਰਨ ਲਈ ਪੰਜਾਬ,ਜਲੰਧਰ ਆ ਗਿਆ ਅਤੇ ਏਥੇ ਉਹਦੇ ਨਸ਼ਾ ਤਸਕਰਾਂ ਨਾਲ ਸਬੰਧ ਬਣ ਗਏ.ਜਿਸ ਨਾਲ ਉਹ ਇਸ ਧੰਦੇ ਵਿਚ ਪੈ ਗਿਆ ਅਤੇ ਝਾਰਖੰਡ ਤੋਂ ਅਫੀਮ ਦੀ ਖੇਪ ਲਿਆਉਣੀ ਸ਼ੁਰੂ ਕਰ ਦਿੱਤੀ.ਦੋਸ਼ੀ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਉਸ ਪਾਸੋਂ ਢੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ.ਲੁਧਿਆਣਾ ਅਤੇ ਜਲੰਧਰ ਏਰੀਆ ਵਿੱਚ ਰਹਿ ਰਹੇ ਦੋਸ਼ੀ ਦੇ ਸਾਥੀ ਸਮਗਲਰਾਂ ਬਾਰੇ ਪਤਾ ਕਰਕੇ ਜਲਦੀ ਹੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।

New York