ਨਵੀਂ ਦਿੱਲੀ, 5 ਜੂਨ ਕੋਵਿਡ-19 ਮਹਾਮਾਰੀ ਨੂੰ ਦੇਖਦਿਆਂ ਵਿਸ਼ਵ ਬੈਡਮਿੰਟਨ ਮਹਾਸੰਘ (ਬੀ. ਡਬਲਯੂ. ਐਫ.) ਨੇ 11 ਤੋਂ 16 ਅਗਸਤ ਤਕ ਹੋਣ ਵਾਲੇ ਹੈਦਰਾਬਾਦ ਓਪਨ ਬੈਡਮਿੰਟਨ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ| ਬੀ. ਡਬਲਯੂ. ਐਫ. ਨੇ ਕਿਹਾ, ”ਬੀ. ਡਬਲਯੂ. ਐਫ. ਅਤੇ ਭਾਰਤੀ ਬੈਡਮਿੰਟਨ ਸੰਘ ਨੇ ਬੀ. ਡਬਲਯੂ. ਐਫ. ਟੂਰ ਦੇ ਇਕ ਸੁਪਰ 100 ਟੂਰਨਾਮੈਂਟ ਹੈਦਰਾਬਾਦ ਓਪਨ 2020 (11 ਤੋਂ 16 ਅਗਸਤ) ਨੂੰ ਰੱਦ ਕਰਨ ਤੇ ਸਹਿਮਤੀ ਜਤਾਈ ਹੈ|”
ਇਹ ਟੂਰਨਾਮੈਂਟ ਬੀ. ਡਲਬਯੂ. ਐਫ. ਦੇ ਉਸ ਸੋਧੇ ਹੋਏ ਕੈਲੰਡਰ ਦਾ ਹਿੱਸਾ ਸੀ ਜੋ ਮਹਾਮਾਰੀ ਦੀ ਵਜ੍ਹਾ ਨਾਲ ਮਾਰਚ ਤੋਂ ਟੂਰਨਾਮੈਂਟ ਰੱਦ ਹੋਣ ਤੋਂ ਬਾਅਦ ਖੇਡ ਨੂੰ ਬਹਾਲ ਕਰਨ ਲਈ ਬਣਾਇਆ ਗਿਆ ਸੀ| ਜਰਨਲ ਸਕੱਤਰ ਥਾਮਸ ਲੁੰਡ ਨੇ ਕਿਹਾ, ”ਕੁਝ ਦੇਸ਼ਾਂ ਤੇ ਖੇਤਰਾਂ ਵਿਚ ਹਾਲਾਤ ਬਦਲ ਰਹੇ ਹਨ ਅਤੇ ਬਦਲਣਾ ਜਾਰੀ ਰਹਿਣਗੇ| ਇਸ ਲਈ ਬੀ. ਡਬਲਯੂ. ਐਫ. ਨੂੰ ਜ਼ਰੂਰਤ ਪੈਣ ਤੇ ਟੂਰਨਾਮੈਂਟ ਦੀ ਸਥਿਤੀ ਦੇ ਬਾਰੇ ਅਪਡੇਟ ਕਰਨ ਦੀ ਜ਼ਰੂਰਤ ਪੈ ਸਕਦੀ ਹੈ|