ਆਸਟਰੇਲੀਆਈ ‘ਰਨ ਮਸ਼ੀਨ’ ਸਟੀਵ ਸਮਿਥ ਨੇ ਆਗਾਮੀ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਸ ਨੇ ਜ਼ਿੰਦਗੀ ਵਿਚ ਇੰਨੀਆਂ ਸ਼ਾਰਟ ਪਿੱਚ ਗੇਂਦਾਂ ਦਾ ਸਾਹਮਣਾ ਕਰਨ ਲਿਆ ਹੈ ਕਿ ਹੁਣ ਉਸ ਨੂੰ ਡਰ ਨਹੀਂ ਲੱਗਦਾ। ਸਾਬਕਾ ਕਪਤਾਨ ਨੇ ਕਿਹਾ ਕਿ ਉਸਦੇ ਸਾਹਮਣੇ ਸ਼ਾਰਟ ਪਿੱਚ ਗੇਂਦਾਂ ਸੁੱਟਣ ਨਾਲ ਆਸਟਰੇਲੀਆ ਨੂੰ ਫਾਇਦਾ ਹੋਵੇਗਾ। ਉਸ ਨੇ ਕਿਹਾ, ”ਜੇਕਰ ਟੀਮਾਂ ਮੈਨੂੰ ਸ਼ਾਰਟ ਗੇਂਦ ਸੁੱਟਣ ਦੀ ਸੋਚ ਰਹੀਆਂ ਹਨ ਤਾਂ ਇਸ ਨਾਲ ਸਾਡੀ ਟੀਮ ਨੂੰ ਹੀ ਫਾਇਦਾ ਹੋਵੇਗਾ ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿਚ ਅਜਿਹੀਆਂ ਗੇਂਦਾਂ ਇੰਨੀਆਂ ਖੇਡ ਲਈਆਂ ਹਨ ਕੇ ਹੁਣ ਤਣਾਅ ਨਹੀਂ ਹੁੰਦਾ।ਭਾਰਤ ਟੀਮ ਆਸਟਰੋਲੀਆ ਦੌਰੇ ‘ਤੇ ਤਿੰਨ ਵਨ ਡੇ, ਤਿੰਨ ਟੀ-20 ਤੇ ਚਾਰ ਟੈਸਟ ਮੈਚ ਖੇਡੀ। ਭਾਰਤੀ ਤੇਜ਼ ਗੇਂਦਬਾਜ਼ੀ ਹਮਲੇ ਦੀ ਕਮਾਨ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਦੇ ਹੱਥਾਂ ਵਿਚ ਹੋਵੇਗੀ। ਉਮੇਸ਼ ਯਾਦਵ ਤੇ ਨਵਦੀਪ ਸੈਣੀ ਵੀ ਟੈਸਟ ਟੀਮ ਦਾ ਹਿੱਸਾ ਹੈ।