updated 7:22 AM UTC, Mar 23, 2019
Headlines:

ਸਪੀਕਰ ਰਾਣਾ. ਕੇ.ਪੀ. ਸਿੰਘ ਵੱਲੋਂ ਕੀਰਤਪੁਰ ਸਾਹਿਬ ਦੇ ਯੋਜਨਾਬੱਧ ਵਿਕਾਸ ਲਈ ਮਾਸਟਰ ਪਲਾਨ ਤਿਆਰ

ਕੀਰਤਪੁਰ ਸਾਹਿਬ - ਨਗਰ ਪੰਚਾਇਤ ਕੀਰਤਪੁਰ ਸਾਹਿਬ ਵਿਖੇ ਸੀਵਰੇਜ ਦੇ ਕੰਮ ਦੇ ਲਈ ਪਹਿਲੇ ਫੇਜ ਲਈ 7.3 ਕਰੋੜ ਰੁਪਏ ਮਨਜੂਰ ਹੋ ਚੁਕੇ ਹਨ। ਸੀਵਰੇਜ ਦੇ ਕੰਮਾਂ ਲਈ 3.31 ਕਿਲੋਮੀਟਰ ਸੀਵਰੇਜ ਪਾਉਣ ਦਾ ਕੰਮ ਸੁਰੂ ਕੀਤਾ ਗਿਆ ਸੀ ਜਿਹਨਾਂ ਵਿਚੋਂ 2 ਕਿਲੋਮੀਟਰ ਤੋਂ ਵਧੇਰੇ ਦਾ ਕੰਮ ਮੁਕੰਮਲ ਹੋ ਚੁਕਾ ਹੈ ਅਤੇ ਬਾਕੀ ਕੰਮ ਜਲਦੀ ਮੁਕੰਮਲ ਹੋ ਜਾਵੇਗਾ। ਇਸ ਨਾਲ ਕੀਰਤਪੁਰ ਸਾਹਿਬ ਦੇ ਲੋਕਾਂ ਨੂੰ ਬੇਹਤਰ ਬੁਨਿਆਦੀ ਸਹੂਲਤਾਂ ਮਿਲਣ ਦਾ ਰਾਹ ਪਧਰਾਂ ਹੋ ਜਾਵੇਗਾ।ਜੇਕਰ ਕੀਰਤਪੁਰ ਸਾਹਿਬ ਦੇ ਹੋਰ ਵਿਕਾਸ ਦੀ ਗਲ ਕੀਤੀ ਜਾਵੇ ਤਾਂ 2 ਐਮ ਐਲ ਡੀ ਸਮਰਥਾਂ ਦਾ ਸੀਵਰੇਜ ਟ੍ਰੀਟਮੈਂਟ ਪਲਾਟ ਦੀ ਉਸਾਰੀ ਕਰਨ ਲਈ 3.24 ਕਰੋੜ ਰੁਪਏ ਦੀ ਯੋਜਨਾ ਤਿਆਰ ਕੀਤੀ ਗਈ ਹੇ। ਇਸ ਤੋਂ ਇਲਾਵਾ ਦੂਜੇ ਫੇਜ ਲਈ 17.38 ਕਿਲੋਮੀਟਰ ਸੀਵਰੇਜ ਸਿਸਟਮ ਪ੍ਰਦਾਨ ਕਰਨ ਲਈ 12.84 ਕਰੌੜ ਰੁਪਏ ਦੀ ਯੋਜਨਾ ਤਿਆਰ ਕੀਤੀ ਗਈ ਹੈ। ਰੇਲਵੇ ਲਾਈਨ ਦੇ ਹੇਠਲੇ ਪਾਸੇ ਸੀਵਰੇਜ ਦੀਆਂ ਜਮੀਨਦੋਜ ਪਾਈਪਾਂ ਪਾਉਣ ਦਾ ਕੰਮ ਚਲ ਰਿਹਾ ਹੈ। ਜਿਸ ਦੇ ਮੁਕੰਮਲ ਹੋ ਜਾਣ ਨਾਲ ਕੀਰਤਪੁਰ ਸਾਹਿਬ ਦਾ ਸਰਵਪਖੀ ਵਿਕਾਸ ਹੋਣ ਦੇ ਅਸਾਰ ਮਜਬੂਤ ਹੋਏ ਹਨ।ਭੂਗੋਲਿਕ ਪਖ ਤੋਂ ਸਤਲੁਜ ਅਤੇ ਕੌਮੀ ਸ਼ਾਹ ਮਾਰਗ ਦੇ ਨਾਲ ਨਾਲ ਰੇਲਵੇ ਲਾਈਨ ਨਾਲ ਵੰਡਿਆ ਇਹ ਇਤਿਹਾਸਕ ਨਗਰ ਦਹਾਕਿਆ ਤੋਂ ਵਿਕਾਸ ਦੀ ਗਤੀ ਮਧਮ ਹੋਣ ਕਾਰਨ ਕਾਫੀ ਪਛੜਿਆ ਹੋਇਆ ਸੀ ਜਿਸਦਾ ਵਿਕਾਸ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਵਿਸੇਸ਼ ਉਪਰਾਲੇ ਕੀਤੇ ਅਤੇ ਕੀਰਤਪੁਰ ਸਾਹਿਬ ਦਾ ਯੋਜਨਵਧ ਢੰਗ ਨਾਲ ਵਿਕਾਸ ਕਰਵਾਉਣ ਲਈ ਇਥੇ ਦਾ ਇਕ ਮਾਸਟਰ ਪਲਾਨ ਤਿਆਰ ਕਰਵਾਇਆ ਜਿਸਦੇ ਨਾਲ ਇਸ ਖੇਤਰ ਦਾ ਚਹੂੰਮੁਖੀ ਵਿਕਾਸ ਸੰਭਵ ਹੋ ਸਕਿਆ ਹੈ। ਅਜ ਕੀਰਤਪੁਰ ਸਾਹਿਬ ਵਿਚ ਭਾਵੇਂ ਵਿਕਾਸ ਦੇ ਹੋਰ ਕਈ ਪ੍ਰੋਜੈਕਟ ਸੁਰੂ ਹੋਣ ਜਾ ਰਹੇ ਹਨ ਪ੍ਰੰਤੂ ਸ਼ਹਿਰ ਵਿਚ ਸੀਵਰੇਜ ਪਾਉਣ ਅਤੇ ਇਥੇ ਐਸ ਟੀ ਪੀ ਸਥਾਪਤ ਹੋ ਜਾਣ ਨਾਲ ਲੋਕਾਂ ਨੂੰ ਜੋ ਗੰਦੇ ਪਾਣੀ ਦੀ ਨਿਕਾਸੀ ਦੀ ਸਹੁਨਤ ਮਿਲ ਜਾਵੇਗੀ। ਉਸ ਨਾਲ ਇਸ ਇਲਾਕੇ ਦੇ ਲੋਕ ਸੁਖ ਦਾ ਸਾਹ ਲੈ ਸਕਣਗੇ।ਭਾਵੇਂ ਨਗਰ ਪੰਚਾਇਤ ਕੀਰਤਪੁਰ ਸਾਹਿਬ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਇਸ ਨਗਰ ਵਿਚ ਸਫਾਈ ਅਤੇ ਹੋਰ ਪ੍ਰਬੰਧਾਂ ਉਤੇ ਲਗਾਤਾਰ ਨਜ਼ਰਸ਼ਾਨੀ ਕੀਤੀ ਜਾਂਦੀ ਹੈ ਅਤੇ ਵਿਸੇਸ ਮੁਹਿੰਮ ਰਾਹੀਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਇਸਦੇ ਬਾਵਜੂਦ ਸ਼ਹਿਰ ਵਿਚ ਬੁਨਿਆਦੀ ਜਰੂਰਤਾਂ ਦੀ ਘਾਟ ਕਾਰਨ ਲੋਕਾਂ ਦੇ ਜੀਵਨ ਪਧਰ ਦੀ ਹਾਲਤ ਤਰਸਯੋਗ ਬਣੀ ਰਹਿੰਦੀ ਸੀ ਜਿਸਨੂੰ ਹੋਰ ਸਵਾਰਨ ਅਤੇ ਢੁਕਵੀਆਂ ਸਹੂਲਤਾਂ ਦੇਣ ਲਈ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਕੀਤਾ ਉਪਰਾਲਾ ਬੇਹਦ ਸ਼ਲਾਘਾਯੋਗ ਹੈ ਇਲਾਕੇ ਦੇ ਪੰਤਵਤੇ ਲੋਕਾਂ ਬਲਵੀਰ ਸਿੰਘ ਭੀਰੀ, ਸੁਰਿੰਦਰ ਪਾਲ ਕੋੜਾ,ਵਿਜੇ ਬਜਾਜ,ਸੋਮਦਤ ਜੋਸ਼ੀ,ਹਿਮਾਂਸ਼ੁ ਟੰਡਨ,ਰਾਜਪਾਲ ਸਿੰਘ ਜਗੀਰਦਾਰ ਆਦਿ ਨੇ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਇਸ ਇਤਿਹਾਸਕ ਤੇ ਪਵਿਤਰ ਨਗਰੀ ਦੇ ਵਿਕਾਸ ਲਈ ਕੀਤੇ ਉਪਰਾਲਿਆਂ ਦੀ ਭਰਭੂਰ ਸ਼ਲਾਘਾ ਕਰਦੇ ਹੋਏ ਆਸ ਪ੍ਰਗਟ ਕੀਤੀ ਹੈ ਕਿ ਕੀਰਤਪੁਰ ਸਾਹਿਬ ਨਾਲ ਜਿਥੇ ਕਰੋੜਾਂ ਪੰਜਾਬੀਆਂ ਅਤੇ ਸੰਸਾਰ ਭਰ ਦੇ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਉਸ ਨਾਲ ਦੇ ਵਿਕਾਸ ਦਾ ਕੰਮ ਜਲਦੀ ਮੁਕੰਮਲ ਹੋ ਜਾਵੇਗਾ।ਨਗਰ ਪੰਚਾਇਤ ਕਾਰਜ ਸਾਧਕ ਅਫਸਰ ਗੁਰਦਰਸ਼ਨ ਸਿੰਘ ਨੇ ਦਸਿਆ ਕਿ ਕੀਰਤਪੁਰ ਸਾਹਿਬ ਵਿਚ ਹੋਰ ਬਹੁਤ ਸਾਰੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਜਲਦੀ ਮੁਕੰਮਲ ਹੋਣ ਜਾ ਰਹੇ ਹਨ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C