ਚੰਡੀਗੜ੍ਹ – ਸੁਸ਼ਾਸਨ ਦਿਵਸ ‘ਤੇ ਹਰਿਆਣਾ ਸਰਕਾਰ ਨੇ ਅਰਜੁਨ, ਦੋਣਾਚਾਰਿਆ, ਭੀਮ ਤੇ ਧਿਆਨ ਚੰਦ ਐਵਾਡੀਆਂ ਨੂੰ ਨਵਾਂ ਤੋਹਫਾ ਦਿੱਤਾ। ਸੂਬੇ ਵਿਚ 104 ਐਵਾਡੀਆਂ ਨੂੰ 20,000 ਰੁਪਏ ਅਤੇ 130 ਐਵਾਡੀਆਂ ਨੂੰ 5,000 ਰੁਪਏ ਪ੍ਰਤੀ ਮਹੀਨਾ ਸਨਮਾਨ ਰਕਮ ਦਿੱਤੀ ਜਾਵੇਗੀ। ਇਹ ਐਲਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਸੁਸ਼ਾਸਨ ਦਿਵਸ ‘ਤੇ ਕੀਤਾ। ਮੁੱਖ ਮੰਤਰੀ ਦੇ ਇਸ ਐਲਾਨ ਦਾ ਸੂਬੇ ਦੇ ਖਿਡਾਰੀਆਂ ਵੱਲੋਂ ਖੇਡ ਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਵੱਲੋਂ ਧੰਨਵਾਦ ਪ੍ਰਗਟਾਇਆ ਗਿਆ।ਖੇਡ ਰਾਜ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੇ ਇਸ ਐਲਾਨ ਨਾਲ ਖਿਡਾਰੀਆਂ ਦਾ ਸਨਮਾਨ ਵਧੀਆ ਹੈ। ਇਹ ਐਲਾਨ ਸੂਬੇ ਵਿਚ ਖੇਡਾਂ ਨੂੰ ਹੋਰ ਮਜਬੂਤੀ ਦੇਣ ਦਾ ਕੰਮ ਕਰੇਗਾ। ਰਾਜ ਮੰਤਰੀ ਨੇ ਦਸਿਆ ਕਿ ਮੁੱਖ ਮੰਤਰੀ ਵੱਲੋਂ ਕੀਤੀ ਗਿਆ ਐਲਾਨ ਕਿ ਅਰਜੁਨ, ਦੋ੍ਰਣਾਚਾਰਿਆ ਤੇ ਧਿਆਨ ਚੰਦ ਐਵਾਰਡੀ ਜੈਤੂਆਂ ਨੂੰ ਹੁਣ 5,000 ਰੁਪਏ ਦੀ ਥਾਂ ਪ੍ਰਤੀ ਮਹੀਨਾਂ 20,000-20,000 ਰੁਪਏ ਦੀ ਸਨਮਾਨ ਰਕਮ ਦਿੱਤੀ ਜਾਵੇਗੀ। ਉੱਥੇ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਬਹਾਦੁਰ ਪੁਰਸਕਾਰ ਦੇ ਜੇਤੂਆਂ ਨੂੰ ਵੀ 20,000 ਦਾ ਬਹਾਦੁਰੀ ਸਨਮਾਨ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਬਹਾਦੁਰੀ ਪੁਰਸਕਾਰ ਸਿਰਫ ਇਕ ਵਾਰ ਦਿੱਤਾ ਜਾਂਦਾ ਹੈ। ਇਹੀ ਨਹੀਂ , ਭੀਮ ਐਵਾਡ ਜੈਤੂਆਂ ਦਾ ਵੀ ਮੁੱਖ ਮੰਤਰੀ ਨੇ ਸਨਮਾਨ ਵਧਾਇਆ ਹੈ। ਉਨ੍ਹਾਂ ਨੂੰ ਸਿਰਫ ਪੁਰਸਕਾਰ ਦੇ ਸਮੇਂ 5 ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਸੀ, ਹੁਣ ਉਨ੍ਹਾਂ ਨੂੰ ਪ੍ਰਤੀ ਮਹੀਨਾ 5000 ਰੁਪਏ ਰੁਪਏ ਭੀਮ ਭੱਤਾ ਦਿੱਤਾ ਜਾਵੇਗਾ। ਖੇਡ ਰਾਜ ਮੰਤਰੀ ਨੇ ਦਸਿਆ ਕਿ ਸੂਬੇ ਵਿਚ ਅਰਜੁਨ ਐਵਾਰਡ ਦਾ ਸਨਮਾਨ 80 ਖਿਡਾਰੀਆਂ ਨੂੰ ਮਿਲਿਆ ਹੈ। ਜਦੋਂ ਕਿ ਦ੍ਰੋਣਾਚਾਰਿਆ ਐਵਾਰਡ ਦਾ ਸਨਮਾਨ 15 ਕੋਚਾਂ ਨੂੰ ਮਿਲਿਆ ਹੈ। ਇੰਨ੍ਹਾਂ ਸਾਰੀਆਂ ਨੂੰ ਪ੍ਰਤੀ ਮਹੀਨੇ 20,000-20,000 ਰੁਪਏ ਦੀ ਰਕਮ ਦਿੱਤੀ ਜਾਵੇਗੀ। ਸੂਬੇ ਵਿਚ 3 ਲੋਕਾਂ ਨੂੰ ਬਹਾਦੁਰੀ ਪੁਰਸਕਾਰ ਮਿਲਿਆ ਹੈ, ਉਨ੍ਹਾਂ ਨੂੰ ਵੀ 20,000 ਰੁਪਏ ਦਿੱਤੇ ਜਾਣ। ਖਾਸ ਗੱਲ ਇਹ ਹੈ ਕਿ ਸੂਬੇ ਵਿਚ ਭੀਮ ਐਵਾਰਡ ਨਾਲ ਸਨਮਾਨਿਤ ਸੱਭ ਤੋਂ ਵੱਧ 130 ਖਿਡਾਰੀ ਹੈ, ਜਿੰਨ੍ਹਾਂ ਨੇ ਸੂਬਾ ਸਰਕਾਰ ਨੇ ਪਹਿਲੀ ਵਾਰ ਨਵੀਂ ਤੋਹਫਾ ਦਿੱਤਾ ਹੈ। ਖੇਡ ਰਾਜ ਮੰਤਰੀ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਹਰੇਕ ਤਰ੍ਹਾਂ ਦੀ ਸਹੂਲਤਾਂ ਮਹੁੱਇਆ ਕਰਵਾਈ ਜਾ ਰਹੀ ਹੈ। ਅਗਲੇ ਸਾਲ 2021 ਵਿਚ ਹਰਿਆਣਾ ਪਹਿਲੀ ਵਾਰ ਖੇਲੋ ਇੰਡਿਆ 2021 ਦੀ ਮੇਜਬਾਨੀ ਕਰੇਗਾ। ਇਹ ਕਾਮਯਾਬੀ ਸੂਬਾ ਸਰਕਾਰ ਦੀ ਖੇਡ ਨੀਤੀ ਅਤੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੀ ਪ੍ਰੋਤਸਾਹਨ ਦਾ ਹਿੱਸਾ ਹੈ। ਖੇਲੋ ਇੰਡਿਆ ਨਾਲ ਸੂਬੇ ਦੇ ਖਿਡਾਰੀਆਂ ਨੂੰ ਨਵੀਂ ਪਛਾਣ ਮਿਲੇਗੀ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੀ ਪ੍ਰਤੀਭਾ ਦਿਵਾਉਣ ਦਾ ਵੀ ਮੌਕਾ ਮਿਲੇਗਾ।