updated 9:00 AM UTC, Jul 19, 2019
Headlines:

ਚਮਕਦਾਰ ਚਮੜੀ ਲਈ ਲਗਾਓ ਖੀਰੇ ਦਾ ਫੇਸ ਪੈਕ

ਗਰਮੀਆਂ ਦੇ ਦਿਨਾਂ 'ਚ ਅਕਸਰ ਪਸੀਨੇ ਦੇ ਕਾਰਨ ਚਮੜੀ ਤੇਲ ਵਾਲੀ ਹੋ ਜਾਂਦੀ ਹੈ। ਜਿਸ ਕਾਰਨ ਚਿਹਰੇ 'ਤੇ ਮੁਹਾਸੇ ਹੋਣ ਲਗਦੇ ਹਨ। ਇਸ ਲਈ ਅਜਿਹੇ ਮੌਸਮ 'ਚ ਤੁਹਾਨੂੰ ਆਪਣੇ ਚਿਹਰੇ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਜੇ ਗੱਲ ਖੀਰੇ ਦੀ ਕਰੀਏ ਤਾਂ ਇਹ ਚਮੜੀ ਦੇ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ। ਇਸ ਨੂੰ ਚਮੜੀ 'ਤੇ ਲਗਾਉਣ ਨਾਲ ਚਮੜੀ ਦੀ ਜਲਣ ਘੱਟ ਹੋ ਜਾਂਦੀ ਹੈ ਚਮੜੀ ਨੂੰ ਵਿਟਾਮਿਨ ਅਤੇ ਮਿਨਰਲ ਮਿਲਦੇ ਹਨ ਜਿਸ ਨਾਲ ਚਮੜੀ ਹੋਰ ਵੀ ਜ਼ਿਆਦਾ ਜਵਾਨ ਲਗਦੀ ਹੈ। ਤੁਸੀਂ ਵੀ ਖੀਰੇ ਦਾ ਫੇਸ ਪੈਕ ਲਗਾ ਕੇ ਤੇਲ ਵਾਲੀ ਚਮੜੀ ਤੋਂ ਛੁਟਕਾਰਾ ਪਾ ਸਕਦੀ ਹੋ।
1. ਹਲਦੀ, ਖੀਰਾ ਅਤੇ ਨਿੰਬੂ - ਇਕ ਕੌਲੀ 'ਚ ਇਕ ਚਮਚ ਹਲਦੀ ਅੱਧਾ ਕੱਪ ਖੀਰੇ ਦਾ ਪਲਪ ਅਤੇ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਓ। ਫਿਰ ਇਸ ਨੂੰ ਪੂਰੇ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਗਰਮ ਪਾਣੀ ਨਾਲ ਧੋ ਲਓ। ਤੁਸੀਂ ਚਾਹੋ ਤਾਂ ਇਸ 'ਚ ਅੰਡੇ ਦਾ ਸਫੈਦ ਹਿੱਸਾ ਮਿਲਾਕੇ ਵੀ ਲਗਾ ਸਕਦੀ ਹੋ।
2. ਮੁਲਤਾਨੀ ਮਿੱਟੀ ਅਤੇ ਖੀਰਾ - ਜਿਨ੍ਹਾਂ ਲੋਕਾਂ ਦੇ ਚਿਹਰੇ 'ਤੇ ਮੁਹਾਸੇ ਹੁੰਦੇ ਹਨ ਉਹ ਮੁਲਤਾਨੀ ਮਿੱਟੀ 'ਚ ਥੋੜ੍ਹਾ ਜਿਹਾ ਪਾਣੀ ਮਿਲਾਕੇ ਪੇਸਟ ਬਣਾ ਲਓ ਅਤੇ ਇਸ ਨੂੰ ਚਿਹਰੇ 'ਤੇ ਲਗਾਓ। ਜਦੋਂ ਇਹ ਸੁੱਕ ਜਾਵੇ ਤਾਂ ਚਿਹਰੇ ਨੂੰ ਪਾਣੀ ਨਾਲ ਧੋ ਲਓ।
3. ਦਹੀਂ ਅਤੇ ਖੀਰਾ - ਦਹੀਂ ਅਤੇ ਖੀਰੇ ਦਾ ਪੇਸਟ ਬਣਾਓ। ਇਸ ਨੂੰ ਚਿਹਰੇ 'ਤੇ ਲਗਾਓ ਅਤੇ 15 ਮਿੰਟ ਦੇ ਬਾਅਦ ਗਰਮ ਪਾਣੀ ਨਾਲ ਧੋ ਲਓ।

New York