ਭਾਰਤ ਦੇ ਟਾਪ ਆਰਡਰ ਦੇ ਕੁਝ ਬੱਲੇਬਾਜ਼ਾਂ ਨੇ ਗ਼ੈਰ ਜ਼ਿੰਮੇਵਾਰਾਨਾ ਸ਼ਾਟ ਖੇਡ ਕੇ ਆਪਣੇ ਵਿਕਟ ਗੁਆਏ। ਖ਼ਾਸ ਕਰਕੇ ਸ਼੍ਰੇਅਸ ਅਈਅਰ ਨੇ ਜੋਸ਼ ਹੇਜ਼ਲਵੁੱਡ ਦੀ ਗੇਂਦ ‘ਤੇ ਜੋ ਸ਼ਾਟ ਲਾਇਆ, ਉਹ ਗ਼ੈਰ ਜ਼ਰੂਰੀ ਸੀ। ਮਯੰਕ ਅਗਰਵਾਲ ਵੀ ਵਾਧੂ ਉਛਾਲ ਦਾ ਸਾਹਮਣਾ ਨਹੀਂ ਕਰ ਸਕੇ ਸਨ। ਕਪਤਾਨ ਵਿਰਾਟ ਕੋਹਲੀ ‘ਤੇ ਆਸਟਰੇਲੀਆਈ ਟੀਮ, ਮੀਡੀਆ ਤੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਹਨ।ਕੋਹਲੀ ਨੇ ਪਹਿਲੇ ਮੈਚ ਦੇ ਬਾਅਦ ਕਿਹਾ ਸੀ, ”ਅਸੀਂ ਮੈਚ ਦੇ ਬਾਅਦ ਬੱਲੇਬਾਜ਼ੀ ਨੂੰ ਲੈ ਕੇ ਗੱਲ ਕੀਤੀ। ਅਸੀਂ ਹਾਂ-ਪੱਖੀ ਸੋਚ ਦੇ ਨਾਲ ਉਤਰੇ ਤੇ ਸਾਰਿਆਂ ਨੇ ਉਸੇ ਤਰੀਕੇ ਨਾਲ ਖੇਡਣ ਦੀ ਕੋਸ਼ਿਸ਼ ਕੀਤੀ। ਛੇਵੇਂ ਗੇਂਦਬਾਜ਼ ਦੀ ਕਮੀ ਨਾਲ ਬੁਮਰਾਹ ‘ਤੇ ਕਾਫ਼ੀ ਦਬਾਅ ਆ ਗਿਆ ਹੈ ਜੋ ਵਨ-ਡੇ ਕ੍ਰਿਕਟ ‘ਚ ਆਪਣੀ ਜਾਣੀ-ਪਛਾਣੀ ਫ਼ਾਰਮ ‘ਚ ਵੀ ਨਹੀਂ ਦਿਸ ਰਹੇ।