updated 12:10 PM UTC, Apr 22, 2019
Headlines:

ਬਰੋਕਲੀ ਕਰਦੀ ਹੈ ਕੈਂਸਰ ਦੇ ਖਤਰੇ ਨੂੰ ਘੱਟ

ਕੈਂਸਰ ਦੇ ਮਰੀਜ਼ਾਂ ਲਈ ਚੰਗੀ ਖ਼ਬਰ ਹੈ। ਅਸਲ 'ਚ ਬਰੋਕਲੀ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਨ 'ਚ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ। ਬਰੋਕਲੀ 'ਚ ਪਾਇਆ ਜਾਣ ਵਾਲਾ ਯੌਗਿਕ ਛਾਤੀ ਦੇ ਕੈਂਸਰ ਦੀਆਂ ਕੋਸ਼ਿਕਾਵਾਂ 'ਚ ਵਾਧੇ ਨੂੰ ਘੱਟ ਕਰਨ 'ਚ ਮਦਦਗਾਰ ਸਾਬਤ ਹੋ ਸਕਦਾ ਹੈ। ਖ਼ਾਸ ਕਰਕੇ ਮੁੱਢਲੀ ਸਟੇਜ 'ਚ ਇਹ ਵਧੇਰੇ ਅਸਰਦਾਰ ਹੁੰਦਾ ਹੈ। ਅਮਰੀਕਾ ਦੀ ਓਰੇਗਨ ਸਟੇਟ ਯੂਨੀਵਰਸਿਟੀ ਅਤੇ ਓਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇੱਕ ਨਵੇਂ ਅਧਿਐਨ 'ਚ ਸੁਝਾਅ ਦਿੱਤਾ ਹੈ ਕਿ ਬਰੋਕਲੀ ਅਤੇ ਕਰੂਸੀਫੇਰਸ ਸਬਜ਼ੀਆਂ ਤੋਂ ਪ੍ਰਾਪਤ ਹੋਣ ਵਾਲਾ ਸਲਫੋਰਾਫੇਨ 'ਚ ਅਜਿਹੇ ਸਬੂਤ ਮਿਲੇ ਹਨ, ਜਿਨ੍ਹਾਂ ਰਾਹੀਂ ਕੈਂਸਰ ਤੋਂ ਲੰਬੇ ਸਮੇਂ ਤੱਕ ਬਚਿਆ ਜਾ ਸਕਦਾ ਹੈ। ਇਸ ਲਈ ਸਲਫੋਰਾਫੇਨ ਕੈਂਸਰ ਦੇ ਵਾਧੇ ਨੂੰ ਘੱਟ ਕਰਨ 'ਚ ਮਦਦਗਾਰ ਹੋ ਸਕਦਾ ਹੈ। 54 ਔਰਤਾਂ 'ਤੇ ਹੋਇਆ ਇਹ ਅਧਿਐਨ ਇਹ ਪਹਿਲੇ ਚਿਕਿਤਸਕ ਦਾ ਨਤੀਜਾ ਹੈ, ਜਿਸ 'ਚ ਛਾਤੀ ਦਾ ਕੈਂਸਰ ਦਾ ਇਲਾਜ ਕਰਾ ਰਹੀਆਂ ਔਰਤਾਂ 'ਤੇ ਸਲਫੋਰਾਫੇਨ ਦੇ ਪ੍ਰਭਾਵ ਨੂੰ ਦੇਖਿਆ ਗਿਆ ਹੈ। ਇਸ ਖੋਜ 'ਚ ਅਜਿਹੀਆਂ 54 ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਨੂੰ ਮੈਮੋਗ੍ਰਾਫ਼ੀ ਜਾਂਚ 'ਚ ਕੁਝ ਅਸਾਧਾਰਣ ਤੱਤ ਮਿਲੇ ਸਨ। ਇਨ੍ਹਾਂ ਨੂੰ ਪਲੇਸਬੋ ਨਿਰੀਖਣ ਦੇ ਅੰਤਰਗਤ ਸਲਫੋਰਾਫੇਨ ਦਾ ਸੇਵਨ ਕਰਨ ਲਈ ਦਿੱਤਾ ਗਿਆ। ਪਹਿਲਾਂ ਵੀ ਹੋ ਚੁੱਕੀ ਹੈ ਖੋਜ ਓ. ਐੱਸ. ਯੂ. ਕਾਲਜ ਆਫ ਪਬਲਿਕ ਹੈਲਥ ਐਂਡ ਹਿਊਮਨ ਸਾਇੰਸੈਜ਼ ਦੀ ਪ੍ਰੋਫੈਸਰ ਏਮਿਲੀ ਹੋ ਨੇ ਦੱਸਿਆ ਕਿ ਅਧਿਐਨ ਦੇ ਬਾਅਦ ਔਰਤਾਂ ਦੀ ਜਾਂਚ 'ਚ ਅਸੀਂ ਇਹ ਦੇਖ ਕੇ ਹੈਰਾਨ ਹੋ ਗਏ ਕਿ ਇਸ ਯੌਗਿਕ ਰਾਹੀਂ ਉਨ੍ਹਾਂ ਅਸਾਧਾਰਣ ਚਿੰਨ੍ਹਾਂ 'ਚ ਕਮੀ ਸੀ। ਇਸ ਦਾ ਭਾਵ ਹੈ ਕਿ ਇਹ ਯੌਗਿਕ ਕੈਂਸਰ ਦੇ ਵਾਧੇ ਨੂੰ ਘੱਟ ਕਰ ਸਕਦਾ ਹਨ। ਪਹਿਲਾਂ ਹੋਏ ਅਧਿਐਨਾਂ 'ਚ ਵੀ ਦੱਸਿਆ ਗਿਆ ਹੈ ਕਿ ਕਰੂਸੀਫੇਰਸ ਸਬਜ਼ੀਆਂ ਜਿਵੇਂ ਬਰੋਕਲੀ, ਗੋਭੀ ਜਾਂ ਫੁੱਲਗੋਭੀ ਦਾ ਸੇਵਨ ਛਾਤੀ ਦੇ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦਾ ਹੈ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C