ਮੁੰਬਈ, ਮਈ -ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕਿਹਾ ਕਿ ਲੰਬੇ ਪੀਰੀਅਡ ਦੇ ਟੀਚੇ ਖਿਡਾਰੀ ‘ਤੇ ਤਣਾਅ ਅਤੇ ਦਬਾਅ ਪਾ ਸਕਦੇ ਹਨ ਅਤੇ ਇਸ ਲਈ ਉਸ ਨੂੰ ਛੋਟੇ ਪੀਰੀਅਡ ਲਈ ਟੀਚਾ ਨਿਰਧਾਰਤ ਕਰਨਾ ਪਸੰਦ ਹੈ ਅਤੇ ਉਹ ਭਵਿੱਖ ‘ਚ ਵੀ ਅਜਿਹਾ ਕਰਨਾ ਜਾਰੀ ਰੱਖਣਗੇ | ਹੁਣ ਤੱਕ 32 ਟੈਸਟ ਅਤੇ 224 ਇਕ ਦਿਨਾਂ ਮੈਚ ਖੇਡਣ ਵਾਲੇ ਰੋਹਿਤ ਨੇ ਕਿਹਾ ਕਿ ਉਹ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਲਈ ਟੀਚਾ ਨਿਰਧਾਰਤ ਕਰਨਾ ਪਸੰਦ ਕਰਦੇ ਹਨ | ਉਨ੍ਹਾਂ ਨੇ ਸਟਾਰ ਸਪੋਰਟਜ਼ ਦੇ ਸਮਾਗਮ ‘ਕ੍ਰਿਕਟ ਕਨੈਕਟਿਡ’ ‘ਚ ਕਿਹਾ ਕਿ ਇਨ੍ਹਾਂ ਸਾਲਾਂ ‘ਚ ਮੈਨੂੰ ਅਹਿਸਾਸ ਹੋਇਆ ਹੈ ਕਿ ਲੰਬੇ ਪੀਰੀਅਡ ਦੇ ਟੀਚੇ ਤੁਹਾਡੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰਨਗੇ | ਮੈਂ ਹਮੇਸ਼ਾਂ ਛੋਟੇ ਪੀਰੀਅਡ ਦੇ ਟੀਚੇ ‘ਤੇ ਧਿਆਨ ਦਿੰਦਾ ਹਾਂ ਤਾਂ ਜੋ ਅਗਲੇ ਕੁਝ ਮੈਚਾਂ ਜਾਂ ਦੋ-ਤਿੰਨ ਮਹੀਨਿਆਂ ਲਈ ਹੁੰਦੇ ਹਨ |