ਨਵੀਂ ਦਿੱਲੀ – ਭਾਰਤੀ ਕ੍ਰਿਕਟ ਬੋਰਡ ਨੇ ਅੱਜ ਇੰਗਲੈਂਡ ਖ਼ਿਲਾਫ਼ ਟੈਸਟ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਟੀਮ ਵਿਚ ਵਾਪਸੀ ਹੋਈ ਹੈ। ਇਸ ਤੋਂ ਪਹਿਲਾਂ ਵਿਰਾਟ ਨੇ ਆਪਣੀ ਅਦਾਕਾਰ ਪਤਨੀ ਦੇ ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਮੈਚ ਖੇਡਣ ਤੋਂ ਛੁੱਟੀ ਲਈ ਸੀ। ਭਾਰਤੀ ਟੀਮ ਵਿਚ ਹਾਰਦਿਕ ਪੰਡਿਆ ਤੇ ਇਸ਼ਾਂਤ ਸ਼ਰਮਾ ਨੂੰ ਵੀ ਥਾਂ ਮਿਲੀ ਹੈ। ਬੀਸੀਸੀਆਈ ਦੇ ਅਧਿਕਾਰੀ ਅਨੁਸਾਰ ਇਹ 18 ਮੈਂਬਰੀ ਟੀਮ ਚਾਰ ਮੈਚਾਂ ਦੀ ਲੜੀ ਵਿਚੋਂ ਪਹਿਲੇ ਦੋ ਟੈਸਟ ਮੈਚਾਂ ਲਈ ਐਲਾਨੀ ਗਈ ਹੈ। ਟੀਮ ਵਿਚ ਟੀ ਨਟਰਾਜਨ ਦੀ ਥਾਂ ਅਕਸ਼ਰ ਪਟੇਲ ਨੂੰ ਸ਼ਾਮਲ ਕੀਤਾ ਗਿਆ ਹੈ।