updated 6:12 AM UTC, Nov 21, 2019
Headlines:

ਮੋਦੀ ਨੂੰ ਆਰਥਿਕਤਾ ਦੀ ਕੋਈ ਸਮਝ ਨਹੀਂ: ਰਾਹੁਲ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਰਥ-ਵਿਵਸਥਾ ਦੀ ਕੋਈ ਸਮਝ ਨਹੀਂ ਹੈ ਅਤੇ ਪੂਰੀ ਦੁਨੀਆਂ ਵਲੋਂ ਸਰਕਾਰ ਦੀਆਂ ਵੰਡ-ਪਾਊ ਨੀਤੀਆਂ ਸਦਕਾ ਭਾਰਤ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਮੋਦੀ ਵਲੋਂ ਵਾਰ-ਵਾਰ ਲੋਕਾਂ ਦਾ ਧਿਆਨ ਦੇਸ਼ ਦੇ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ‘ਗੱਬਰ ਸਿੰਘ ਟੈਕਸ’ ਨੇ ਲਘੂ ਅਤੇ ਦਰਮਿਆਨੀਆਂ ਸਨਅਤਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।ਗਾਂਧੀ ਨੇ ਕਿਹਾ, ‘‘ਦੁਨੀਆਂ ਵਲੋਂ ਭਾਰਤ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਜਿਹੜਾ ਮੁਲਕ ਦੁਨੀਆਂ ਲਈ ਰਾਹ-ਦਸੇਰਾ ਸੀ, ਜਿੱਥੋਂ ਦੇ ਲੋਕ ਪਿਆਰ ਨਾਲ ਰਹਿੰਦੇ ਸਨ ਅਤੇ ਤਰੱਕੀ ਕਰ ਰਹੇ ਸਨ….ਉੱਥੇ ਅੱਜ ਇੱਕ ਜਾਤੀ ਦੇ ਲੋਕ ਦੂਜੀ ਜਾਤੀ ਦੇ ਲੋਕਾਂ ਨਾਲ ਲੜ ਰਹੇ ਹਨ, ਇੱਕ ਧਰਮ ਦੂਜੇ ਨਾਲ ਲੜ ਰਿਹਾ ਹੈ ਅਤੇ ਦੇਸ਼ ਦਾ ਮਾਣ, ਇਸ ਦੀ ਅਰਥਵਿਵਸਥਾ, ਨੂੰ ਨਰਿੰਦਰ ਮੋਦੀ ਨੇ ਤਬਾਹ ਕਰ ਦਿੱਤਾ ਹੈ।

New York