updated 12:10 PM UTC, Apr 22, 2019
Headlines:

ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਫਰਵਰੀ ਨੂੰ ਕੁਰੂਕਸ਼ੇਤਰ ਵਿਚ ਸਵੱਛਤਾ ਸ਼ਕਤੀ, 2019 ਪ੍ਰੋਗ੍ਰਾਮ ਦੀ ਸ਼ੁਰੂਆਤ ਕਰਨਗੇ

ਚੰਡੀਗੜ - ਹਰਿਆਣਾ ਵਿਚ ਸ੍ਰੀਮਦਭਗਵਤ ਗੀਤਾ ਦੀ ਜਨਮ ਥਾਂ ਅਤੇ ਸ੍ਰੀ ਕ੍ਰਿਸ਼ਣ ਦੀ ਕਰਮ ਥਾਂ ਕੁਰੂਕਸ਼ੇਤਰ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸਵੱਛਤਾ ਦਾ ਇਕ ਨਵਾਂ ਸੰਦੇਸ਼ ਦੇਣਗੇ| ਸੂਬੇ ਵਿਚ ਆਪਣੀ ਤਰਾਂ ਦਾ ਪਹਿਲਾ ਸਵੱਛਤਾ ਸ਼ਕਤੀ, 2019 ਪ੍ਰੋਗ੍ਰਾਮ ਕੁਰੂਕਸ਼ੇਤਰ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ| ਇਹ ਪ੍ਰੋਗ੍ਰਾਮ ਮਹਿਲਾਵਾਂ ਨੂੰ ਸਪਰਪਿਤ ਹੈ| ਪ੍ਰੋਗ੍ਰਾਮ ਵਿਚ ਦੇਸ਼ ਭਰ ਤੋਂ ਲਗਭਗ 7500 ਮਹਿਲਾ ਨੁਮਾਇੰਦੇ ਅਤੇ 15,000 ਮਹਿਲਾ ਪੰਚ ਸਰਪੰਚ ਸੂਬੇ ਵਿਚੋਂ ਹਿੱਸਾ ਲੈਣਗੀਆਂ| ਉਨਾਂ ਦਸਿਆ ਕਿ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਮਜ਼ਬੂਤ ਬਣਾਉਣ ਲਈ ਸਵੱਛ ਸ਼ਕਤੀ, 2017 ਦੀ ਸ਼ੁਰੂਆਤ ਗੁਜਰਾਤ ਤੋਂ ਕੀਤੀ ਸੀ| ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਸਵੱਛ ਸ਼ਕਤੀ 2018 ਅਤੇ ਤੀਜਾ ਪੜਾਅ ਹਰਿਆਣਾ ਦੇ ਕੁਰੂਕਸ਼ੇਤਰ ਵਿਚ ਸਵੱਛ ਸ਼ਕਤੀ, 2019 ਹੋਵੇਗਾ|ਉਨਾਂ ਦਸਿਆ ਕਿ ਇਸ ਮਿਸ਼ਨ ਦੇ ਤਹਿਤ ਭਾਰਤ ਸਰਕਾਰ ਹੁਣ ਤਕ 122.69 ਕਰੋੜ ਰੁਪਏ ਤੇ ਸੂਬਾ ਸਰਕਾਰ ਹੁਣ ਤਕ 169.75 ਕਰੋੜ ਰੁਪਏ ਸਥਾਨਕ ਸਰਕਾਰਾਂ ਨੂੰ ਜਾਰੀ ਕਰ ਚੁੱਕੀ ਹੈ| ਸੂਬਾ ਸਰਕਾਰ ਵੱਲੋਂ ਹਰਿਆਣਾ ਵਿਚ ਸਫਾਈ ਨੂੰ ਪ੍ਰੋਤਸਾਹਿਤ ਕਰਨ ਲਈ ਸਵੱਛਤਾ ਸ਼ਹਿਰੀ ਪੁਰਸਕਾਰ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ| ਇਸ ਦੇ ਤਹਿਤ ਨਗਰ ਨਿਗਮ ਖੇਤਰਾਂ ਵਿਚ ਵਧੀਆ ਵਾਰਡ ਵਿਚ ਸਵੱਛਤਾ ਯਤਨਾਂ ਲਈ 2 ਲੱਖ ਰੁਪਏ ਦੀ ਇਨਾਮੀ ਰਕਮ, ਨਗਰ ਪਰਿਸ਼ਦਾਂ ਵਿਚ ਸੱਭ ਤੋਂ ਵਧੀਆ ਵਾਰਡ ਲਈ ਇਕ ਲੱਖ ਰੁਪਏ ਅਤੇ ਨਗਰ ਪਾਲਿਕਾਵਾਂ ਵਿਚ 50,000 ਰੁਪਏ ਦੀ ਰਕਮ ਦੇਣ ਦਾ ਪ੍ਰਵਧਾਨ ਕੀਤਾ ਹੈ| ਉਨਾਂ ਦਸਿਆ ਕਿ ਚਾਲੂ ਮਾਲੀ ਵਰੇ 2018-19 ਵਿਚ 75 ਕਰੋੜ ਰੁਪਏ ਦੀ ਰਕਮ ਨੂੰ ਸੋਧੀ ਬਜਟ ਦੇ ਤਹਿਤ ਪ੍ਰਵਾਨ ਕੀਤਾ ਗਿਆ ਸੀ|ਉਨਾਂ ਕਿਹਾ ਕਿ ਇਸ ਪ੍ਰੋਗ੍ਰਾਮ ਵਿਚ ਆਉਣ ਵਾਲੀ ਮਹਿਲਾਵਾਂ ਨੂੰ ਸੂਬੇ ਵਿਚ ਮਹਿਲਾ ਸ਼ਕਤੀ ਨੂੰ ਅੱਗੇ ਵੱਧਾਉਣ ਲਈ ਯਤਨਾਂ ਦੀ ਜਾਣਕਾਰੀ ਦਿੱਤੀ ਜਾਵੇਗੀ| ਇਸ ਦੇ ਤਹਿਤ ਉਨਾਂ ਨੂੰ ਮਹਿਲਾ ਹਾਕੀ ਨਰਸਰੀ, ਕਲਪਨਾ ਚਾਵਲਾ ਅਜਾਇਬਘਰ, ਮਹਿਲਾ ਥਾਣਿਆਂ ਦਾ ਦੌਰਾ ਵੀ ਕਰਵਾਇਆ ਜਾਵੇਗਾ|ਉਨਾਂ ਦਸਿਆ ਕਿ ਪ੍ਰੋਗ੍ਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਹਿਲਾ ਸ਼ਕਤੀ ਦੁਰਗਾ ਵਾਹਨੀ ਦੀ ਮੈਂਬਰ ਐਸਕਾਟ ਕਰਗੀ| ਸਵੱਛਤਾ ਮੁਹਿੰਮ ਦੇ ਤਹਿਤ ਪਖਾਨੇ ਬਣਾਏ ਗਏ, ਜਿਸ ਦੀ ਗਿਣਤੀ ਹੁਣ 77,000 ਤਕ ਪੁੱਜ ਗਈ ਹੈ| ਹਰਿਆਣਾ ਵਿਚ ਹੁਣ ਤਕ ਜਨਤਕ ਪੱਧਰ 'ਤੇ 3700 ਤੋਂ ਵੱਧ ਜਨਤਕ ਪਖਾਨੇ ਬਣਾਏ ਗਏ ਹਨ|

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C