ਚੰਡੀਗੜ – ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਮੰਤਰੀ ਸੰਦੀਪ ਸਿੰਘ ਨੇ ਅੱਜ ਗੁਰੂਗ੍ਰਾਮ ਦੇ ਨਹਿਰੂ ਸਟੇਡੀਅਮ ਦਾ ਅਚਾਨਕ ਨਿਰੀਖਣ ਕੀਤਾ| ਇਸ ਦੌਰਾਨ ਡਿਊਟੀ ਤੋਂ ਅੱਠ ਕੋਚ ਨਦਾਰਦ ਪਾਏ ਗਏ| ਖੇਡ ਮੰਤਰੀ ਨੇ ਕਿਹਾ ਕਿ ਡਿਊਟੀ ਤੋਂ ਨਦਾਰਦ ਰਹਿਣ ਵਾਲੇ ਸਾਰੇ ਕੋਚ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ| ਉਨਾਂ ਨੇ ਕਿਹਾ ਕਿ ਖਿਡਾਰੀਆਂ ਦੀ ਪ੍ਰੈਕਟਿਸ ਨੂੰ ਲੈ ਕੇ ਕਿਸੇ ਵੀ ਤਰਾ ਦਾ ਸਮਝੌਤਾ ਨਹੀਂ ਹੋਵੇਗਾ|ਖੇਡ ਮੰਤਰੀ ਨੇ ਅੱਜ ਗੁਰੂਗ੍ਰਾਮ ਵਿਚ ਇਕ ਪ੍ਰੋਗ੍ਰਾਮ ਵਿਚ ਹਿੱਸਾ ਲੈਣ ਆਏ ਸਨ| ਇਸ ਮੀਟਿੰਗ ਵਿਚ ਪਹਿਲਾਂ ਉਨਾਂ ਨੇ ਸਟੇਡੀਅਮ ਦਾ ਦੌਰਾ ਕਰ ਕੇ ਉੱਥੇ ਦਾ ਜਾਇਜਾ ਲਿਆ| ਖੇਡ ਮੰਤਰੀ ਨੇ ਹਾਕੀ ਏਸਟਰੋ ਟਰਫ ਨੂੰ ਚੈਕ ਕੀਤਾ, ਜੋ ਖਸਤਾ ਹਾਲਤ ਵਿਚ ਪਾਇਆ ਗਿਆ| ਉਨਾਂ ਨੂੰ ਨੁੰ ਦਸਿਆ ਗਿਆ ਕਿ ਇਹ ਐਸਟਰੋ ਟਰਫ ਸਾਲ 2004 ਵਿਚ ਲਗਾਇਆ ਗਿਆ ਸੀ| ਖੇਡ ਮੰਤਰੀ ਨੇ ਕਿਹਾ ਕਿ ਜਲਦੀ ਹੀ ਖੇਡ ਵਿਭਾਗ ਹਿਸ ਦਾ ਨਵੀਨੀਕਰਣ ਕਰ ਕੇ ਖਿਡਾਰੀਆਂ ਨੂੰ ਬਿਹਤਰੀਨ ਸਹੂਲਤਾਂ ਮਹੁਇਆ ਕਰਾਏਗਾ| ਖੇਡ ਮੰਤਰੀ ਨੇ ਮੌਕੇ ‘ਤੇ ਮਿਲੇ ਖਿਡਾਰੀਆਂ ਨੂੰ ਹੈਲਥ ਸਬੰਧੀ ਟਿਪਸ ਵੀ ਦਿੱਤੇ| ਉਨਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਮਹੁਇਆ ਕਰਾਉਣ ਲਈ ਸਰਕਾਰ ਜਲਦੀ ਹੀ ਨਵੀਂ ਖੇਡ ਨੀਤੀ ਤਿਆਰ ਕਰਨ ਜਾ ਰਹੀ ਹੈ| ਸੀਐਮ ਮਨੋਹਰ ਲਾਲ ਦੇ ਮਾਰਗਦਰਸ਼ਨ ਵਿਚ ਪੁਰਾਣੀ ਖੇਡ ਨੀਤੀ ਵਿਚ ਬਦਲਾਅ ਕਰ ਕੇ ਇਸ ਵਿਚ ਖਿਡਾਰੀਆਂ ਦੇ ਫਾਇਦੇ ਦੇ ਲਈ ਨਵੇਂ ਪ੍ਰਾਵਧਾਨ ਸ਼ਾਮਿਲ ਕੀਤੇ ਜਾਣਗੇ|