ਨਵੀਂ ਦਿੱਲੀ, ਮਈ -ਸਚਿਨ ਤੇਂਦੁਲਕਰ ਨੇ ਆਸਟੇ੍ਰਲੀਆ ਦੀ ਫੈਡਰਲ ਕੋਰਟ ‘ਚ ਆਸਟ੍ਰੇਲੀਆ ਦੀ ਬੱਲਾ ਬਣਾਉਣ ਵਾਲੀ ਕੰਪਨੀ ਸਪਾਰਟਨ ਨਾਲ ਚਲ ਰਹੀ ਕਾਨੂੰਨੀ ਲੜਾਈ ਦਾ ਕੇਸ ਹੱਲ ਹੋ ਗਿਆ ਹੈ | ਸਚਿਨ ਨੇ 2016 ‘ਚ ਸਪਾਰਟਨ ਦੇ ਸਾਮਾਨ ਨੂੰ ਪ੍ਰਮੋਟ ਕਰਨ ਲਈ ਪ੍ਰਚਾਰ ਕੀਤਾ ਸੀ | ਸਚਿਨ ਨੇ ਕੰਪਨੀ ‘ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਸਮਝੌਤੇ ‘ਚ ਮੌਜੂਦ ਨਿਯਮਾਂ ਦਾ ਪਾਲਨ ਨਹੀਂ ਕੀਤਾ ਅਤੇ ਬੱਲੇਬਾਜ਼ ਨੂੰ ਰਿਆਲਿਟੀ ਅਤੇ ਐਾਡੋਸਰਮੈਂਟ ਫੀਸ ਵੀ ਨਹੀਂ ਦਿੱਤੀ, ਜੋ ਦੋਵਾਂ ਵਿਚਕਾਰ ਤੈਅ ਕੀਤੀ ਗਈ ਸੀ | ਨਾਲ ਹੀ ਸਮਝੌਤਾ ਰੱਦ ਹੋਣ ਤੋਂ ਬਾਅਦ ਵੀ ਉਨ੍ਹਾਂ ਦੇ ਨਾਂਅ ਦੀ ਵਰਤੋਂ ਕਰਦੀ ਰਹੀ | ਤੇਂਦੁਲਕਰ ਨੇ ਮੁੰਬਈ ਅਤੇ ਲੰਡਨ ‘ਚ ਕਈ ਤਰ੍ਹਾਂ ਦੇ ਪ੍ਰਚਾਰ ਸਮਾਗਮ ਕੀਤੇ ਅਤੇ ਇਸ ਦੌਰਾਨ ਉਹ ਕਿਸੇ ਹੋਰ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਦੇ ਨਾਲ ਕਰਾਰ ਨਹੀਂ ਕਰ ਸਕੇ | ਸਚਿਨ ਨੇ ਆਪਣੇ ਦਾਅਵੇ ‘ਚ ਸਪਾਰਟਨ ਕੰਪਨੀ ਅਤੇ ਉਸ ਦੇ ਨਿਰਦੇਸ਼ਕ ਕੁਣਾਲ ਸ਼ਰਮਾ ਅਤੇ ਲੇਸ ਗਲਾਬ੍ਰੇਥ ‘ਤੇ ਨਿਯਮ ਤੋੜਨ, ਗਲਤ ਵਿਵਹਾਰ ਅਤੇ ਆਗਿਆ ਪੱਤਰ ਨੂੰ ਖ਼ਤਮ ਕਰਨ ਦੇ ਨਾਲ ਹੀ ਤੇਂਦੁਲਕਰ ਦਾ ਟਰੇਡ ਮਾਰਕ, ਜਿਸ ‘ਚ ਸਚਿਨ ਆਪਣੇ ਸਕੇਅਰਕੱਟ ਖੇਡਦੇ ਨਜ਼ਰ ਆ ਰਹੇ ਨੂੰ ਰੱਦ ਕਰਨ ਦੀ ਗੱਲ ਕਈ ਗਈ ਸੀ | ਸਪਾਰਟਨ ਕੀਆਂ ਕੁਝ ਕੰਪਨੀਆਂ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਮੰਨ ਲਿਆ ਅਤੇ ਸਚਿਨ ਤੋਂ ਮੁਆਫ਼ੀ ਮੰਗ ਲਈ |