updated 6:27 AM UTC, Jul 20, 2019
Headlines:

ਭੰਸਾਲੀ ਅਤੇ ਰਾਜਾਮੌਲੀ ਨਾਲ ਕੰਮ ਕਰਨਾ ਵੱਡੀ ਗੱਲ: ਆਲੀਆ

ਮੁੰਬਈ - ਅਦਾਕਾਰਾ ਆਲੀਆ ਭੱਟ ਨੇ ਕਿਹਾ ਕਿ ਉਸ ਨੂੰ ਕਦੇ ਯਕੀਨ ਨਹੀਂ ਸੀ ਕਿ ਉਹ ਉੱਘੇ ਫਿਲਮਕਾਰਾਂ ਸੰਜੈ ਲੀਲਾ ਭੰਸਾਲੀ ਅਤੇ ਐਸ ਐਸ ਰਾਜਾਮੌਲੀ ਦੀਆਂ ਫਿਲਮਾਂ ਦਾ ਹਿੱਸਾਂ ਬਣੇਗੀ। ਆਲੀਆ, ਭੰਸਾਲੀ ਦੀ ਫਿਲਮ ‘ਇੰਸ਼ਾਅਲ੍ਹਾ’ ਅਤੇ ਰਾਜਾਮੌਲੀ ਵੱਲੋਂ ਨਿਰਦੇਸ਼ਿਤ ‘ਆਰਆਰਆਰ’ ਨੂੰ ਲੈ ਕੇ ਬਹੁਤ ਉਤੁਸ਼ਾਹਤ ਹੈ। ਆਲੀਆ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ, ‘‘ ਮੇਰੇ ਲਈ ਦੋਨਾਂ ਨਿਰਦੇਸ਼ਕਾਂ ਨਾਲ ਕੰਮ ਕਰਨਾ ਬਹੁਤ ਵੱਡੀ ਗੱਲ ਹੈ। ਇਨ੍ਹਾਂ ਦੋਵਾਂ ਵਿੱਚ ਸਮਾਨਤਾ ਹੈ ਕਿ ਉਹ ਆਪਣੀਆਂ ਫਿਲਮਾਂ ਬਾਰੇ ਸਮਰਪਿਤ ਹਨ।’’ ਜ਼ਿਕਰਯੋਗ ਹੈ ਕਿ ਆਲੀਆ ਨੇ ਇਸ ਤੋਂ ਪਹਿਲਾਂ ਨੌਂ ਵਰ੍ਹਿਆਂ ਦੀ ਉਮਰ ਵਿੱਚ 2005 ਵਿੱਚ ਭੰਸਾਲੀ ਦੀ ਫਿਲਮ ‘ਬਲੈਕ’ ਲਈ ਆਡੀਸ਼ਨ ਦਿੱਤਾ ਸੀ, ਪਰ ਉਸ ਨੂੰ ਮਨ੍ਹਾਂ ਕਰ ਦਿੱਤਾ ਗਿਆ ਸੀ। ਭੰਸਾਲੀ ਦੀ ਫਿਲਮ ‘ਇੰਸ਼ਾਅਲ੍ਹਾ’ ਵਿੱਚ ਉਹ ਪਹਿਲੀ ਵਾਰ ਸਲਮਾਨ ਖ਼ਾਨ ਨਾਲ ਨਜ਼ਰ ਆਏਗੀ। ਫਿਲਮ ਦੀ ਸ਼ੂਟਿੰਗ ਅਗਸਤ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਉਹ ਪਹਿਲੀ ਵਾਰ ਤੇਲਗੂ ਫਿਲਮ ‘ਆਰਆਰਆਰ’ ਵਿੱਚ ਅਭਿਨੈ ਕਰੇਗੀ, ਜਿਸ ਲਈ ਉਸ ਨੇ ਤੇਲਗੂ ਸਿੱਖਣੀ ਸ਼ੁਰੂ ਕਰ ਦਿੱਤੀ ਹੈ।

New York