updated 7:22 AM UTC, Mar 23, 2019
Headlines:

ਸੰਗੀਤ ਮਹਾਰਥੀ ਰਹਿਮਾਨ 52 ਵਰ੍ਹਿਆਂ ਦੇ ਹੋਏ

ਨਵੀਂ ਦਿੱਲੀ - ਗਰੈਮੀ ਤੇ ਆਸਕਰ ਐਵਾਰਡ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਐਤਵਾਰ ਨੂੰ 52 ਵਰ੍ਹਿਆਂ ਦੇ ਹੋ ਗਏ। ਸੰਗੀਤ ਜਗਤ ਵਿਚ ਮਿਸਾਲੀ ਪ੍ਰਾਪਤੀਆਂ ਕਰਨ ਵਾਲੇ ਰਹਿਮਾਨ ਨੇ ਕਿਹਾ ਕਿ ਉਹ ਹੁਣ ਨਵੀਂ ਪੀੜ੍ਹੀ ਨੂੰ ਸਾਲਾਂ ਬੱਧੀ ਹਾਸਲ ਕੀਤੇ ਤਜਰਬੇ ਰਾਹੀਂ ਸੰਗੀਤ ਸਿਖਾ ਕੇ ਮਿਲੇ ਪਿਆਰ ਦਾ ‘ਕਰਜ਼ਾ’ ਲਾਹੁਣਾ ਚਾਹੁੰਦੇ ਹਨ। ਰਹਿਮਾਨ ਨੇ ਹਿੰਦੀ, ਤਾਮਿਲ, ਤੇਲਗੂ, ਅੰਗਰੇਜ਼ੀ ਤੇ ਇਰਾਨੀ ਫ਼ਿਲਮਾਂ ਲਈ ਸੰਗੀਤ ਤਿਆਰ ਕੀਤਾ ਹੈ। ਉੱਭਰਦੇ ਗਾਇਕਾਂ ਤੇ ਸੰਗੀਤਕਾਰਾਂ ਨੂੰ ਸਿਖ਼ਲਾਈ ਦੇਣ ਲਈ ਉਨ੍ਹਾਂ ਕੇ.ਐੱਮ. ਸੰਗੀਤ ਕੰਜ਼ਰਵੇਟਰੀ ਦੀ ਵੀ ਸਥਾਪਨਾ ਕੀਤੀ। ਇਕੱਲੇ ਸੰਗੀਤ ਤੱਕ ਹੀ ਸੀਮਤ ਨਾ ਰਹਿ ਕੇ ਏ.ਆਰ. ਰਹਿਮਾਨ ਨੇ ‘ਲੀ ਮਸਕ’ ਲਈ ਨਿਰਦੇਸ਼ਕ ਦੀ ਭੂਮਿਕਾ ਵੀ ਨਿਭਾਈ। ਰਹਿਮਾਨ ਨੇ ਪਿਛਲੇ ਸਾਲ ਡਿਜੀਟਲ ਸ਼ੋਅ ‘ਅਰਾਈਵਡ’ ਵੀ ਕੀਤਾ ਤੇ ਹੁਣ ਉਹ ‘ਦਿ ਵੁਆਇਸ ਇੰਡੀਆ’ ਦੇ ਮੁਕਾਬਲੇਬਾਜ਼ਾਂ ਨੂੰ ਸਿਖ਼ਲਾਈ ਦਿੰਦੇ ਹੋਏ ਨਜ਼ਰ ਆਉਣਗੇ। ਰਹਿਮਾਨ ਨੇ ਕਿਹਾ ਕਿ ਉੱਭਰਦੇ ਹੋਏ ਕਲਾਕਾਰ ਉਨ੍ਹਾਂ ਨੂੰ ਕੁਝ ਨਵਾਂ ਸਿਰਜਣ ਲਈ ਉਤਸ਼ਾਹਿਤ ਕਰਦੇ ਹਨ ਤੇ ਇਹ ਬੜਾ ਸੰਤੁਸ਼ਟੀ ਵਾਲਾ ਕਾਰਜ ਹੈ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C