ਪਟਿਆਲਾ : ਜੌਰਜੀਆ ਗੈਸ ਹਾਦਸੇ ਵਿੱਚ ਮਰਨ ਵਾਲੇ ਹੋਰ ਪੰਜਾਬੀਆਂ ਦੀ ਪਛਾਣ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲੇ 11 ਵਿੱਚ ਸਮੀਰ ਕੁਮਾਰ ਵਾਸੀ ਖੰਨਾ, ਗਗਨਦੀਪ ਸਿੰਘ ਵਾਸੀ ਘੱਲ ਕਲਾਂ (ਮੋਗਾ), ਹਰਵਿੰਦਰ ਸਿੰਘ, ਸੰਦੀਪ ਸਿੰਘ, ਵਰਿੰਦਰ ਸਿੰਘ, ਰਵਿੰਦਰ ਕੁਮਾਰ, ਰਵਿੰਦਰ ਸਿੰਘ ਵਾਸੀ ਸੁਨਾਮ, ਅਮਰਿੰਦਰ ਕੌਰ ਵਾਸੀ ਪਿੰਡ ਮਹਿਮਾ ਤਹਿਸੀਲ ਰਾਜਪੁਰਾ (ਪਟਿਆਲਾ), ਮਨਿੰਦਰ ਕੌਰ ਵਾਸੀ ਪਿੰਡ ਝੰਡਾ ਕਲਾਂ (ਮਾਨਸਾ), ਗੁਰਵਿੰਦਰ ਕੌਰ ਤੇ ਪ੍ਰੀਤਮ ਲਾਲ ਸ਼ਾਮਲ ਹਨ। ਇਸ ਤਰ੍ਹਾਂ ਹੀ ਵਰਿੰਦਰ ਸਿੰਘ ਵਾਸੀ ਸਮਾਣਾ ਜ਼ਿਲ੍ਹਾ ਪਟਿਆਲਾ ਵੀ ਇਸੇ ਹੋਟਲ ਵਿੱਚ ਡੇਢ ਸਾਲ ਤੋਂ ਨੌਕਰੀ ਕਰ ਰਹੇ ਸਨ