ਫਰਿਜ਼ਨੋ (ਕੈਲੀਫੋਰਨੀਆ) : ਫਰਿਜ਼ਨੋ ਸ਼ਹਿਰ ਤੋਂ ਆ ਰਹੀਆਂ ਮਨਹੂਸ ਖ਼ਬਰਾਂ ਕਾਰਨ ਪੰਜਾਬੀ ਭਾਈਚਾਰਾ ਗਹਿਰੇ ਸਦਮੇਂ ਵਿੱਚ ਹੈ। ਕੱਲ ਸ਼ਾਮੀ ਅੱਠ ਵਜੇ ਫਰਿਜ਼ਨੋ ਦੀ ਬਰਡ ਤੇ ਸਨੀਸਾਈਡ ਐਵੇਨਿਊ ਤੇ ਮੋਟਰਸਾਈਕਲ ਐਕਸੀਡੈਂਟ ਹੋਇਆ, ਜਿਸ ਵਿੱਚ ਦੋ ਪੰਜਾਬੀ ਗੁਰਸਿੱਖ ਨੌਜਵਾਨ ਸਦਾ ਦੀ ਨੀਂਦ ਸੌਂ ਗਏ। ਪਤਾ ਲੱਗਾ ਸਵ. ਅੰਤਰਪ੍ਰੀਤ ਸਿੰਘ ਪੁੱਤਰ ਖੁਸ਼ਪਾਲ ਸਿੰਘ ਅਤੇ ਸਵ. ਹਰਜਾਪ ਸਿੰਘ ਪੁੱਤਰ ਰਾਜ ਸਿੰਘ ਦੋਵੇ ਹੀ ਨੌਜਵਾਨ ਦੀ ਉਮਰ 13 ਤੋਂ 15 ਸਾਲ ਦੱਸੀ ਜਾ ਰਹੀ ਹੈ। ਦੋਵੇਂ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਘਰੋਂ ਵੈਸੇ ਹੀ ਲੋਕਲ ਗੇੜਾ ਦੇਣ ਲਈ ਮੋਟਰਸਾਈਕਲ ਤੇ ਸਵਾਰ ਹੋਕੇ ਨਿੱਕਲੇ, ਐਮਾਜ਼ਨ ਦੀ ਵੈਨ ਨਾਲ ਜਾ ਟਕਰਾਏ, ਬੱਚਿਆਂ ਨੇ ਹੈਲਮੇਟ ਵੀ ਨਹੀਂ ਪਹਿਨੇ ਹੋਏ ਸਨ। ਦੋਵਾਂ ਦੀ ਮੌਕੇ ਤੇ ਮੌਤ ਹੋ ਗਈ। ਦੋਵੇ ਬੱਚੇ ਗੁਰਦੁਆਰਾ ਨਾਨਕ ਪ੍ਰਕਾਸ਼ ਦੀ ਗੱਤਕਾ ਟੀਮ ਦੇ ਹੋਣਹਾਰ ਮੈਂਬਰ ਸਨ । ਅੱਜ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਐਕਸੀਡੈਂਟ ਵਾਲੀ ਜਗ੍ਹਾ ਤੇ ਸੰਗਤਾਂ ਵੱਲੋਂ ਜਾਪ ਕੀਤਾ ਗਿਆ। ਇਸ ਮੰਦਭਾਗੀ ਘਟਨਾ ਕਰਕੇ ਫਰਿਜ਼ਨੋ ਦਾ ਪੰਜਾਬੀ ਭਾਈਚਾਰਾ ਗਹਿਰੇ ਸੋਗ ਵਿੱਚ ਹੈ। ਦੁੱਖ ਸਾਂਝਾ ਕਰਨ ਲਈ ਰਾਜ ਸਿੰਘ ਦਾ ਫੋਨ ਨੰਬਰ 559-892-3006, ਖੁਸ਼ਪਾਲ ਸਿੰਘ ਦਾ ਨੰਬਰ 559-289-4121, ਪ੍ਰਮਾਤਮਾ ਇਸ ਅੱਤ ਮਾੜੇ ਦੌਰ ਵਿੱਚ ਦੋਵੇਂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ਼ ਬਖਸ਼ੇ। ਅਸੀਂ ਮਾਛੀਕੇ / ਧਾਲੀਆਂ ਮੀਡੀਆ ਗਰੁੱਪ ਦੋਵੇਂ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਡਾਢੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ।