ਨੇਪਾਲ : ਅੱਜ ਸਵੇਰੇ ਨੇਪਾਲ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਤਗੜੇ ਝਟਕਿਆਂ ਨਾਲ ਧਰਤੀ ਹਿੱਲ ਗਈ। ਸਵੇਰੇ ਕਰੀਬ 4 ਵਜੇ ਮਹਿਸੂਸ ਹੋਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.8 ਮਾਪੀ ਗਈ। ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ (ਐਨਸੀਐਸ) ਅਤੇ ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।