ਮੌਜੂਦਾ ਭਾਰਤੀ ਟੈਸਟ ਟੀਮ ਵਿਚ ਸਭ ਤੋਂ ਭਰੋਸੇਮੰਦ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਆਸਟਰੇਲੀਆ ਵਿਰੁੱਧ ਐਡੀਲੇਡ ਵਿਚ ਸ਼ੁਰੂ ਹੋ ਰਹੀ ਟੈਸਟ ਮੈਚਾਂ ਦੀ ਸੀਰੀਜ਼ ਵਿਚ 6 ਹਜ਼ਾਰੀ ਬਣ ਸਕਦਾ ਹੈ।32 ਸਾਲਾ ਪੁਜਾਰਾ ਨੇ 77 ਟੈਸਟ ਮੈਚਾਂ ਵਿਚ 48.66 ਦੀ ਔਸਤ ਨਾਲ 5840 ਦੌੜਾਂ ਬਣਾਈਆਂ ਹਨ, ਜਿਸ ਵਿਚ 18 ਸੈਂਕੜੇ ਤੇ 25 ਅਰਧ ਸੈਂਕੜੇ ਸ਼ਾਮਲ ਹਨ। ਉਸ ਨੂੰ ਟੈਸਟ ਕ੍ਰਿਕਟ ਵਿਚ 6 ਹਜ਼ਾਰ ਦੌੜਾਂ ਪੂਰੀਆਂ ਕਰਨ ਲਈ ਸਿਰਫ 160 ਦੌੜਾਂ ਦੀ ਲੋੜ ਹੈ।ਪੁਜਾਰਾ ਜੇਕਰ ਇਹ ਉਪਲੱਬਧ ਹਾਸਲ ਕਰ ਲੈਂਦਾ ਹੈ ਤਾਂ ਉਹ ਟੈਸਟ ਕ੍ਰਿਕਟ ਵਿਚ 6000 ਦੌੜਾਂ ਬਣਾਉਣ ਵਾਲਾ 11ਵਾਂ ਭਾਰਤੀ ਬਣ ਜਾਵੇਗਾ। ਉਸ ਤੋਂ ਅੱਗੇ ਇਸ ਸਮੇਂ ਗੁੰਡੱਪਾ ਵਿਸ਼ਵਨਾਥ (6080), ਮੁਹੰਮਦ ਅਜ਼ਹਰੂਦੀਨ (6215), ਦਿਲੀਪ ਵੇਂਗਸਰਕਰ (6868), ਸੌਰਭ ਗਾਂਗੁਲੀ (7212), ਵਿਰਾਟ ਕੋਹਲੀ (7240), ਵਰਿੰਦਰ ਸਹਿਵਾਗ (8503), ਵੀ. ਵੀ. ਐੱਸ. ਲਕਸ਼ਮਣ (8781), ਸੁਨੀਲ ਗਾਵਸਕਰ (10,112), ਰਾਹੁਲ ਦ੍ਰਾਵਿੜ (13,265) ਤੇ ਸਚਿਨ ਤੇਂਦੁਲਕਰ (15921) ਹਨ।