ਔਕਲੈਂਡ, 25 ਜੁਲਾਈ 2024:-ਪੈਰਿਸ ਦੇ ਵਿਚ ਸ਼ੁਰੂ ਹੋ ਚੁੱਕੇ ਓਲੰਪਿਕ ਮੁਕਾਬਲਿਆਂ ਦੇ ਵਿਚ ਨਿਊਜ਼ੀਲੈਂਡ ਦੀ ਫੁੱਟਬਾਲ ਟੀਮ ਨੇ ਆਪਣਾ ਪਹਿਲਾ ਫਸਵਾਂ ਮੈਚ ਖੇਡਦਿਆਂ ਰੀਪਬਲਿਕ ਆਫ ਗਿੰਨੀ ਨੂੰ 2-1 ਦੇ ਫਰਕ ਨਾਲ ਹਰਾ ਕੇ ਆਪਣੇ ਨਾਂਅ ਕਰ ਲਿਆ ਹੈ। ਇਸ ਵੇਲੇ ਨਿਊਜ਼ੀਲੈਂਡ ਦੇ ਤਿੰਨ ਅੰਕ ਹੋ ਗਏ ਹਨ। ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾ ਗੋਲ ਪਹਿਲੇ ਅੱਧ ਵਿਚ ਅਤੇ ਦੂਜਾ ਗੋਲ ਦੂਜੇ ਅੱਧ ਵਿਚ ਕੀਤਾ। ਪਹਿਲਾ ਗੋਲ ਮੈਟ ਗਾਰਬੈਟ ਅਤੇ ਦੂਜਾ ਬੇਨ ਵੇਨ ਨੇ ਕੀਤਾ। ਨਿਊਜ਼ੀਲੈਂਡ ਦਾ ਅਗਲਾ ਮੈਚ ਅਮਰੀਕਾ ਦੇ ਨਾਲ ਐਤਵਾਰ 28 ਜੁਲਾਈ ਨੂੰ ਸਵੇਰੇ 5 ਵਜੇ ਹੋਵੇਗਾ ਜਦ ਕਿ ਬੁੱਧਵਾਰ 31 ਜੁਲਾਈ ਨੂੰ ਤੀਜਾ ਮੈਚ ਫਰਾਂਸ ਦੇ ਨਾਲ ਸੇਵੇਰ 5 ਵਜੇ ਹੋਵੇਗਾ।
ਵਰਨਣਯੋਗ ਹੈ ਕਿ ਫਰਾਂਸ ਦੀ ਟੀਮ ਨੇ ਅਮਰੀਕਾ ਦੀ ਟੀਮ ਨੂੰ 3-0 ਨਾਲ ਅੱਜ ਹਰਾ ਦਿੱਤਾ ਹੈ, ਸੋ ਨਿਊਜ਼ੀਲੈਂਡ ਦੇ ਨਾਲ ਮੁਕਾਬਲਾ ਕਾਫੀ ਸਖਤ ਹੋਵੇਗਾ। ਸਰਪ੍ਰੀਤ ਸਿੰਘ ਇਸ ਮੈਚ ਦੇ ਵਿਚ ਬਹੁਤ ਵਧੀਆ ਖੇਡਿਆ। ਉਹ ਖੇਡਦਾ ਇਕ ਦੋ ਵਾਰ ਡਿਗਿਆ ਵੀ। ਇਕ ਵਾਰ ਉਸਨੇ ਫੁੱਟਬਾਲ ਹੈਡਰ ਦੇ ਰਾਹੀਂਂ ਗੋਲ ਦਾ ਬਚਾ ਕਰ ਲਿਆ। ਕੁਮੈਂਟੇਟਰ ਨੇ ਉਸਦਾ ਨਾਂਅ ਲਾ ਕੇ ਵਿਸ਼ੇਸ਼ ਜ਼ਿਕਰ ਕੀਤਾ। ਫੁੱਟਬਾਲ ਐਨਾ ਤੇਜ਼ ਸੀ ਕਿ ਉਹ ਡਿਗ ਜਾਂਦਾ ਹੈ, ਪਰ ਗੋਲ ਹੋਣ ਤੋਂ ਬਚਾਅ ਹੋ ਜਾਂਦਾ ਹੈ। ਉਸਦੀ ਟੀਸ਼ਰਟ ਉਤੇ ਨੰਬਰ 10 ਅਤੇ ਲਿਖਿਆ ‘ਸਿੰਘ’ ਮਾਣ ਵਾਲਾ ਸਾਬਿਤ ਹੋ ਰਿਹਾ ਸੀ।