ਚੰਡੀਗੜ੍ਹ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਹਾ ਹੈ ਕਿ ਚਾਲੂ ਵਿੱਤ ਸਾਲ ਦੇ ਅੰਤ ਤਕ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਦਫਤਰਾਂ ਵਿਚ ਇੰਟਰਨੈਟ ਸਹੂਲਤ ਅਤੇ ਸਿਸਟਮ ਵਿਚ ਬਿਹਤਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੁਣ ਜੀਐਸਟੀ ਦੇ ਮਾਡਲ-ਇਕ ਸਾਫਟਵੇਅਰ ‘ਤੇ ਕੰਮ ਹੋ ਰਿਹਾ ਹੈ ਅਤੇ ਜਲਦੀ ਹੀ ਜੀਐਸਟੀ ਦਾ ਮਾਡਲ-ਦੋ ਸਾਫਟਵੇਅਰ ਸ਼ੁਰੂ ਹੋ ਜਾਵੇਗਾ ਜਿਸ ‘ਤੇ ਨਵੇਂ ਨਿਯੁਕਤ ਅਧਿਕਾਰੀਆਂ ਨੂੰ ਲਗਾਇਆ ਜਾਵੇਗਾ।ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਅੱਜ ਗੁਰੂਗ੍ਰਾਮ ਵਿਚ ਹਰਿਆਣਾ ਲੋਕ ਪ੍ਰਸਾਸ਼ਨ ਸੰਸਥਾਨ (ਹਿਪਾ) ਵਿਚ ਨਵੇਂ ਨਿਯੁਕਤ 46 ਆਬਕਾਰੀ ਅਤੇ ਕਰਾਧਾਨ ਅਤੇ 19 ਮਾਲ ਅਧਿਕਾਰੀਆਂ ਦੀ ਸਿਖਲਾਈ ਪੋ੍ਰਗ੍ਰਾਮ ਦੇ ਸਮਾਪਨ ‘ਤੇ ਮੁੱਖ ਮਹਿਮਾਨ ਵਜੋ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਆਬਕਾਰੀ ਅਤੇ ਕਰਾਧਾਨ ਅਤੇ ਮਾਲ ਵਿਭਾਗ, ਦੋਨੋਂ ਹੀ ਵਿਭਾਗ ਸਰਕਾਰ ਦੀ ਰੀੜ ਮੰਨੇ ਜਾਂਦੇ ਹਨ ਕਿਉਂਕਿ ਦੋਨੋਂ ਵਿਭਾਗ ਸਰਕਾਰ ਨੂੰ ਮਾਲ ਅਜ੍ਰਿਤ ਕਰ ਕੇ ਦਿੰਦੇ ਹਨ। ਉਨ੍ਹਾਂ ਨੇ ਆਬਕਾਰੀ ਅਤੇ ਕਰਾਧਾਨ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਰਾਜ ਦੀ ਆਰਥਿਕ ਉਨੱਤੀ ਨੂੰ ਗਤੀ ਦੇਣ ਦਾ ਕਾਰਜ ਦੇ ਨਾਲ-ਨਾਲ ਵਧੀਆ ਇਫ੍ਰਾਸਟਕਚਰ ਵਿਕਸਿਤ ਕਰਨ ਦੇ ਲਈ ਸਾਨੂੰ ਦਿਨ ਰਾਤ ਮਿਹਨਤ ਕਰਨੀ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਹਰਿਆਣਾ ਅੱਜ ਪੂਰੇ ਭਾਰਤ ਵਿਚ ਤੇਜੀ ਨਾਲ ਅੱਗੇ ਵੱਧਦਾ ਹੋਇਆ ਰਾਜ ਹੈ। ਆਬਕਾਰੀ ਅਤੇ ਕਰਾਧਾਨ ਵਿਭਾਗ ਦਾ ਜਿਕਰ ਕਰਦੇ ਹੋਏ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਕੋਵਿਡ-19 ਤੋਂ ਪਹਿਲਾਂ ਇਸ ਵਿਭਾਗ ਦਾ ਚਾਲੂ ਵਿੱਤ ਸਾਲ ਦੇ ਲਈ 40,000 ਕਰੋੜ ਰੁਪਏ ਮਾਲ ਅਜ੍ਰਿਤ ਕਰਨ ਦਾ ਟੀਚਾ ਰੱਖਿਆ ਗਿਆ ਸੀ। ਕੋਵਿਡ-19 ਦੇ ਬਾਵਜੂਦ ਵਿਭਾਗ ਇਸ ਟੀਚੇ ਨੂੰ ਪ੍ਰਾਪਤ ਕਰਨ ਦੇ ਨੇੜੇ ਹੈ। ਪਿਛਲੇ 27 ਜਲਵਰੀ ਤਕ ਵਿਭਾਗ ਨੇ 35 ਹਜਾਰ ਕਰੋੜ ਰੁਪਏ ਤੋਂ ਵੱਧ ਦਾ ਮਾਲ ਅਜ੍ਰਿਤ ਕਰ ਲਿਆ ਹੈ। ਹੁਣ ਲਗਭਗ 2 ਮਹੀਨੇ ਦਾ ਹੋਰ ਸਮੇਂ ਬਚਿਆ ਹੈ ਜਿਸ ਵਿਚ ਉਨ੍ਹਾਂ ਨੂੰ ਆਸ ਹੈ ਕਿ ਦਿੱਤਾ ਗਿਆ ਟੀਚਾ ਪ੍ਰਾਪਤ ਹੋ ਜਾਵੇਗਾ।ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਜੀ ਤੋੜ ਮਿਹਨਤ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਮਾਲ ਅਜ੍ਰਿਤ ਕਰਨ ਦੇ ਨਵੇਂ ਉਪਾਆਂ ‘ਤੇ ਮੰਥਨ ਕਰਨ। ਉਦਾਹਰਣ ਵਜੋ ਈ-ਕਾਮਰਸ ਕੰਪਨੀਆਂ ਤੋਂ ਬਿਹਤਰ ਮਾਲ ਪ੍ਰਾਪਤ ਕਰਨ ਲਈ ਅਧਿਕਾਰੀ ਵਿਚਾਰ ਕਰਨ, ਇਸ ਤਰ੍ਹਾ ਦੇ ਨਵੇਂ ਕੰਮ ਕਰਨਾ ਮੌਜੂਦਾ ਵਿਚ ਮੁਸ਼ਕਲ ਹਨ।ਉਨ੍ਹਾਂ ਨੇ ਕਿਹਾ ਕਿ ਮਾਲ ਵਿਭਾਗ ਵਿਚ ਵੀ ਸਰਕਾਰ ਨੇ ਕਈ ਨਵੀਂ ਪਹਿਲ ਸ਼ੁਰੂ ਕੀਤੀ ਹੈ। ਪੂਰੇ ਸੂਬੇ ਵਿਚ ਸਵਾਮਿਤਵ ਯੋਜਨਾ ਦੇ ਤਹਿਤ ਭੂ-ਸੰਪਤੀਆਂ ਦੀ ਡਿਜੀਟਲ ਮੈਪਿੰਗ ਦਾ ਕਾਰਜ ਕੀਤਾ ਜਾ ਰਿਹਾ ਹੈ। ਇਸ ਕਾਰਜ ਦੀ ਸ਼ਲਾਘਾ ਪ੍ਰਧਾਨ ਮੰਤਰੀ ਨੇ ਵੀ ਕੀਤੀ ਹੈ ਅਤੇ ਇਸ ਨੂੰ ਦੇਸ਼ ਦੇ 8 ਸੂਬਿਆਂ ਵਿਚ ਲਾਗੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਮ ਜਨਤਾ ਦੀ ਸਹੂਲਤ ਲਈ ਅਸੀਂ ਮਾਲ ਵਿਭਾਗ ਵਿਚ ਕਈ ਨਵੇਂ ਬਦਲਾਅ ਕੀਤੇ ਹਨ। ਉਦਾਹਰਣ ਵਜੋ ਭੂਮੀ ਜਾਂ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਆਨਲਾਇਨ ਅਪਾਇੰਟਮੈਂਟ ਸਹੂਲਤਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਅਧਿਕਾਰੀ ਆਪਣੇ ਰਾਜ ਨੂੰ ਉਨੱਤੀ ਦੇ ਸਿਖਰ ‘ਤੇ ਲੈ ਜਾਣ ਲਈ ਬਹੁਤ ਮਿਹਨਤ ਕਰਨ ਅਤੇ ਆਪਣੇ ਵੱਲੋਂ ਸਰਵੋਤਮ ਦੇਣ ਦਾ ਯਤਨ ਕਰਨ।ਉਨ੍ਹਾਂ ਨੇ ਸਾਰੇ ਪ੍ਰਤੀਭਾਗੀਆਂ ਨੂੰ ਸਿਖਲਾਈ ਬਾਅਦ ਪ੍ਰਮਾਣ ਪੱਤਰ ਵੀ ਵੰਡੇ। ਇਸ ਤੋਂ ਇਲਾਵਾ, ਡਿਪਟੀ ਮੁੱਖ ਮੰਤਰੀ ਨੇ ਸਿਖਲਾਈ ਕਰਤਾ ਅਧਿਕਾਰੀਆਂ ਨੂੰ ਹਿਪਾ ਗੁਰੂਗ੍ਰਾਮ ਵਿਚ ਦਿੱਤੇ ਗਏ ਸਿਖਲਾਹੀ ਦੀ ਯਾਤਰਾ ‘ਤੇ ਅਧਾਰਿਤ ਸਮਾਰਿਕਾ ਦੀ ਵੀ ਘੁੰਡ ਚੁਕਾਈ ਕੀਤੀ। ਇਸ ਤੋਂ ਪਹਿਲਾਂ, ਹਿਪਾ ਗੁਰੂਗ੍ਰਾਮ ਦੀ ਮਹਾਨਿਦੇਸ਼ਕ ਸੁਰੀਨਾ ਰਾਜਨ ਨੇ ਡਿਪਟੀ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਦਸਿਆ ਕਿ ਇਕ ਸਾਲ ਪਹਿਲਾਂ ਹਰਿਆਣਾਂ ਦੇ 166 ਐਚਸੀਐਸ ਐਗਜੀਕਿਯੂਟਿਵ ਅਤੇ ਅਲਾਇਡ ਸੇਵਾਵਾਂ ਦੇ ਅਧਿਕਾਰੀਆ ਦੀ ਸਿਖਲਾਈ ਪੋ੍ਰਗ੍ਰਾਮ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਅੱਜ ਸਮਾਪਨ ਹੋਇਆ ਹੈ। ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਨਵੇਂ ਨਿਯੁਕਤ ਅਧਿਕਾਰੀਆਂ ਨੂੰ ਸਿਖਲਾਈ ਦੇਣ ਦੀ ਜਿਮੇਵਾਰੀ ਹਿਪਾ ਗੁਰੂਗ੍ਰਾਮ ਨੂੰ ਦਿੱਤੀ ਸੀ ਤਾਂ ਜੋ ਉਹ ਅਧਿਕਾਰੀ ਆਪਣੀ ਜਿਮੇਵਾਰੀਆਂ ਨੂੰ ਸਮਝਦੇ ਹੋਏ ਫੀਲਡ ਵਿਚ ਆਮ ਜਨਤਾ ਨੂੰ ਬਿਹਤਰ ਸੇਵਾਵਾਂ ਦੇ ਸਕਣ।ਇਸ ਮੌਕੇ ‘ਤੇ ਆਬਕਾਰੀ ਅਤੇ ਕਰਾਧਾਨ ਕਮਿਸ਼ਨਰ ਸ਼ੇਖਰ ਵਿਦਿਆਰਥੀ ਨੇ ਵੀ ਨਵੇਂ ਨਿਯੁਕਤ ਅਧਿਕਾਰੀਆਂ ਨੂੰ ਬਿਹਤਰ ਸੇਵਾ ਕਰਨ ਦੇ ਲਈ ਸੁਝਾਅਦਿੱਤੇ। ਉਨ੍ਹਾਂ ਨੇ ਕਿਹਾ ਕਿ ਸਾਰੇ ਅਧਿਕਾਰੀ ਆਪਣੀ ਅੱਖ, ਕੰਨ ਖੁਲੇ ਰੱਖਣ ਅਤੇ ਮੁੰਹ ਬੰਦ ਰੱਖਣ। ਸੇਵਾ ਦੇ ਦੌਰਾਨ ਬਹੁਤ ਸਾਰੇ ਮੁੱਦੇ ਆਉਣਗੇ ਪਰ ਆਪਣੀ ਸਿਹਤ ਦਾ ਧਿਆਨ ਰੱਖਣ ਇਸ ਲਈ ਅਭਿਆਸ ਕਰਦੇ ਰਹਿਣ ਅਤੇ ਹਰ ਸਥਿਤੀ ਵਿਚ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨ।ਪੋ੍ਰਗ੍ਰਾਮ ਵਿਚ 3 ਸਿਖਲਾਈਕਰਤਾ ਨੇ ਸਿਖਲਾਹੀ ਦੌਰਾਨ ਆਪਣੇ ਤਜਰਬੇ ਸਾਂਝੇ ਕੀਤੇ।