ਪਟਿਆਲਾ 19 ਨਵੰਬਰ 2024:- ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਇੱਕ ਸਾਹਿਤਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਲੋਕ-ਪੱਖੀ ਸ਼ਾਇਰ ਤੇ ਚਿੰਤਕ ਗੁਰਜੰਟ ਰਾਜੇਆਣਾ ਨਾਲ ਰੂ-ਬਰੂ ਅਤੇ ਸੰਵਾਦ ਰਚਾਇਆ ਗਿਆ। ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਗੁਰਜੰਟ ਰਾਜੇਆਣਾ ਦੇ ਵਿਅਕਤੀਤਵ ਅਤੇ ਕਾਵਿ-ਸਿਰਜਣਾ ਬਾਰੇ ਸੰਖੇਪ ਤੁਆਰਫ਼ ਕਰਵਾਇਆ। ਸਮਾਗਮ ਵਿੱਚ ਸ. ਮਨਜੀਤ ਸਿੰਘ ਨਾਰੰਗ, ਆਈ ਏ ਐਸ (ਰਿਟਾ) ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਕਾਵਿ-ਮਹਿਫ਼ਲ ਦਾ ਆਗਾਜ਼ ਕਰਦਿਆਂ ਮੰਚ ਦੇ ਪ੍ਰਧਾਨ ਡਾ ਜੀ ਐਸ ਆਨੰਦ ਵੱਲੋਂ ਸਮੂਹ ਹਾਜ਼ਰੀਨ ਨੂੰ ‘ਜੀ ਆਇਆਂ’ ਕਹਿੰਦਿਆਂ ਮੰਚ ਦੀ ਕਾਰਜ-ਸ਼ੈਲੀ ਅਤੇ ਸਾਹਿਤ ਵਿੱਚ ਪਾਏ ਜਾ ਰਹੇ ਨਿੱਗਰ ਯੋਗਦਾਨ ਸੰਬੰਧੀ ਵਿਸਥਾਰਿਤ ਚਾਨਣਾ ਪਾਇਆ ਗਿਆ। ਸ਼ਾਇਰਾਂ ਨਾਲ ਸੰਵਾਦ ਰਚਾਉਂਦਿਆਂ ਗੁਰਜੰਟ ਰਾਜੇਆਣਾ ਨੇ ਕਵਿਤਾ ਬਾਰੇ ਤਰਕ ਪੇਸ਼ ਕੀਤਾ ਕਿ ਸਧਾਰਨਤਾ ਵਿੱਚ ਲੁਕੀ ਹੋਈ ਅਸਧਾਰਨਤਾ ਵਿੱਚ ਹੀ ਅਸਲ ਕਵਿਤਾ ਹੁੰਦੀ ਹੈ, ਤੇ ਜ਼ਿੰਦਗੀ ਦੇ ਹੁਨਰ ਨੂੰ ਆਪਣੇ ਆਪ ਨਾਲ ਕੁਰਖਤ ਹੋ ਕੇ ਹੀ ਤਰਾਸ਼ਿਆ ਜਾ ਸਕਦਾ ਹੈ। ਮੁੱਖ ਮਹਿਮਾਨ ਵਜੋਂ ਬੋਲਦਿਆਂ ਸ. ਮਨਜੀਤ ਸਿੰਘ ਨਾਰੰਗ ਨੇ ਗਿਆਨਦੀਪ ਮੰਚ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਸਮਾਗਮ ਸਮਾਜ ਨੂੰ ਸਿਹਤਮੰਦ ਦ੍ਰਿਸ਼ਟੀ ਪ੍ਰਦਾਨ ਕਰਦੇ ਹਨ। ਉਪਰੋਕਤ ਤੋ ਇਲਾਵਾ ਬਹਿਸ ਵਿੱਚ ਭਾਗ ਲੈਂਦਿਆਂ ਡਾ ਇਕਬਾਲ ਸਿੰਘ ਸੋਮੀਆਂ, ਅਮਰਜੀਤ ਸਿੰਘ ਕਸਕ, ਗੁਰਚਰਨ ਸਿੰਘ ਚੰਨ ਪਟਿਆਲਵੀ, ਜਸਵਿੰਦਰ ਸਿੰਘ ਖਾਰਾ ਅਤੇ ਇੰਦਰ ਪਾਲ ਸਿੰਘ ਨੇ ਵੀ ਵਿਚਾਰ ਰੱਖੇ। ਕਵਿਤਾ ਦੇ ਪ੍ਰਭਾਵਸ਼ਾਲੀ ਸੈਸ਼ਨ ਵਿੱਚ ਹਾਜ਼ਰ ਕਵੀਆਂ ਵਿੱਚੋਂ ਇੰਜੀ ਪਰਵਿੰਦਰ ਸ਼ੋਖ, ਡਾ ਇਕਬਾਲ ਸੋਮੀਆਂ, ਅਮਰਜੀਤ ਸਿੰਘ ਕਸਕ, ਗੁਰਚਰਨ ਸਿੰਘ ਚੰਨ ਪਟਿਆਲਵੀ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਪਸਿਆਣਾ, ਗੁਰਦਰਸ਼ਨ ਸਿੰਘ ਗੁਸੀਲ, ਹਰਦੀਪ ਸਿੰਘ ਸਨੌਰ, ਕ੍ਰਿਸ਼ਨ ਧਿਮਾਨ, ਸਤਨਾਮ ਸਿੰਘ ਮੱਟੂ, ਮੰਗਤ ਖਾਨ, ਬਲਬੀਰ ਸਿੰਘ ਦਿਲਦਾਰ, ਬਲਵਿੰਦਰ ਕੌਰ ਥਿੰਦ, ਜਸਵਿੰਦਰ ਕੌਰ, ਗੁਰਜੰਟ ਬੀਂਬੜ, ਆਸ਼ਾ ਸ਼ਰਮਾ, ਹਰਜੀਤ ਕੌਰ, ਬਲਵੰਤ ਬੱਲੀ, ਗੁਰਮੇਲ ਸਿੰਘ ਐਸ ਡੀ ਓ, ਗੁਰਪ੍ਰੀਤ ਪਟਿਆਲਵੀ, ਰੌਣੀ ਪਰਮਵੀਰ, ਬਜਿੰਦਰ ਠਾਕੁਰ, ਇੰਦਰ ਪਾਲ ਸਿੰਘ, ਜੱਗਾ ਰੰਗੂਵਾਲ, ਧੰਨਾ ਸਿੰਘ ਖਰੌੜ, ਹਰੀ ਸਿੰਘ ਚਮਕ ਅਤੇ ਰਾਜੇਸ਼ਵਰ ਕੁਮਾਰ ਤੋਂ ਇਲਾਵਾ ਟੀ ਐਸ ਭੰਮਰਾ, ਹਰੀਸ਼ ਪਟਿਆਲਵੀ, ਜੋਗਾ ਸਿੰਘ ਧਨੌਲਾ, ਰਾਜੇਸ਼ ਕੋਟੀਆ, ਜੋਗਾ ਸਿੰਘ ਖੀਵਾ, ਗੁਰਬਚਨ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਰਹੇ। ਮੰਚ ਸੰਚਾਲਨ ਦੇ ਫਰਜ਼ ਬਲਬੀਰ ਜਲਾਲਾਬਾਦੀ ਵੱਲੋਂ ਬਾਖੂਬੀ ਨਿਭਾਏ ਗਏ।