ਗੁਰਦਾਸਪੁਰ19 ਨਵੰਬਰ 2024- ਹੈਲਪਿੰਗ ਹੈਂਡ ਸੋਸਾਇਟੀ ਦੇ ਚੇਅਰਮੈਨ ਅਤੇ ਸੇਵਾਮੁਕਤ ਰੀਡਰ ਸੈਸ਼ਨ ਜੱਜ ਰਜਿੰਦਰ ਸ਼ਰਮਾ ਨੇ ਆਪਣੇ ਜਨਮਦਿਨ ਦਾ ਜਸ਼ਨ ਓਲਡ ਏਜ ਹੋਮ ਵਿੱਚ ਬੁਜ਼ੁਰਗਾਂ ਨਾਲ ਕੇਕ ਕੱਟ ਕੇ ਮਨਾਇਆ। ਇਸ ਮੌਕੇ ’ਤੇ ਚੇਅਰਮੈਨ ਨੇ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਬੁਜ਼ੁਰਗਾਂ ਨੂੰ ਕੰਬਲ ਵੀ ਵੰਡੇ। ਇਸ ਖੁਸ਼ੀ ਦੇ ਮੌਕੇ ’ਤੇ ਉਨ੍ਹਾਂ ਦਾ ਪੂਰਾ ਪਰਿਵਾਰ ਹਾਜ਼ਰ ਸੀ। ਬੁਜ਼ੁਰਗਾਂ ਨੇ ਰਜਿੰਦਰ ਸ਼ਰਮਾ ਦੀ ਲੰਬੀ ਉਮਰ ਲਈ ਭਗਵਾਨ ਅੱਗੇ ਅਰਦਾਸ ਕੀਤੀ।
ਚੇਅਰਮੈਨ ਰਜਿੰਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਕਿ ਉਨ੍ਹਾਂ ਨੇ ਆਪਣਾ ਜਨਮਦਿਨ ਬੁਜ਼ੁਰਗਾਂ ਦੇ ਨਾਲ ਮਨਾਇਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਖੁਸ਼ੀ ਦੇ ਪਲ ਇਨ੍ਹਾਂ ਬੁਜ਼ੁਰਗਾਂ ਨਾਲ ਸਾਂਝੇ ਕਰਨੇ ਚਾਹੀਦੇ ਹਨ ਤਾਂ ਕਿ ਉਹ ਆਪਣਾ ਆਪਾ ਅਸਹਾਇ ਨਾ ਸਮਝਣ।
ਅਡਵੋਕੇਟ ਧੀਰਜ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਲਈ ਅੱਜ ਦਾ ਦਿਨ ਬਹੁਤ ਹੀ ਵਿਸ਼ੇਸ਼ ਹੈ। ਪਿਤਾ ਜੀ ਦੇ ਆਸ਼ੀਰਵਾਦ ਅਤੇ ਉਨ੍ਹਾਂ ਦੀ ਦਿੱਤੀ ਸਿੱਖਿਆ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਪੂੰਜੀ ਹੈ। ਉਨ੍ਹਾਂ ਦੇ ਪਿਤਾ ਜੀ ਨੇ ਹਮੇਸ਼ਾ ਉਨ੍ਹਾਂ ਨੂੰ ਲੋਕ ਭਲਾਈ ਲਈ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਨੇ ਕਿਹਾ, “ਜਿਸ ਘਰ ਵਿੱਚ ਮਾਤਾ-ਪਿਤਾ ਹੱਸਦੇ ਹਨ, ਉਸੇ ਘਰ ਵਿੱਚ ਭਗਵਾਨ ਵੱਸਦਾ ਹੈ।”
ਉਨ੍ਹਾਂ ਨੇ ਕਿਹਾ ਕਿ ਸਾਡੇ ਮਾਤਾ-ਪਿਤਾ ਤੇ ਬੁਜ਼ੁਰਗ ਸਾਡੇ ਰੁੱਖਾਂ ਦੀਆਂ ਜੜ੍ਹਾਂ ਵਰਗੇ ਹਨ। ਉਨ੍ਹਾਂ ਦੀ ਦੇਖਭਾਲ ਅਤੇ ਸਨਮਾਨ ਕਰਨਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।
ਪੂਜਾ ਸ਼ਰਮਾ ਨੇ ਕਿਹਾ ਕਿ ਬੱਚਿਆਂ ਵਿੱਚ ਸਿੱਖਿਆ ਦੇ ਨਾਲ ਚੰਗੇ ਸੰਸਕਾਰ ਵੀ ਬਹੁਤ ਜ਼ਰੂਰੀ ਹਨ। ਬਦਲਦੇ ਸਮੇਂ ਦੇ ਕਾਰਨ ਸੰਸਕਾਰਾਂ ਦੀ ਕਮੀ ਸਮਾਜ ਲਈ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਸੰਸਕਾਰਾਂ ਦੀ ਘਾਟ ਕਾਰਨ ਬਹੁਤੇ ਬੇਟੇ ਮਾਤਾ-ਪਿਤਾ ਨੂੰ ਬੋਝ ਸਮਝਦੇ ਹਨ ਅਤੇ ਉਨ੍ਹਾਂ ਨੂੰ ਵਧੇਰੇ ਬੁਜ਼ੁਰਗ ਆਸ਼ਰਮਾਂ ਵਿੱਚ ਛੱਡ ਜਾਂਦੇ ਹਨ। “ਜਿਸ ਘਰ ਵਿੱਚ ਮਾਤਾ-ਪਿਤਾ ਹੱਸਦੇ ਹਨ, ਉਸੇ ਘਰ ਵਿੱਚ ਭਗਵਾਨ ਵੱਸਦਾ ਹੈ।ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਦੀ ਪੂਜਾ ਸਭ ਤੋਂ ਵੱਡੀ ਪੂਜਾ ਹੈ।
ਸੰਤੋਸ਼ ਸ਼ਰਮਾ ਨੇ ਕਿਹਾ ਕਿ ਮਾਤਾ-ਪਿਤਾ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਲਈ ਕਾਫੀ ਮਿਹਨਤ ਕਰਦੇ ਹਨ। ਪਰ ਜਦ ਬੱਚੇ ਜਵਾਨ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਸੇਵਾ ਕਰਨ ਦੀ ਬਜਾਏ ਬੁਜ਼ੁਰਗਾਂ ਨੂੰ ਆਸ਼ਰਮ ਵਿੱਚ ਛੱਡ ਦਿੰਦੇ ਹਨ। ਇਹ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਸ ਮੌਕੇ ’ਤੇ ਅਸ਼ੋਕ ਸ਼ਰਮਾ, ਨੀਰਜ ਸ਼ਰਮਾ, ਸ਼ਿਵਾਨੀ ਸ਼ਰਮਾ, ਦੈਵਿਕ, ਰਾਵਿਆ, ਆਸਵਿਨ, ਅਤੇ ਹਰਸ਼ਿਤ ਆਦਿ ਹਾਜ਼ਰ ਸਨ।