ਚੰਡੀਗੜ੍ਹ – ਹਰਿਆਣਾ ਸਰਕਾਰ ਸੂਬੇ ਦੇ ਸਰਕਾਰੀ ਕਾਲਜਾਂ ਵਿਚ ਪੜਨ ਵਾਲੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਫਰੀ ਕਿਤਾਬਾਂ ਉਪਲਬਧ ਕਰਵਾਏਗੀ। ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਉੱਚੇਰੀ ਸਿਖਿਆ ਵਿਭਾਗ ਨੇ ਦਸਿਆ ਕਿ ਵਿਭਾਗ ਦੇ ਮਹਾਨਿਦੇਸ਼ਕ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਅਨੁਸੂਚਿਤ ਜਾਤੀ ਦੇ ਜਿਨ੍ਹਾਂ ਵਿਦਿਆਰਥੀਆਂ ਨੂੰ ਮੁੱਖ ਦਫਤਰ ਵੱਲੋਂ ਸਾਲ 2020-21 ਲਈ ਕਿਤਾਬਾਂ ਖਰੀਦਣ ਦੇ ਲਈ ਰਕਮ ਦਿੱਤੀ ਜਾਣੀ ਹੈ ਉਨ੍ਹਾਂ ਦਾ ਡਾਟਾ ਕਾਲਜ ਈਆਰਪੀ-ਪੋਰਟਲ ‘ਤੇ 29 ਜਨਵਰੀ ਤਕ ਜਾਂਚ ਕਰ ਲੈਣ। ਡਾਟਾ ਵਿਚ ਮੁੱਖ ਰੂਪ ਨਾਲ ਵਿਦਿਆਰਥੀ ਦਾ ਅਨੁਸੂਚਿਤ ਜਾਤੀ ਵਰਗ ਪ੍ਰਮਾਣ-ਪੱਤਰ, ਹਰਿਆਣਾ ਨਿਵਾਸੀ ਹੋਣ ਦਾ ਪ੍ਰਮਾਣ ਪੱਤਰ, ਆਧਾਰ ਨੰਬਰ ਤੇ ਕਲਾਸ ਪਾਸ ਪ੍ਰਮਾਣ ਪੱਤਰ ਦੀ ਜਾਂਚ ਕੀਤੀ ਜਾਣੀ ਹੈ। ਉਨ੍ਹਾਂ ਨੇ ਦਸਿਆ ਕਿ ਸਹੀ ਡਾਟਾ ਪਾਏ ਜਾਣ ‘ਤੇ ਕਿਤਾਬਾਂ ਦੀ ਰਕਮ ਵਿਦਿਆਰਥੀਆਂ ਦੇ ਖਾਤੇ ਵਿਚ ਟ੍ਰਾਂਸਫਰ ਕਰ ਦਿੱਤੀ ਜਾਵੇਗੀ।