ਚੰਡੀਗੜ੍ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹੁਣ ਹਰਿਆਣਾ ਦੇ ਐਮਐਸਐਮਈ ਉਤਪਾਦਾਂ ਨੂੰ ਗਲੋਬਲ ਮਾਰਕਿਟ ਮਿਲੇਗੀ, ਨਾਲ ਹੀ ਰਾਜ ਦੇ ਰਿਵਾਇਤੀ ਹੈਂਡਲੂਮਸ ਉਤਪਾਦ ਤਿਆਰ ਕਰਨ ਵਾਲੇ ਕਾਰੀਗਰਾਂ ਨੂੰ ਵੀ ਆਪਣੇ ਹੁਨਰ ਦੀ ਵਾਜਿਬ ਕੀਮਤ ਮਿਲੇਗੀ।ਇਹ ਗਲ ਡਿਪਟੀ ਮੁੱਖ ਮੰਤਰੀ ਨੇ ਅੱਜ ਹਰਿਆਣਾ ਦੇ ਐਮਐਸਐਮਈ ਵਿਭਾਗ ਵੱਲੋਂ ਉਨ੍ਹਾਂ ਦੀ ਮੌਜੂਦਗੀ ਵਿਚ ਤਿੰਨ ਈ-ਕਾਮਰਸ ਕੰਪਨੀਆਂ ਦੇ ਨਾਲ ਹੋਏ ਐਮਓਯੂ ਦੇ ਬਾਅਦ ਕਹੀ। ਇਸ ਤੋਂ ਪਹਿਲਾਂ, ਡਿਪਟੀ ਮੁੱਖ ਮੰਤਰੀ ਦੇ ਦਫਤਰ ਵਿਚ ਈ-ਕਾਮਰਸ ਦੇ ਖੇਤਰ ਵਿਚ ਮੰਨੀ-ਪ੍ਰਮੰਨੀ ਕੰਪਨੀ ਈ.ਬੇ, ਪਾਵਰ-ਟੂ-ਐਸਐਮਈ, ਟ੍ਰੇਡ ਇੰਡੀਆ ਡਾਟ ਕਾਮ ਦੇ ਨਾਲ ਐਮਓਯੂ ‘ਤੇ ਹਸਤਾਖਰ ਐਮਐਸਐਮਈ ਦੇ ਮਹਾਨਿਦੇਸ਼ਕ ਵਿਕਾਸ ਗੁਪਤਾ ਤੇ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਕੀਤੇ। ਇਸ ਮੌਕੇ ‘ਤੇ ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਵਿਜਯੇਂਦਰ ਕੁਮਾਰ ਵੀ ਮੌਜੂਦ ਸਨ।ਡਿਪਟੀ ਸੀਐਮ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੀ ਦਿਸ਼ਾ ਵਿਚ ਅੱਜ ਐਮਐਸਐਮਈ ਵਿਭਾਗ ਵੱਲੋਂ ਕੌਮੀ ਅਤੇ ਕੌਮਾਂਤਰੀ ਪੱਧਰ ਦੀ ਤਿੰਨ ਕਾਮਰਸ ਕੰਪਨੀਆਂ ਦੇ ਨਾਲ ਸਮਝੌਤੇ ‘ਤੇ ਹਸਤਾਖਰ ਹੋਣ ਨਾਲ ਸੂਬੇ ਦੇ ਮਿਨੀ, ਛੋਟੇ ਅਤੇ ਮੱਧਮ ਉਦਯੋਗਾਂ ਤੋਂ ਇਲਾਵਾ ਹੁਨਰਮੰਦ ਕਾਰੀਵਰਾਂ ਨੂੰ ਵੀ ਪੋ੍ਰਤਸਾਹਨ ਮਿਲੇਗਾ। ਰਾਜ ਦੇ ਇੰਨ੍ਹਾਂ ਉਦਯੋਗਾਂ ਦੇ ਉਤਪਾਦਨ ਅਤੇ ਵਿਸ਼ਵ ਦੇ ਕਿਸੇ ਵੀ ਕੌਨੇ ਵਿਚ ਖਰੀਦੇ ਜਾ ਸਕਣਗੇ, ਇਸ ਨਾਲ ਸਾਡੇ ਦੇਸ਼ ਦੇ ਨਿਰਯਾਤ ਵਿਚ ਵੀ ਵਾਧਾ ਮਿਲੇਗੀ। ਉਨ੍ਹਾਂ ਨੇ ਕਿਹਾ ਰਾਜ ਸਰਕਾਰ ਦਾ ਮੁੱਖ ਫੋਕਸ ਸੂਬੇ ਵਿਚ ਉਦਮਸ਼ੀਲਤਾ ਨੂੰ ਪੋ੍ਰਤਸਾਹਨ ਦੇਣ, ਸਮਾਵੇਸ਼ੀ ਅਤੇ ਸੰਤੁਲਿਤ ਖੇਤਰੀ ਵਿਕਾਸ ਨੂੰ ਵਧਾਉਣ ‘ਤੇ ਹੈ। ਰਾਜ ਦੇ ਦੂਰਦਰਾਜ ਦੇ ਹਿੱਸਿਆਂ ਵਿਚ ਰਹਿਣ ਵਾਲੇ ਪਾਰੰਪਰਿਕ ਕਾਰੀਗਰਾਂ ਦੀ ਪਹੁੰਚ ਹੁਣ ਸੀਮਤ ਨਹੀਂ ਰਹੇਗੀ, ਸਗੋ ਵਿਕਰੀ ਵੱਧਣ ਨਾਲ ਉਨ੍ਹਾਂ ਨੂੰ ਕੌਮਾਂਤਰੀ ਬਾਜਾਰ ਤੋਂ ਚੰਗੀ ਆਮਦਨੀ ਵੀ ਹੋਵੇਗੀ। ਰਾਜ ਸਰਕਾਰ ਦੇ ਇੰਨ੍ਹਾਂ ਐਮਓਯੂ ਤੋਂ ਨਵੇਂ ਉਦਮੀਆਂ ਦੇ ਲਈ ਵੀ ਅਭੁਤਪੂਰਵ ਮੌਕੇ ਪੈਦਾ ਹੋਣਗੇ।ਹਰਿਆਣਾ ਦੇ ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਵਿਜਯੇਂਦਰ ਕੁਮਾਰ ਨੇ ਇਸ ਮੌਕੇ ‘ਤੇ ਦਸਿਆ ਕਿ ਅੱਜਕਲ ਐਮਐਸਐਮਈ ਕਿਸੇ ਅਰਥਵਿਵਸਥਾ ਦੀ ਰੀੜ ਹੁੰਦੇ ਜਾ ਰਹੇ ਹਨ। ਰਾਜ ਸਰਕਾਰ ਸੂਬੇ ਦੀ 2 ਲੱਖ ਤੋਂ ਵੱਧ ਐਮਐਸਐਮਈ ਦੇ ਮੌਜੂਦਾ ਤੰਤਰ ਨੁੰ ਹੋਰ ਵੱਧ ਮਜਬੂਤ ਬਨਾਉਦ ਲਈ ਪ੍ਰਤੀਬੱਧ ਹਨ। ਮੌਜੂਦਾ ਮੁਕਾਬਲੇ ਦੇ ਯੁੱਗ ਵਿਚ ਐਮਐਸਐਮਈ ਦੇ ਲਈ ਇਹ ਮਹਤੱਵਪੂਰਣ ਹੈ ਕਿ ਉਹ ਨਵੇਂ ਅਤੇ ਰਣਨੀਤਿਕ ਢੰਗ ਨਾਲ ਅਪਨਾਉਣ। ਈ-ਕਾਮਰਸ ਵਿਚ ਐਮਐਸਐਮਈ ਨੂੰ ਨਵੀਂ ਮਾਰਕਿਟ ਤਕ ਪਹੁੰਚਾਉਣ ਦੀ ਸਮਰੱਥਾ ਹੈ। ਐਮਐਸਐਮਈ ਵਿਭਾਗ ਦੇ ਮਹਾਨਿਦੇਸ਼ਕ ਵਿਕਾਸ ਗੁਪਤਾ ਨੇ ਕਿਹਾ ਕਿ ਐਮਐਸਐਮਈ ਮੁੱਖ ਦਫਤਰ ਆਪਣੇ ਉਦਮੀਆਂ ਦੀ ਹਰਸੰਭਵ ਸਹਾਇਤਾ ਕਰ ਰਹੇ ਹਨ ਤਾਂ ਜੋ ਉਦਮੀ ਆਪਣੇ ਉਦਮ ਨਾਲ ਜਿੱਥੇ ਚੰਗੀ ਆਮਦਨੀ ਪ੍ਰਾਪਤ ਕਰ ਸਕਣ ਉੱਥੇ ਵੱਧ ਤੋਂ ਵੱਧ ਨੌਜੁਆਨਾਂ ਨੂੰ ਰੁਜਗਾਰ ਹਾਸਲ ਹੋਣ।ਇਸ ਮੌਕੇ ‘ਤੇ ਜਾਣਕਾਰੀ ਦਿੱਤੀ ਗਈ ਕਿ ਸਮਝੌਤਾ ਹੋਣ ਦੇ ਬਾਅਦ ਹੁਣ ਇਹ ਈ-ਕਾਮਰਸ ਕੰਪਲੀਆਂ ਉਦਮੀਆਂ ਨੂੰ ਈ-ਕਾਮਰਸ ਦੇ ਲਾਭ ਦੀ ਜਾਣਕਾਰੀ ਦੇਣ, ਉਨ੍ਹਾਂ ਦੇ ਉਤਪਾਦਾਂ ਨੂੰ ਆਨਲਾਇਨ ਸੂਚੀਬੱਧ ਕਰਨ ਦੇ ਲਈ ਹਰਿਆਣਾ ਦੇ ਸਾਰੇ ਜਿਲ੍ਹਿਆਂ ਵਿਚ ਸਿਖਲਾਈ ਅਤੇ ਵਰਕਸ਼ਾਪ ਆਯੋਜਿਤ ਕਰਣਗੇ।ਅੱਜ ਉਕਤ ਕੰਪਨੀਆਂ ਦੇ ਐਮਓਯੂ ‘ਤੇ ਹਸਤਾਖਰ ਦੇ ਸਮੇਂ ਈ.ਬੇ. ਕੰਪਨੀ ਦੇ ਇੰਡੀਆ ਕੰੰਟਰੀ ਮੈਨੇਜਰ ਵਿਦਮਯ ਨੈਨੀ ਜਿੱਥੇ ਆਨਲਾਇਨ ਮੌਜੂਦ ਸਨ ਉੱਥੇ ਪਾਵਰ-ਟੂ-ਐਸਐਮਈ ਦੀ ਸੀਨੀਅਰ ਵਾਇਸ ਪ੍ਰੇਜੀਡੈਂਟ ਸੁਧਾ ਸਰੀਨ ਅਤੇ ਟੇ੍ਰਡ ਇੰਡੀਆ ਡਾਟ ਕਾਮ ਦੇ ਚੀਫ ਰਿਵੇਨਿਯੂ ਆਫਿਸਰ ਜਿਲ-ਏ-ਇਲਾਹੀ ਸਮੇਤ ਹੋਰ ਅਧਿਕਾਰੀ ਚੰਡੀਗੜ੍ਹ ਵਿਚ ਡਿਪਟੀ ਮੁੱਖ ਮੰਤਰੀ ਦੇ ਦਫਤਰ ਵਿਚ ਮੌਜੂਦ ਸਨ।