ਹੁਸ਼ਿਆਰਪੁਰ, 19 ਨਵੰਬਰ: ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਵਲੋਂ ਵਿਧਾਨ ਸਭਾ ਖੇਤਰ 044 ਚੱਬੇਵਾਲ ਅਤੇ ਹਲਕੇ ਦੇ 3 ਕਿਲੋਮੀਟਰ ਘੇਰੇ ਅੰਦਰ 20 ਨਵੰਬਰ (ਪੋਲਿੰਗ ਵਾਲੇ ਦਿਨ) ਸ਼ਾਮ 6 ਵਜੇ ਤੱਕ ਅਤੇ 23 ਨਵੰਬਰ (ਵੋਟਾਂ ਦੀ ਗਿਣਤੀ ਵਾਲੇ ਦਿਨ) ਨੂੰ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਡਰਾਈ ਡੇਅ ਐਲਾਨਿਆ ਗਿਆ ਹੈ। ਜਾਰੀ ਹੁਕਮਾਂ ਅਨੁਸਾਰ ਇਨ੍ਹਾਂ ਸਮਿਆਂ ਦੌਰਾਨ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਨਾਲ-ਨਾਲ ਕਿਸੇ ਵੀ ਵਿਅਕਤੀ ਵਲੋਂ ਸ਼ਰਾਮ ਸਟੋਰ ਕਰਨ ’ਤੇ ਪੂਰਨ ਰੋਕ ਹੈ। ਇਹ ਹੁਕਮ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ’ਤੇ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਆਗਿਆ ਹੈ ’ਤੇ ਵੀ ਪੂਰਨ ਤੇ ਲਾਗੂ ਰਹੇਗਾ।