updated 7:55 AM UTC, Apr 20, 2019
Headlines:

ਅਮਰੀਕੀ ਕਾਨੂੰਨਸਾਜ਼ਾਂ ਤੇ ਦੋਸਤਾਂ ਨੇ ਖ਼ਸ਼ੋਗੀ ਨੂੰ ਕੀਤਾ ਯਾਦ

ਵਾਸ਼ਿੰਗਟਨ - ਅਮਰੀਕਾ ਦੀਆਂ ਦੋਵਾਂ ਪਾਰਟੀਆਂ ਦੇ ਕਾਨੂੰਨਸਾਜ਼ਾਂ ਤੇ ਮਰਹੂਮ ਪੱਤਰਕਾਰ ਜਮਾਲ ਖ਼ਸ਼ੋਗੀ ਦੇ ਦੋਸਤ ਮਿੱਤਰਾਂ ਤੇ ਪ੍ਰੈੱਸ ਦੀ ਆਜ਼ਾਦੀ ਨਾਲ ਜੁੜੀਆਂ ਜਥੇਬੰਦੀਆਂ ਨੇ ਇਥੇ ਇਕ ਸਮਾਗਮ ਦੌਰਾਨ ਸਾਊਦੀ ਮੂਲ ਦੇ ਪੱਤਰਕਾਰ ਨੂੰ ਯਾਦ ਕੀਤਾ। ਸਮਾਗਮ ਖ਼ਸ਼ੋਗੀ ਦੇ ਕਤਲ ਹੋਇਆਂ ਨੂੰ ਸੌ ਦਿਨ ਪੂਰੇ ਹੋਣ ਦੇ ਸਬੰਧ ਵਿੱਚ ਵਿਉਂਤਿਆਂ ਗਿਆ ਸੀ। ਸਮਾਗਮ ਦੀ ਸ਼ੁਰੂਆਤ ਖ਼ਸ਼ੋਗੀ ਦੀ ਤਸਵੀਰ, ਜਿਸ ਦੇ ਪਿਛੋਕੜ ’ਚ ਅਮਰੀਕੀ ਝੰਡਾ ਨਜ਼ਰ ਆਉਂਦਾ ਸੀ, ਅੱਗੇ ਇਕ ਮਿੰਟ ਦਾ ਮੌਨ ਰੱਖਣ ਨਾਲ ਹੋਈ। ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਕਿ ਖ਼ਸ਼ੋਗੀ ਦਾ ਕਤਲ ਜ਼ੁਲਮ ਤੇ ਮਨੁੱਖਤਾ ਦਾ ਨਿਰਾਦਰ ਹੈ। ਪੱਤਰਕਾਰਾਂ ਨੇ ਜਮਾਲ ਦੀ ਹੱਤਿਆ ਨੂੰ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ। ਵਾਸ਼ਿੰਗਟਨ ਪੋਸਟ ਦਾ ਪੱਤਰਕਾਰ ਖ਼ਸ਼ੋਗੀ ਪਿਛਲੇ ਸਾਲ ਅਕਤੂਬਰ ਵਿੱਚ ਤੁਰਕੀ ਸਥਿਤ ਸਾਊਦੀ ਸਫ਼ਾਰਤਖਾਨੇ ਵਿੱਚ ਆਪਣੇ ਵਿਆਹ ਸਬੰਧੀ ਦਸਤਾਵੇਜ਼ ਲੈਣ ਗਿਆ, ਭੇਤਭਰੀ ਹਾਲਤ ’ਚ ਗੁੰਮ ਹੋ ਗਿਆ ਸੀ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C