ਚੰਡੀਗੜ੍ਹ, 5 ਅਕਤੂਬਰ – ਸਵਾਤ ਐਸੋਸੀਏਸ਼ਨ ਇੰਡੀਆ ਵੱਲੋਂ ਕਾਰਗਿਲ ਦੇ ਨਾਇਕ ਸ਼ਹੀਦ ਕੈਪਟਨ ਸੁਮਿਤ ਰਾਏ ‘ਵੀਰ ਚੱਕਰ’ ਦੇ 46ਵੇਂ ਜਨਮ ਦਿਨ ਦੀ ਯਾਦ ਵਿੱਚ ਸਪੋਰਟਸ ਕੰਪਲੈਕਸ ਸੈਕਟਰ 56, ਚੰਡੀਗੜ੍ਹ ਵਿਖੇ 6ਵੀਂ ਰਾਸ਼ਟਰੀ ਸਵੈਟ ਚੈਂਪੀਅਨਸ਼ਿਪ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਸ਼ਹੀਦ ਦੀ ਮਾਤਾ ਸ੍ਰੀਮਤੀ ਸਪਨਾ ਰਾਏ ਨੇ ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਕੀਤਾ। ਚੈਂਪੀਅਨਸ਼ਿਪ ਵਿੱਚ 15 ਰਾਜਾਂ ਦੇ 200 ਖਿਡਾਰੀਆਂ ਨੇ ਭਾਗ ਲਿਆ।
ਤਮਗਾ ਸੂਚੀ ਵਿੱਚ ਪੱਛਮੀ ਬੰਗਾਲ ਪਹਿਲੇ, ਹਿਮਾਚਲ ਪ੍ਰਦੇਸ਼ ਦੂਜੇ ਅਤੇ ਹਰਿਆਣਾ ਤੀਜੇ ਸਥਾਨ ਤੇ ਰਿਹਾ। ਬਿਹਾਰ ਦੇ ਨਾਸਿਰ ਫਿਰੋਜ਼ ਅਤੇ ਹਰਿਆਣਾ ਦੇ ਮਨਸੀਰਤ ਨੂੰ ਬੈਸਟ ਬਾਕਸਰ ਚੁਣਿਆ ਗਿਆ। ਬਿਹਾਰ ਦੇ ਰੋਹਿਤ ਕੁਮਾਰ ਪ੍ਰਜਾਪਤੀ ਨੂੰ ਬੈਸਟ ਔਸਤ ਬਾਕਸਰ ਅਤੇ ਪੱਛਮੀ ਬੰਗਾਲ ਦੇ ਸ਼ਰੀਆਨ ਮੁਖਰਜੀ ਨੂੰ ਫਾਈਟਰ ਬਾਕਸਰ ਐਲਾਨਿਆ ਗਿਆ। ਬੈਸਟ ਡਿਸਿਪਲਨ ਟੀਮ ਟਰਾਫੀ ਬਿਹਾਰ ਨੂੰ ਦਿੱਤੀ ਗਈ।
ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਸਰਦਾਰ ਇਕਬਾਲ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਜੇਤੂ ਖਿਡਾਰੀਆਂ ਨੂੰ 5ਵੀਂ ਏਸ਼ੀਅਨ ਸਵੈਟ ਚੈਂਪੀਅਨਸ਼ਿਪ 2024 ਇੰਡੋਨੇਸ਼ੀਆ ਲਈ ਚੁਣਿਆ ਗਿਆ।