updated 5:33 AM UTC, Dec 6, 2019
Headlines:

6 ਸਾਲ ਦੇ ਸੱਭ ਤੋਂ ਹੇਠਲੇ ਪੱਧਰ 'ਤੇ ਪੁੱਜੀ ਜੀ.ਡੀ.ਪੀ.

Featured 6 ਸਾਲ ਦੇ ਸੱਭ ਤੋਂ ਹੇਠਲੇ ਪੱਧਰ 'ਤੇ ਪੁੱਜੀ ਜੀ.ਡੀ.ਪੀ.

ਸਤੰਬਰ ਤਿਮਾਰੀ 'ਚ ਰਹੀ 4.5 ਫ਼ੀਸਦੀ
ਨਵੀਂ ਦਿੱਲੀ - ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਸਤੰਬਰ ਤਿਮਾਹੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਜੁਲਾਈ-ਸਤੰਬਰ ਤਿਮਾਹੀ 'ਚ ਆਰਥਕ ਵਿਕਾਸ ਦਰ 4.5 ਫੀਸਦੀ ਰਹੀ, ਜਦੋਂ ਕਿ ਇੱਕ ਸਾਲ ਪਹਿਲਾਂ ਆਰਥਿਕ ਵਿਕਾਸ ਦਰ 7 ਫ਼ੀਸਦੀ ਸੀ। ਸਰਕਾਰੀ ਅੰਕੜਿਆਂ ਮੁਤਾਬਕ ਬੁਨਿਆਦੀ ਉਦਯੋਗਾਂ ਦਾ ਉਤਪਾਦਨ ਅਕਤੂਬਰ 'ਚ 5.8 ਫੀਸਦੀ ਡਿੱਗਿਆ। ਦੇਸ਼ 'ਚ ਨਿਰਮਾਣ ਖੇਤਰ ਵਿੱਚ ਗਿਰਾਵਟ ਅਤੇ ਖੇਤੀ ਖੇਤਰ 'ਚ ਪਿਛਲੇ ਸਾਲ ਦੇ ਮੁਕਾਬਲੇ ਕਮਜ਼ੋਰ ਪ੍ਰਦਰਸ਼ਨ ਕਾਰਨ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ 4.5 ਫੀਸਦੀ 'ਤੇ ਰਹਿ ਗਈ। ਇੱਕ ਸਾਲ ਪਹਿਲਾਂ 2018-19 ਦੀ ਇਸੇ ਤਿਮਾਹੀ 'ਚ ਆਰਥਿਕ ਵਾਧਾ ਦਰ 7 ਫ਼ੀਸਦੀ ਸੀ। ਉੱਥੇ ਹੀ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਇਹ 5 ਫ਼ੀਸਦੀ ਸੀ। ਰਾਸ਼ਟਰੀ ਅੰਕੜਾ ਦਫਤਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਜੀ.ਡੀ.ਪੀ. ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ 2019-20 ਵਿੱਚ ਜੁਲਾਈ-ਸਤੰਬਰ ਦੌਰਾਨ ਸਥਿਰ ਮੁੱਲ (2011-12) 'ਤੇ ਜੀ.ਡੀ.ਪੀ. 35.99 ਲੱਖ ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਇਸੇ ਮਿਆਦ 'ਚ 34.43 ਲੱਖ ਕਰੋੜ ਰੁਪਏ ਸੀ। ਇਸੇ ਤਰ੍ਹਾਂ ਦੂਜੀ ਤਿਮਾਹੀ 'ਚ ਆਰਥਕ ਵਾਧਾ ਦਰ 4.5 ਫੀਸਦੀ ਰਹੀ। ਬੀਤੇ ਅਕਤੂਬਰ ਮਹੀਨੇ 'ਚ ਭਾਰਤ ਦੇ ਕੋਰ ਸੈਕਟਰ ਵਿੱਚ ਇੱਕ ਵਾਰ ਫਿਰ ਵੱਡੀ ਗਿਰਾਵਟ ਆਈ ਹੈ। ਸਰਕਾਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਇੱਕ ਸਾਲ ਪਹਿਲਾਂ ਦੇ ਮੁਕਾਬਲੇ 'ਚ 5.8 ਫੀਸਦੀ ਕਮੀ ਆਈ ਹੈ। ਜ਼ਿਕਰਯੋਗ ਹੈ ਕਿ ਕੋਰ ਸੈਕਟਰ ਦੇ 8 ਮੁੱਖ ਉਦਯੋਗ ਕੋਇਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਈਨਰੀ ਪ੍ਰੋਡਕਟਸ, ਫਰਟੀਲਾਈਜ਼ਰਸ, ਸਟੀਲ, ਸੀਮੈਂਟ ਅਤੇ ਇਲੈਕਟ੍ਰੀਸਿਟੀ ਆਉਂਦੇ ਹਨ।

New York