updated 7:18 AM GMT, Dec 14, 2018
Headlines:

ਮਾਨਸਾ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ 7 ’ਤੇ ਮੁਕੱਦਮੇ ਦਰਜ਼

ਮਾਨਸਾ - ਮਾਨਸਾ ਦੇ ਐਸ ਐਸ ਪੀ, ਮਨਧੀਰ ਸਿੰਘ ਨੇ ਦਸਿਆ ਕਿ ਜ਼ਿਲ੍ਹਾ ਮਾਨਸਾ ਪੁਲਿਸ ਨੇ ਸ੍ਰੀ ਅਨਿਲ ਕੁਮਾਰ, ਐਸ ਪੀ (ਇੰਨਵੈਸਟੀਗੇਸ਼ਨ) ਮਾਨਸਾ, ਦੀ ਅਗਵਾਈ ਹੇਠ ਨਸ਼ਾ ਵਿਰੋਧੀ ਮੁਹਿੰਮ ਤਹਿਤ 7 ਮੁਕਦਮੇ ਦਰਜ ਕਰਕੇ ਨਸ਼ਲੀਆ ਗੋਲੀਆਂ ਅਤੇ ਨਜਾਇਜ ਸ਼ਰਾਬ ਬਰਾਮਦ ਕਰਕੇ 7 ਲੋਕਾਂ ਨੂੰ ਕਾਬੂ ਕੀਤਾ ਹੈ ਊਨਾ ਦੱਸਿਆ ਕਿ, ਸੀ ਆਈ ਏ, ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵਲੋ ਜਗਜੀਤ ਸਿੰਘ ਉਰਫ ਜਗਾ ਪੁਤਰ ਦੁਲਾ ਸਿੰਘ ਵਾਸੀ ਜੁਵਾਹਰਕੇ ਨੂੰ ਕਾਬੂ ਕਰਕੇ ਉਸ ਪਾਸੋ 1000 ਨਸ਼ੀਲੀਆ ਗੋਲੀਆ ਮਾਰਕਾ ਐਲਪ੍ਰਾਜੋਲਮ ਦੀ ਬਰਾਮਦ ਕੀਤੀਆਂ ਹਨ ਅਤੇ ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਵਲੋ ਮੇਜਰ ਸਿੰਘ ਪੁਤਰ ਸੁਖਦੇਵ ਸਿੰਘ ਵਾਸੀ ਸਰਦੂਲਗੜ ਨੂੰ ਕਾਬੂ ਕਰਕੇ ਉਸ ਪਾਸੋ 100 ਨਸ਼ੀਲੀਆ ਗੋਲੀਆ ਮਾਰਕਾ ਟਰਾਮਾਡੋਲ ਬਰਾਮਦ ਕੀਤੀਆਂ ਹਨ ਅਤੇ ਥਾਣਾ ਭੀਖੀ ਦੀ ਪੁਲਿਸ ਪਾਰਟੀ ਵਲੋ ਹਰਵਿੰਦਰ ਸਿੰਘ ਪੁਤਰ ਸੁਖਦੇਵ ਸਿੰਘ ਵਾਸੀ ਫਫੜੇ ਭਾਈਕੇ ਨੂੰ ਕਾਬੂ ਕਰਕੇ ਉਸ ਪਾਸੋ 48 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀ ਹੈ ਅਤੇ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਵਲੋ ਮੋਟਰਸਾਈਕਲ ਸਵਾਰ ਬਲਜਿੰਦਰ ਸਿੰਘ ਪੁਤਰ ਗੁਰਨਾਮ ਸਿੰਘ ਵਾਸੀ ਫੁਲੂਵਾਲਾ ਡੋਡ ਅਤੇ ਦਲਜੀਤ ਸਿੰਘ ਉਰਫ ਬੰਟੀ ਪੁਤਰ ਲਾਲ ਸਿੰਘ ਵਾਸੀ ਕਾਹਨਗੜ ਪਾਸੋ 36 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦ ਕੀਤੀ ਗਈ ਅਤੇ ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿਚ ਲਿਆ ਗਿਆ। ਦੋਸ਼ੀ ਬਲਜਿੰਦਰ ਸਿੰਘ ਨੂੰ ਮੌਕਾ ਤੇ ਕਾਬੂ ਕੀਤਾ ਗਿਆ ਜਦੋਕਿ ਦੂਸਰਾ ਦੋਸ਼ੀ ਦਲਜੀਤ ਸਿੰਘ ਉਰਫ ਬੰਟੀ ਮੌਕਾ ਤੋ ਭਜ ਗਿਆ। ਜਿਸਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ ਅਤੇ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਵਲੋ ਬਿੰਦਰ ਸਿੰਘ ਪੁਤਰ ਚਰਨਾ ਸਿੰਘ ਵਾਸੀ ਦਿਆਲਪੁਰਾ ਨੂੰ ਕਾਬੂ ਕਰਕੇ ਉਸ ਪਾਸੋ 36 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦ ਕੀਤੀ ਊਨਾ ਕਿਹਾ ਕਿ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਵਲੋ ਸੋਨੂੰ ਸਿੰਘ ਪੁਤਰ ਮਹਿੰਦਰ ਸਿੰਘ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ ਉਸ ਪਾਸੋ 12 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦ ਕੀਤੀ ਹੈ ਥਾਣਾ ਸਿਟੀ 2 ਮਾਨਸਾ ਦੀ ਪੁਲਿਸ ਪਾਰਟੀ ਵਲੋ ਮੰਗਾ ਸਿੰਘ ਪੁਤਰ ਵਿੰਦਰ ਸਿੰਘ ਵਾਸੀ ਭੈਣੀਬਾਘਾ ਨੂੰ ਕਾਬੂ ਕਰਕੇ ਉਸ ਪਾਸੋ 28 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀ ਗਈ ਹੈ। ਐਸ ਐਸ ਪੀ , ਮਨਧੀਰ ਸਿੰਘ ਨੇ ਦਸਿਆ ਕਿ ਫੜੇ ਗਏ ਵਿਅਕਤੀਆਂ ਦੇ ਖਿਲਾਫ ਵਖ ਵਖ ਥਾਣਿਆਂ ਵਿਚ ਮਾਮਲੇ ਦਰਜ ਕੀਤੇ ਗਏ ਹਨ

9°C

New York

Showers

Humidity: 91%

Wind: 16.09 km/h

  • 14 Dec 2018 10°C 3°C
  • 15 Dec 2018 10°C 6°C