updated 6:12 AM UTC, Nov 21, 2019
Headlines:

ਵੈਸਟਇੰਡੀਜ਼ ਖਿਲਾਫ ਮੰਧਾਨਾ ਨੇ ਖੇਡੀ ਤੂਫਾਨੀ ਪਾਰੀ

ਭਾਰਤੀ ਮਹਿਲਾ ਟੀਮ ਨੇ ਨਾਰਥ ਸਟੈਂਡ 'ਚ ਖੇਡੇ ਗਏ ਸੀਰੀਜ਼ ਦੇ ਤੀਜੇ ਅਤੇ ਆਖਰੀ ਵਨ-ਡੇ ਮੈਚ 'ਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਕੇ 2-1 ਨਾਲ ਸੀਰੀਜ਼ ਵੀ ਆਪਣੇ ਨਾਂ ਕਰ ਲਈ। ਭਾਰਤ ਨੂੰ ਮਿਲੀ ਇਸ ਵੱਡੀ ਜਿੱਤ 'ਚ ਸਿਮ੍ਰਿਤੀ ਮੰਧਾਨਾ ਦੀ ਅਹਿਮ ਭੂਮਿਕਾ ਰਹੀ। ਇਸ ਮੈਚ 'ਚ ਮੰਧਾਨਾ ਨੇ ਲਾਜਵਾਬ ਪਾਰੀ ਖੇਡ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡਦੀ ਹੋਈ ਕ੍ਰਿਕਟ ਇਤਿਹਾਸ 'ਚ ਇਕ ਨਵਾਂ ਵਰਲਡ ਰਿਕਾਰਡ ਬਣਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੇਜ਼ਬਾਨ ਟੀਮ 194 ਦੌੜਾਂ 'ਤੇ ਹੀ ਢੇਰ ਹੋ ਗਈ। ਜਵਾਬ 'ਚ ਟੀਮ ਇੰਡੀਆ ਨੇ 47 ਗੇਂਦਾਂ ਪਹਿਲਾਂ ਹੀ ਚਾਰ ਵਿਕਟਾਂ ਦੇ ਨੁਕਸਾਨ 'ਤੇ ਇਹ ਟੀਚਾ ਹਾਸਲ ਕਰ ਲਿਆ।

New York