updated 8:42 AM UTC, May 21, 2019
Headlines:

ਧੋਨੀ ਨੇ ਮਾਰਿਆ ਆਈ. ਪੀ. ਐੱਲ ਟੀ-20 ਲੀਗ ਦੇ ਇਸ ਸੀਜਨ ਦਾ ਸਭ ਤੋਂ ਲੰਬਾ ਛੱਕਾ

ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਰਾਇਲ ਚੈਲੇਂਜਰਜ਼ ਬੇਂਗਲੁਰੂ ਤੇ ਚੇਨਈ ਸੁਪਰਕਿੰਗਜ਼ ਦੇ ਵਿਚਕਾਰ ਖੇਡੇ ਗਏ ਰੋਮਾਂਚਕ ਮੁਕਾਬਲੇ 'ਚ ਬੇਂਗਲੁਰੂ ਨੇ ਚੇਨਈ ਨੂੰ ਇਕ ਦੋੜ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਮੈਚ 'ਚ ਚੇਨਈ ਦੇ ਕਪਤਾਨ ਧੋਨੀ ਨੇ ਆਈ. ਪੀ. ਐੱਲ ਟੀ-20 ਲੀਗ ਦੇ ਇਸ ਸੀਜਨ ਦਾ ਸਭ ਤੋਂ ਲੰਬਾ ਛੱਕਾ ਵੀ ਜੜ ਦਿੱਤਾ ਹੈ ਦਰਅਸਲ ਹੋਇਆ ਕੁਝ ਇੰਝ ਕਿ ਬੈਂਗਲੁਰੂ ਵੱਲੋਂ ਪਾਰੀ ਦਾ ਆਖਰੀ ਓਵਰ ਸੁੱਟਣ ਆਏ ਉਮੇਸ਼ ਯਾਦਵ ਦੀ ਦੂਜੀ ਗੇਂਦ 'ਤੇ ਧੋਨੀ ਨੇ ਮਿਡ ਵਿਕਟ ਦੇ ਉਪਰੋ ਇੰਨਾ ਲੰਬਾ ਛੱਕਾ ਮਾਰਿਆ ਕਿ ਫੈਂਸ ਦੇ ਨਾਲ-ਨਾਲ ਮੈਦਾਨ 'ਤੇ ਮੌਜੂਦ ਖਿਡਾਰੀਆਂ ਦੇ ਵੀ ਹੋਸ਼ ਉੱਡ ਗਏ। ਧੋਨੀ ਨੇ ਉਮੇਸ਼ ਯਾਦਵ ਦੀ ਗੇਂਦ 'ਤੇ 111 ਮੀਟਰ ਦਾ ਸਭ ਤੋਂ ਲੰਬਾ ਛੱਕਾ ਮਾਰਿਆ। ਉਮੇਸ਼ ਯਾਦਵ ਦੇ ਇਸ ਆਖਰੀ ਓਵਰ 'ਚ 24 ਦੌੜਾਂ ਆਈਆਂ। ਆਈ. ਪੀ. ਐੱਲ. ਟੀ-20 ਲੀਗ ਦੇ ਮੌਜੂਦਾ ਸੀਜ਼ਨ ਦਾ ਇਹ ਹੁਣ ਤੱਕ ਦਾ ਸਭ ਤੋਂ ਲੰਬਾ ਛੱਕਾ ਹੈ।

New York