ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁਖੀ ਸੌਰਭ ਗਾਂਗੁਲੀ ਚਾਹੁੰਦਾ ਹੈ ਕਿ ਜ਼ਖ਼ਮੀ ਸੀਨੀਅਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਪਲੇਅ ਆਫ ਵਿਚ ਆਈ. ਪੀ. ਐੱਲ. ਟੀਮ ਮੁੰਬਈ ਇੰਡੀਅਨਜ਼ ਵਲੋਂ ਖੇਡਣ ਦਾ ਫੈਸਲਾ ਲੈਣ ਦੌਰਾਨ ਚੌਕਸੀ ਵਰਤੇ ਕਿਉਂਕਿ ਉਸਦੇ ਪੈਰ ਦੀਆਂ ਮਾਸਪੇਸ਼ੀਆਂ ਦੀ ਸੱਟ ਦੇ ਵਧਣ ਦਾ ਖਤਰਾ ਹੈ, ਜਿਸ ਕਾਰਣ ਉਸ ਨੂੰ ਆਸਟਰੇਲੀਆ ਦੌਰੇ ‘ਤੇ ਜਾਣ ਵਾਲੀ ਭਾਰਤੀ ਟੀਮ ਵਿਚ ਜਗ੍ਹਾ ਨਹੀਂ ਦਿੱਤੀ ਗਈ।ਰੋਹਿਤ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਦੂਜੇ ਗੇੜ ਦੇ ਮੈਚ ਤੋਂ ਬਾਅਦ ਤੋਂ ਖੱਬੇ ਪੈਰ ਦੀਆਂ ਮਾਸਪੇਸ਼ੀਆਂ ਵਿਚ ਸੱਟ ਦੇ ਕਾਰਣ ਨਹੀਂ ਖੇਡ ਸਕਿਆ ਹੈ ਤੇ ਇਸ ਕਾਰਣ ਉਸ ਨੂੰ ਇਸ ਮਹੀਨੇ ਆਸਟਰੇਲੀਆ ਦੌਰੇ ‘ਤੇ ਜਾਣ ਵਾਲੀ ਭਾਰਤੀ ਟੀਮ ਵਿਚ ਵੀ ਜਗ੍ਹਾ ਨਹੀਂ ਮਿਲੀ ਹੈ। ਬੀ. ਸੀ. ਸੀ. ਸੀ. ਆਈ. ਮੁਖੀ ਨੇ ਕਿਹਾ ਕਿ ਬੋਰਡ ਰੋਹਿਤ ਵਰਗੇ ਖਿਡਾਰੀ ਦੀ ਮੈਦਾਨ ‘ਤੇ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕਰੇਗਾ ਕਿਉਂਕਿ ਇਹ ਉਸਦਾ ਕੰਮ ਹੈ। ਗਾਂਗੁਲੀ ਨੇ ਕਿਹਾ ਕਿ ਰੋਹਿਤ ਫਿਲਹਾਲ ਜ਼ਖਮੀ ਹੈ। ਉਹ ਸੀਮਿਤ ਓਵਰਾਂ ਦੀ ਟੀਮ ਦੇ ਉਪ ਕਪਤਾਨ ਹਨ। ਸਾਨੂੰ ਨਹੀਂ ਪਤਾ ਕਿ ਉਹ ਕਰਦੋ ਵਾਪਸੀ ਕਰੇਗਾ। ਜ਼ਖ਼ਮੀ ਹੋਣ ਦੇ ਬਾਅਦ ਉਹ ਹੁਣ ਤੱਕ ਨਹੀਂ ਖੇਡਿਆ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਠੀਕ ਹੋ ਜਾਵੇ। ਇਹ ਬੀ. ਸੀ. ਸੀ. ਆਈ. ਦਾ ਕੰਮ ਹੈ ਕਿ ਉਹ ਆਪਣੇ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਮੈਦਾਨ ‘ਤੇ ਉਤਾਰੇ। ਜੇਕਰ ਉਹ ਠੀਕ ਹੋ ਜਾਂਦਾ ਹੈ ਤਾਂ ਉਹ ਖੇਡੇਗਾ। ਮੁੰਬਈ ਇੰਡੀਅਨਜ਼ ਨੂੰ ਵੀਰਵਾਰ ਨੂੰ ਪਲੇਅ ਆਫ ਵਿਚ ਦਿੱਲੀ ਕੈਪੀਟਲਸ ਨਾਲ ਭਿੜਨਾ ਹੈ।